ਅੱਜ ਤੋਂ ਬਦਲ ਗਏ ਹਨ ਕਈ ਨਿਯਮ, ਜਾਣੋ ਆਮ ਆਦਮੀ ’ਤੇ ਕੀ ਪਵੇਗਾ ਅਸਰ!
Sunday, Sep 01, 2024 - 05:11 PM (IST)
ਜਲੰਧਰ (ਇੰਟ.) - ਦੇਸ਼ ’ਚ ਹਰ ਮਹੀਨੇ ਦੀ 1 ਤਰੀਕ ਨੂੰ ਕਈ ਨਵੇਂ ਨਿਯਮ ਲਾਗੂ ਹੁੰਦੇ ਰਹਿੰਦੇ ਹਨ। ਸਤੰਬਰ ਮਹੀਨੇ ਦੀ ਪਹਿਲੀ ਤਰੀਕ ਤੋਂ ਵੀ ਤੁਹਾਡੀ ਆਰਥਿਕਤਾ ਨਾਲ ਜੁਡ਼ੇ ਕਈ ਨਿਯਮਾਂ ’ਚ ਬਦਲਾਅ ਹੋਣ ਜਾ ਰਿਹਾ ਹੈ।
ਇਨ੍ਹਾਂ ’ਚ ਮੁਫਤ ਆਧਾਰ ਅਪਡੇਟ ਕਰਨ ਦੀ ਡੈੱਡਲਾਈਨ ਤੋਂ ਲੈ ਕੇ ਸਪੈਸ਼ਲ ਐੱਫ. ਡੀ. ਸਕੀਮ ’ਚ ਪੈਸੇ ਲਗਾਉਣ ਅਤੇ ਕ੍ਰੈਡਿਟ ਕਾਰਡ ਦੇ ਨਿਯਮ ਤੱਕ ਸ਼ਾਮਲ ਹਨ। ਇਹ ਨਿਯਮ ਆਮ ਆਦਮੀ ਦੀ ਆਰਥਿਕਤਾ ਨਾਲ ਜੁਡ਼ੇ ਹਨ। ਇਨ੍ਹਾਂ ਨਿਯਮਾਂ ਨਾਲ ਤੁਹਾਡੀ ਜੇਬ ’ਤੇ ਕਿੰਨਾ ਅਸਰ ਪੈਣ ਵਾਲਾ ਹੈ, ਇਸ ਦੀ ਜਾਣਕਾਰੀ ਤੁਹਾਨੂੰ ਜ਼ਰੂਰ ਰੱਖਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਡੀਜ਼ਲ ਵਾਹਨਾਂ ਨੂੰ ਕਹੋ Bye-Bye, ਨਿਤਿਨ ਗਡਕਰੀ ਨੇ ਦਿੱਤੀ ਸਖ਼ਤ ਚਿਤਾਵਨੀ
ਫਰਜ਼ੀ ਕਾਲਾਂ ’ਤੇ ਲਗਾਮ
ਫਰਜ਼ੀ ਕਾਲ ਅਤੇ ਸਪੈਮ ਮੈਸੇਜਿਜ਼ ਦੀ ਵਧਦੀ ਗਿਣਤੀ ’ਤੇ ਲਗਾਮ ਲਾਉਣ ਲਈ, ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) 1 ਸਤੰਬਰ, 2024 ਤੋਂ ਨਵੇਂ ਨਿਯਮ ਪੇਸ਼ ਕਰ ਰਿਹਾ ਹੈ। ਟਰਾਈ ਨੇ ਟੈਲੀਕਾਮ ਕੰਪਨੀਆਂ ਲਈ ਇਕ ਸਖ਼ਤ ਗਾਈਡਲਾਈਨ ਜਾਰੀ ਕੀਤੀ ਹੈ।
ਟਰਾਈ ਨੇ ਟੈਲੀਕਾਮ ਕੰਪਨੀਆਂ ਨੂੰ ਕਿਹਾ ਹੈ ਕਿ 30 ਸਤੰਬਰ ਤੱਕ ਉਹ 140 ਮੋਬਾਈਲ ਨੰਬਰ ਸੀਰੀਜ਼ ਨਾਲ ਸ਼ੁਰੂ ਹੋਣ ਵਾਲੀ ਟੈਲੀਮਾਰਕੀਟਿੰਗ ਕਾਲ ਅਤੇ ਕਮਰਸ਼ੀਅਲ ਮੈਸੇਜਿੰਗ ਨੂੰ ਬਲਾਕਚੇਨ ਬੇਸ ਡੀ. ਐੱਲ. ਟੀ. ਯਾਨੀ ਡਿਸਟ੍ਰੀਬਿਊਟਿਡ ਲੇਜ਼ਰ ਟੈਕਨੋਲਾਜੀ ਪਲੇਟਫਾਰਮ ’ਤੇ ਸ਼ਿਫਟ ਕਰ ਦੇਣ।
ਇਹ ਵੀ ਪੜ੍ਹੋ : ਬ੍ਰਾਜ਼ੀਲ 'ਚ 'X' ਨੂੰ ਝਟਕਾ, ਸੁਪਰੀਮ ਕੋਰਟ ਨੇ ਇਨ੍ਹਾਂ ਦੋਸ਼ਾਂ ਕਾਰਨ ਮੁਅੱਤਲ ਕਰਨ ਦਾ ਦਿੱਤਾ ਹੁਕਮ
ਟੈਲੀਮਾਰਕੀਟਿੰਗ ਸਰਵਿਸਿਜ਼ ਹੌਲੀ-ਹੌਲੀ 30 ਸਤੰਬਰ ਤੱਕ ਬਲਾਕਚੇਨ-ਬੇਸਡ ਸਿਸਟਮ ’ਚ ਸ਼ਿਫਟ ਹੋ ਜਾਣਗੀਆਂ। ਜਿਸ ਨਾਲ ਸਕਿਓਰਿਟੀ ਵਧੇਗੀ ਅਤੇ ਅਨਚਾਹੀਆਂ ਕਾਲ ਅਤੇ ਮੈਸੇਜਿਜ਼ ’ਚ ਕਮੀ ਆਵੇਗੀ। ਇਹ ਕਦਮ ਟੈਲੀਕਾਮ ਫਰਾਡ ਦੇ ਖਿਲਾਫ ਇਕ ਵੱਡਾ ਕਦਮ ਹੈ, ਜੋ ਖਪਤਕਾਰਾਂ ਨੂੰ ਘਪਲਿਆਂ ਖਿਲਾਫ ਜ਼ਿਆਦਾ ਸੁਰੱਖਿਆ ਪ੍ਰਦਾਨ ਕਰੇਗਾ।
ਗੈਸ ਸਿਲੰਡਰ ਦੀ ਕੀਮਤ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਰਕਾਰ ਐੱਲ. ਪੀ. ਜੀ. ਦੀ ਕੀਮਤ ’ਚ ਬਦਲਾਅ ਕਰਦੀ ਹੈ। ਕਮਰਸ਼ੀਅਲ ਗੈਸ ਸਿਲੰਡਰ ਤੋਂ ਲੈ ਕੇ ਰਸੋਈ ਗੈਸ ਦੇ ਮੁੱਲ ’ਚ ਹਰ ਮਹੀਨੇ ਬਦਲਾਅ ਵੇਖਿਆ ਜਾਂਦਾ ਹੈ। ਇਸ ਮਹੀਨੇ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਤਵਾਰ ਤੋਂ 19 ਕਿਲੋ ਦੇ ਵਪਾਰਕ LPG ਗੈਸ ਸਿਲੰਡਰ ਦੀ ਕੀਮਤ 39 ਰੁਪਏ ਵਧਾ ਦਿੱਤੀ ਹੈ। ਵਾਧੇ ਤੋਂ ਬਾਅਦ, ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1,691.50 ਰੁਪਏ ਹੋ ਗਈ ਹੈ। ਅਗਸਤ ਮਹੀਨੇ ’ਚ ਕਮਰਸ਼ੀਅਲ ਐੱਲ. ਪੀ. ਜੀ. ਗੈਸ ਸਿਲੰਡਰ ਦੇ ਮੁੱਲ 8.50 ਰੁਪਏ ਵਧੇ ਸਨ, ਜਦੋਂ ਕਿ ਜੁਲਾਈ ’ਚ ਇਸ ਦੀ ਕੀਮਤ ’ਚ 30 ਰੁਪਏ ਦੀ ਕਮੀ ਆਈ ਸੀ।
ਇਹ ਵੀ ਪੜ੍ਹੋ : ਹਾਦਸਿਆਂ ਤੋਂ ਬਚਾਅ ਲਈ ਲਾਗੂ ਹੋਵੇਗੀ ਨਵੀਂ ਟਰਾਂਸਪੋਰਟ ਨੀਤੀ, ਨਿਯਮਾਂ ਦੀ ਅਣਦੇਖੀ ਕਰਨ 'ਤੇ
ਨਵੇਂ ਕ੍ਰੈਡਿਟ ਕਾਰਡ ਨਿਯਮ
ਰਿਵਾਰਡ ਪੁਆਇੰਟ ਅਤੇ ਪੇਮੈਂਟ ਸ਼ੈਡਿਊਲ ਦੇ ਮਾਮਲੇ ’ਚ ਕ੍ਰੈਡਿਟ ਕਾਰਡ ਨਿਯਮਾਂ ’ਚ ਵੀ ਬਦਲਾਅ ਹੋਵੇਗਾ। ਐੱਚ. ਡੀ. ਐੱਫ. ਸੀ. ਬੈਂਕ ਯੂਟਿਲਿਟੀ ਟਰਾਂਜੈਕਸ਼ਨ ’ਤੇ ਰਿਵਾਰਡ ਪੁਆਇੰਟ ਦੀ ਸੀਮਾ ਤੈਅ ਕਰੇਗਾ, ਜਿਸ ਨਾਲ ਕਾਰਡ ਹੋਲਡਰ ਬਿਜਲੀ-ਪਾਣੀ ਵਰਗੀਆਂ ਸੇਵਾਵਾਂ ਲਈ ਅਦਾਇਗੀ ਕਰਦੇ ਸਮਾਂ ਘੱਟ ਰਿਵਾਰਡ ਪੁਆਇੰਟ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ, ਆਈ. ਡੀ. ਐੱਫ. ਸੀ. ਫਸਟ ਬੈਂਕ ਆਪਣੇ ਪੇਮੈਂਟ ਸ਼ੈਡਿਊਲ ਨੂੰ ਅਪਡੇਟ ਕਰ ਰਿਹਾ ਹੈ। ਪੇਮੈਂਟ ਕਿਵੇਂ ਪ੍ਰੋਸੈੱਸ ਕੀਤੀ ਜਾਂਦੀ ਹੈ ਇਸ ’ਤੇ ਕੰਮ ਕੀਤਾ ਜਾ ਰਿਹਾ ਹੈ।
ਫ੍ਰੀ ’ਚ ਆਧਾਰ ਅਪਡੇਟ ਕਰਨ ਦੀ ਤਰੀਕ ਵਧੀ
ਭਾਰਤੀ ਵਿਸ਼ੇਸ਼ ਪਛਾਣ ਅਥਾਰਿਟੀ (ਯੂ. ਆਈ. ਡੀ. ਏ. ਆਈ.) ਨੇ ਆਧਾਰ ਨਾਲ ਜੁੜੇ ਸਾਰੇ ਵੇਰਵੇ ਮੁਫਤ ’ਚ ਅਪਡੇਟ ਕਰਾਉਣ ਦੀ ਸਹੂਲਤ ਨੂੰ 14 ਜੂਨ ਤੋਂ ਵਧਾ ਕੇ 14 ਸਤੰਬਰ, 2024 ਕਰ ਦਿੱਤਾ ਹੈ। ਜੇ ਤੁਸੀਂ ਵੀ ਇਸ ਮੁਫਤ ਸੇਵਾ ਦਾ ਫਾਇਦਾ ਚੁੱਕਣਾ ਚਾਹੁੰਦੇ ਹੋ ਤਾਂ 14 ਸਤੰਬਰ, 2024 ਤੱਕ ਆਪਣੇ ਆਧਾਰ ਨੂੰ ਆਨਲਾਈਨ ਅਪਡੇਟ ਕਰ ਲਵੋ, ਨਹੀਂ ਤਾਂ ਬਾਅਦ ’ਚ ਇਸ ਦੇ ਲਈ ਤੁਹਾਨੂੰ ਫੀਸ ਭਰਨੀ ਹੋਵੇਗੀ। ਦੱਸ ਦੇਈਏ ਕਿ ਮੁਫਤ ’ਚ ਆਧਾਰ ਅਪਡੇਟ ਕਰਨ ਦੀ ਸਹੂਲਤ ਸਿਰਫ ਆਨਲਾਈਨ ਅਪਡੇਟ ’ਤੇ ਹੀ ਮੌਜੂਦ ਹੈ। ਆਧਾਰ ਸੇਵਾ ਕੇਂਦਰ ’ਤੇ ਜਾ ਕੇ ਆਧਾਰ ’ਚ ਕੋਈ ਅਪਡੇਟ ਕਰਾਉਣ ’ਤੇ ਤੁਹਾਨੂੰ ਲਾਗੂ ਫੀਸ ਭਰਨੀ ਹੋਵੇਗੀ।
ਹਵਾਈ ਯਾਤਰਾ ’ਤੇ ਅਸਰ
1 ਸਤੰਬਰ, 2024 ਤੋਂ ਐਵੀਏਸ਼ਨ ਟ੍ਰਬਾਈਨ ਫਿਊਲ (ਏ. ਟੀ. ਐੱਫ.) ਅਤੇ ਸੀ. ਐੱਨ. ਜੀ.-ਪੀ. ਐੱਨ. ਜੀ. ਦੀਆਂ ਕੀਮਤਾਂ ’ਚ ਵੀ ਬਦਲਾਅ ਹੋਣ ਦੀ ਉਮੀਦ ਹੈ। ਇਹ ਬਦਲਾਅ ਆਵਾਜਾਈ ਲਾਗਤ ’ਤੇ ਅਸਰ ਪਾ ਸਕਦੇ ਹਨ, ਖਾਸ ਤੌਰ ’ਤੇ ਹਵਾਈ ਯਾਤਰਾ ਲਈ ਅਤੇ ਲਾਜਿਸਟਿਕ ਖਰਚਿਆਂ ’ਚ ਵਾਧੇ ਕਾਰਨ ਵਸਤਾਂ ਅਤੇ ਸੇਵਾਵਾਂ ’ਤੇ ਇਸ ਦਾ ਅਸਰ ਪੈ ਸਕਦਾ ਹੈ।
ਮਹਿੰਗਾਈ ਭੱਤੇ ’ਚ ਵਾਧਾ
ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਇਸ ਸਤੰਬਰ ’ਚ ਮਹਿੰਗਾਈ ਭੱਤੇ ’ਚ 3 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਸਕਦੀ ਹੈ। ਅਜੇ ਸਰਕਾਰੀ ਕਰਮਚਾਰੀਆਂ ਨੂੰ 50% ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ। ਭਾਵ ਅਗਲੇ ਮਹੀਨੇ ਤੋਂ ਇਹ 50 ਤੋਂ ਵਧ ਕੇ 53% ਹੋ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8