Brezza ਤੇ S-Cross ਦਾ BS-6 ਪੈਟਰੋਲ ਵਰਜ਼ਨ ਲੈ ਕੇ ਆਵੇਗੀ Maruti

11/21/2019 8:12:06 PM

ਨਵੀਂ ਦਿੱਲੀ—ਦੇਸ਼ ਦੀ ਪ੍ਰਮੁੱਖ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੇਸ਼ 'ਚ ਕਾਰਬਨ ਨਿਕਾਸੀ ਦੇ ਨਵੇਂ ਨਿਯਮ ਲਾਗੂ ਹੋਣ ਤੋਂ ਪਹਿਲਾਂ ਆਪਣੀ ਦੋ ਪ੍ਰਮੁੱਖ ਕਾਰਾਂ ਬ੍ਰੈਜ਼ਾ ਅਤੇ ਐੱਸ ਕ੍ਰਾਸ ਦਾ ਪੈਟਰੋਲ ਵਰਜ਼ਨ ਪੇਸ਼ ਕਰੇਗੀ। ਇਹ ਨਵੇਂ ਵਰਜ਼ਨ ਬੀ.ਐੱਸ.-6 ਕਾਰਬਨ ਮਾਨਕ ਹੋਣਗੇ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਦੇਸ਼ ਦਾ ਆਟੋ ਸੈਕਟਰ ਮੰਦੀ ਤੋਂ ਗੁਜ਼ਰ ਆਇਆ ਹੈ, ਇਹ ਕਹਿਣ ਲਈ ਅਜੇ ਅਗਲੇ ਦੋ ਤਿੰਨ ਮਹੀਨੇ ਇੰਤਜ਼ਾਰ ਕਰਨਾ ਹੋਵੇਗਾ।

PunjabKesari

ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਕੰਪਨੀ ਬ੍ਰੈਜ਼ਾ ਅਤੇ ਐੱਸ ਕ੍ਰਾਸ ਦਾ ਬੀ.ਐੱਸ-6 ਵਾਲਾ ਪੈਟਰੋਲ ਵਰਜ਼ਨ ਲੈ ਕੇ ਆਵੇਗੀ ਕਿਉਂਕਿ ਨਵੇਂ ਉਤਸਰਜਨ ਮਾਨਕ 1 ਅਪ੍ਰੈਲ 2020 ਤੋਂ ਲਾਗੂ ਹੋ ਰਹੇ ਹਨ ਤਾਂ ਅਸੀਂ ਇਸ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਬੀ.ਐੱਸ.-6 ਪੈਟਰੋਲ ਬ੍ਰੈਜ਼ਾ ਅਤੇ ਐੱਸ. ਕ੍ਰਾਸ ਲੈ ਕੇ ਆਵਾਂਗੇ।

PunjabKesari

ਦੱਸਣਯੋਗ ਹੈ ਕਿ ਕੰਪਨੀ ਫਿਲਹਾਲ ਬ੍ਰੈਜ਼ਾ ਅਤੇ ਐੱਸ ਕ੍ਰਾਸ ਦਾ ਸਿਰਫ ਡੀਜ਼ਲ ਵਰਜ਼ਨ ਵੇਚ ਰਹੀ ਹੈ। ਕੰਪਨੀ ਦੁਆਰਾ ਡੀਜ਼ਲ ਕਾਰਾਂ ਦਾ ਉਤਪਾਦਨ ਬੰਦ ਕੀਤੇ ਜਾਣ ਸਬੰਧੀ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਕੰਪਨੀ ਪਹਿਲੇ ਹੀ ਕਹਿ ਚੁੱਕੀ ਹੈ ਕਿ ਉਹ ਡੀਜ਼ਲ ਦੀਆਂ ਬੀ.ਐੱਸ.-6 ਮਾਨਕ ਵਾਲੀਆਂ ਛੋਟੀਆਂ ਗੱਡੀਆਂ ਨਹੀਂ ਬਣਾਵੇਗੀ ਪਰ ਜੇਕਰ ਬਾਜ਼ਾਰ 'ਚ ਰੂਝਾਨ ਰਹਿੰਦਾ ਹੈ ਤਾਂ ਇਸ 'ਤੇ ਦੁਬਾਰਾ ਵਿਚਾਰ ਕਰੇਗੀ।

PunjabKesari

ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਦੀ ਮੰਗ ਨੂੰ ਦੇਖਣ ਤੋਂ ਬਾਅਦ ਮਾਰੂਤੀ ਵੱਡੀਆਂ ਗੱਡੀਆਂ ਦੇ ਬੀ.ਐੱਸ.-6 ਮਾਨਕ ਵਾਲੇ ਡੀਜ਼ਲ ਵਰਜ਼ਨ ਵੀ ਲੈ ਕੇ ਆ ਸਕਦੀ ਹੈ ਪਰ ਇਹ ਬਾਜ਼ਾਰ 'ਤੇ ਨਿਰਭਰ ਕਰੇਗਾ ਅਤੇ ਇਸ ਬਾਰੇ 'ਚ ਸ਼੍ਰੀਵਾਸਤਵ ਨੇ ਕਿਹਾ ਕਿ ਦੇਸ਼ ਦਾ ਆਟੋ ਸੈਕਟਰ ਮੰਦੀ ਦੇ ਦੌਰ ਨਾਲ ਪੂਰੀ ਤਰ੍ਹਾਂ ਨਾਲ ਨਿਕਲ ਆਇਆ ਹੈ ਅਤੇ ਇਹ ਕਹਿਣਾ ਅਜੇ ਜ਼ਲਦਬਾਜ਼ੀ ਹੋਵੇਗਾ ਅਤੇ ਅਗਲੇ ਦੋ-ਤਿੰਨ ਮਹੀਨੇ ਮਹਤੱਵਪੂਰਨ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਕਤੂਬਰ 'ਚ ਵਿਕਰੀ ਬਹੁਤ ਵਧੀਆ ਰਹੀ ਅਤੇ ਇਸ ਨਾਲ ਕੰਪਨੀ ਨੂੰ ਥੋੜੀ ਰਾਹਤ ਮਿਲੀ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਨੇ ਸੱਤ ਮਹੀਨਿਆਂ 'ਚ ਤਿੰਨ ਲੱਖ ਤੋਂ ਜ਼ਿਆਦਾ ਬੀ.ਐੱਸ.-6 ਤੋਂ ਜ਼ਿਆਦਾ ਵਾਹਨ ਵੇਚ ਕੇ ਰਿਕਾਰਡ ਬਣਾਇਆ ਹੈ। ਸਿਰਫ ਅਕਤੂਬਰ ਮਹੀਨੇ 'ਚ ਕੰਪਨੀ ਨੇ ਅਜਿਹੇ ਲਗਭਗ ਇਕ ਲੱਖ ਵਾਹਨ ਵੇਚੇ।


Karan Kumar

Content Editor

Related News