LIC ਮਿਊਚੁਅਲ ਫੰਡ ਨੇ ਵਿਨਿਰਮਾਣ-ਕੇਂਦਰਿਤ NFO ਕੀਤਾ ਪੇਸ਼
Saturday, Sep 21, 2024 - 05:47 PM (IST)

ਮੁੰਬਈ (ਭਾਸ਼ਾ) - ਐੱਲ. ਆਈ. ਸੀ. ਮਿਊਚੁਅਲ ਫੰਡ ਨੇ ਇਕ ਨਵਾਂ ‘ਮੈਨੂਫੈਕਚਰਿੰਗ ਫੰਡ’ ਪੇਸ਼ ਕੀਤਾ, ਜੋ ਵਿਨਿਰਮਾਣ ਖੇਤਰ ’ਤੇ ਆਧਾਰਿਤ ਇਕ ਓਪਨ-ਐਂਡਿਡ ਇਕਵਿਟੀ ਯੋਜਨਾ ਹੈ। ਕੰਪਨੀ ਨੇ ਕਿਹਾ ਕਿ ਨਵੀਂ ਫੰਡ ਪੇਸ਼ਕਸ਼ (ਐੱਨ. ਐੱਫ. ਓ.) ਨੂੰ 4 ਅਕਤੂਬਰ ਤੱਕ ਖਰੀਦਿਆ ਜਾ ਸਕੇਗਾ, ਜਦੋਂਕਿ ਇਸ ਯੋਜਨਾ ਤਹਿਤ ਯੂਨਿਟ ਦੀ ਵੰਡ 11 ਅਕਤੂਬਰ ਨੂੰ ਕੀਤੀ ਜਾਵੇਗੀ। ਇਸ ਯੋਜਨਾ ਨੂੰ ਨਿਫਟੀ ਇੰਡੀਆ ਵਿਨਿਰਮਾਣ ਸੂਚਕ ਅੰਕ ਦੇ ਮਾਪਦੰਡ ’ਤੇ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : iPhone 16 ਖ਼ਰੀਦਣ ਲਈ 21 ਘੰਟੇ ਲਾਈਨ 'ਚ ਖੜ੍ਹਾ ਰਿਹਾ ਵਿਅਕਤੀ, ਕਿਹਾ- ਸ਼ਾਨਦਾਰ ਆਫਰਸ ਨੇ ਕੀਤਾ ਆਕਰਸ਼ਿਤ
ਐੱਲ. ਆਈ. ਸੀ. ਮਿਊਚੁਅਲ ਫੰਡ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਆਰ. ਕੇ. ਝਾ ਨੇ ਕਿਹਾ,‘‘ਭਾਰਤ ਦਾ ਮਜ਼ਬੂਤ ਆਰਥਿਕ ਵਾਧਾ, ਤੇਜ਼ੀ ਨਾਲ ਹੁੰਦੇ ਸ਼ਹਿਰੀਕਰਣ, ਮੱਧ ਵਰਗ ਦੀ ਵੱਧਦੀ ਆਬਾਦੀ, ਬਰਾਮਦ ਇਨਸੈਂਟਿਵ ਅਤੇ ਪੀ. ਐੱਲ. ਆਈ. ਯੋਜਨਾ ਅਤੇ ਮੇਕ-ਇਨ- ਇੰਡੀਆ ਵਰਗੀਆਂ ਨੀਤੀਗਤ ਪਹਿਲਾਂ ਵਿਨਿਰਮਤ ਵਸਤਾਂ ਦੀ ਮੰਗ ਨੂੰ ਵਧਾ ਰਹੀਆਂ ਹਨ। ਕੰਪਨੀ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਵਿਨਿਰਮਾਣ ਖੇਤਰ ਦੇ ਘੇਰੇ ’ਚ ਆਉਣ ਵਾਲੀਆਂ ਕੰਪਨੀਆਂ ਦਾ ਇਕ ਵੱਖ-ਵੱਖ ਸੈਕਟਰ ਪ੍ਰਦਾਨ ਕਰਨਾ ਹੈ, ਜਿਸ ’ਚ ਵਾਹਨ, ਦਵਾਈ, ਰਸਾਇਣ, ਭਾਰੀ ਇੰਜੀਨੀਅਰਿੰਗ ਉਤਪਾਦ, ਧਾਤੂ, ਜਹਾਜ਼ ਨਿਰਮਾਣ ਅਤੇ ਪੈਟਰੋਲੀਅਮ ਉਤਪਾਦ ਸ਼ਾਮਲ ਹਨ।
ਇਹ ਵੀ ਪੜ੍ਹੋ : PF ਖਾਤਾਧਾਰਕਾਂ ਲਈ ਵੱਡੀ ਰਾਹਤ, ਸਰਕਾਰ ਨੇ ਕਰ ਦਿੱਤੇ ਕਈ ਅਹਿਮ ਬਦਲਾਅ
ਇਹ ਵੀ ਪੜ੍ਹੋ : iPhone 16 ਦਾ ਕ੍ਰੇਜ਼, ਬੰਦੇ ਨੇ ਇਕੱਠੇ ਖ਼ਰੀਦੇ 5 ਫੋਨ, ਹੁਣ ਸਤਾ ਰਿਹਾ ਇਹ ਡਰ
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ ਸੈਂਸੈਕਸ 84 ਹਜ਼ਾਰ ਦੇ ਪਾਰ
ਇਹ ਵੀ ਪੜ੍ਹੋ : ਮਹਿੰਗਾਈ ਦੀ ਇੱਕ ਹੋਰ ਮਾਰ! ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Dry Fruits ਦੀਆਂ ਚੜ੍ਹੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8