ਮਾਰੂਤੀ-ਸੁਜ਼ੂਕੀ ਦਾ ਲਾਭ ਵਧ ਕੇ ਹੋਇਆ 3,349 ਕਰੋੜ ਰੁਪਏ
Saturday, Nov 01, 2025 - 12:30 AM (IST)
ਨਵੀਂ ਦਿੱਲੀ, (ਭਾਸ਼ਾ)- ਮਾਰੂਤੀ-ਸੁਜ਼ੂਕੀ ਇੰਡੀਆ ਲਿਮਟਿਡ ਦਾ ਜੁਲਾਈ-ਸਤੰਬਰ ਤਿਮਾਹੀ ’ਚ ਲਾਭ ਵਧ ਕੇ 3,349 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਉਸ ਦੀ ਸੰਚਾਲਨ ਕਮਾਈ 42,344.2 ਕਰੋੜ ਰੁਪਏ ਰਹੀ, ਜਦੋਂ ਕਿ ਇਕ ਸਾਲ ਪਹਿਲਾਂ ਇਸ ਮਿਆਦ ’ਚ ਇਹ 37,449.2 ਕਰੋੜ ਰੁਪਏ ਸੀ। ਕੰਪਨੀ ਦਾ ਕੁੱਲ ਖਰਚਾ ਸਾਲਾਨਾ ਆਧਾਰ ’ਤੇ 33,879.1 ਕਰੋੜ ਰੁਪਏ ਤੋਂ ਵਧ ਕੇ 39,018.4 ਕਰੋੜ ਰੁਪਏ ਹੋ ਗਿਆ। ਚੇਅਰਮੈਨ ਆਰ. ਸੀ. ਭਾਰਗਵ ਨੇ ਕਿਹਾ ਕਿ ਜੀ. ਐੱਸ. ਟੀ. ਦਰਾਂ ’ਚ ਕਟੌਤੀ ਨਾਲ ਛੋਟੀਆਂ ਕਾਰਾਂ ਦੀ ਮੰਗ ’ਚ ਆਈ ਤੇਜ਼ੀ ਦਰਸਾਉਂਦੀ ਹੈ ਕਿ ਭਾਰਤੀ ਖਪਤਕਾਰਾਂ ਵੱਲੋਂ ਹੁਣ ਛੋਟੀਆਂ ਕਾਰਾਂ ਦੀ ਜਗ੍ਹਾ ਵੱਡੇ ਆਕਾਰ ਵਾਲੇ ਵਾਹਨਾਂ ਨੂੰ ਤਰਜੀਹ ਦੇਣ ਦੀ ਧਾਰਨਾ ਗਲਤ ਹੈ।
