ਘਰੇਲੂ ਉਡਾਣਾਂ ਦੀ 60 ਫ਼ੀਸਦੀ ਸਮਰੱਥਾ ਲਈ ਹੁਣ ਕਰਨਾ ਹੋਵੇਗਾ ਲੰਮਾ ਇੰਤਜ਼ਾਰ, ਸਰਕਾਰ ਨੇ ਵਧਾਈ ਤਾਰੀਖ
Thursday, Nov 05, 2020 - 05:04 PM (IST)
ਨਵੀਂ ਦਿੱਲੀ — ਕੋਰੋਨਾ ਲਾਗ ਦੀ ਆਫ਼ਤ ਵਿਚਕਾਰ ਹਵਾਬਾਜ਼ੀ ਮੰਤਰਾਲੇ ਨੇ ਘਰੇਲੂ ਉਡਾਣਾਂ 'ਤੇ 60 ਫ਼ੀਸਦੀ ਸਮਰੱਥਾ ਨਾਲ ਉਡਾਣ ਭਰਨ ਦੀ ਪਾਬੰਦੀ ਨੂੰ 24 ਫਰਵਰੀ 2021 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਹੁਕਮ 24 ਨਵੰਬਰ ਤੱਕ ਲਾਗੂ ਕੀਤਾ ਗਿਆ ਸੀ। ਹੁਣ ਇਸ ਵਿਚ ਤਿੰਨ ਮਹੀਨੇ ਦਾ ਵਾਧਾ ਕੀਤਾ ਗਿਆ ਹੈ।
ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਇਹ ਹੁਕਮ 24 ਫਰਵਰੀ ਤੱਕ ਲਾਗੂ ਰਹੇਗਾ। ਜੇ ਸਥਿਤੀ ਵਿਚ ਸੁਧਾਰ ਹੁੰਦਾ ਹੈ ਤਾਂ ਇਸ ਆਰਡਰ ਵਿਚ ਵੀ ਸੋਧ ਕੀਤੀ ਜਾ ਸਕਦੀ ਹੈ। ਤਾਲਾਬੰਦੀ ਤੋਂ ਬਾਅਦ ਘਰੇਲੂ ਹਵਾਈ ਸੇਵਾ 25 ਮਈ ਨੂੰ ਦੇਸ਼ ਭਰ ਵਿਚ ਮੁੜ ਸ਼ੁਰੂ ਕੀਤੀ ਗਈ ਸੀ। ਪਿਛਲੇ ਪੰਜ ਮਹੀਨਿਆਂ ਵਿਚ ਹਵਾਈ ਯਾਤਰੀਆਂ ਵਿਚ ਕਾਫ਼ੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਬੈਂਕ 'ਚ ਗਹਿਣੇ ਰੱਖੀ ਜਾਇਦਾਦ ਨੂੰ ਵੇਚਣਾ ਚਾਹੁੰਦੇ ਹੋ ਤਾਂ ਜਾਣੋ ਪੂਰੀ ਪ੍ਰਕਿਰਿਆ
25 ਮਈ ਨੂੰ ਦੇਸ਼ ਭਰ ਵਿਚ ਤਕਰੀਬਨ 30 ਹਜ਼ਾਰ ਲੋਕ ਹਵਾਈ ਯਾਤਰਾ ਕਰ ਰਹੇ ਸਨ। 2 ਨਵੰਬਰ ਨੂੰ ਤਕਰੀਬਨ 2 ਲੱਖ ਲੋਕ ਹਵਾਈ ਯਾਤਰਾ ਕਰ ਰਹੇ ਸਨ। ਹਾਲ ਹੀ ਵਿਚ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਅਸੀਂ ਉਡਾਣ ਸਮਰੱਥਾ ਨੂੰ 60 ਪ੍ਰਤੀਸ਼ਤ ਤੋਂ ਵਧਾ ਕੇ 75 ਪ੍ਰਤੀਸ਼ਤ ਕਰਨ 'ਤੇ ਵਿਚਾਰ ਕਰ ਰਹੇ ਹਾਂ। ਹਾਲਾਂਕਿ ਤਾਜ਼ਾ ਆਰਡਰ 24 ਫਰਵਰੀ ਤੱਕ ਲਾਗੂ ਹਨ।
ਇਹ ਵੀ ਪੜ੍ਹੋ : ਇਸ ਦੀਵਾਲੀ 786 ਨੰਬਰ ਦਾ ਨੋਟ ਤੁਹਾਨੂੰ ਬਣਾ ਦੇਵੇਗਾ ਅਮੀਰ! ਮਿਲ ਸਕਦੇ ਹਨ 3 ਲੱਖ ਰੁਪਏ!