LIC ਨੇ ਲਾਂਚ ਕੀਤੇ ਇਕੱਠੇ 4 ਨਵੇਂ ਪਲਾਨ
Tuesday, Aug 06, 2024 - 06:27 PM (IST)
ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) – ਦੇਸ਼ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ (ਐੱਲ. ਆਈ. ਸੀ.) ਨੇ ਆਪਣੇ ਗਾਹਕਾਂ ਨੂੰ ਟਰਮ ਇੰਸ਼ੋਰੈਂਸ ਦਾ ਬੈਨੀਫਿਟ ਦੇਣ ਅਤੇ ਲੋਨ ਰੀਪੇਮੈਂਟ ਤੋਂ ਸੁਰੱਖਿਆ ਦੇਣ ਲਈ ਇਕੱਠੇ 4 ਨਵੇਂ ਪਲਾਨ ਲਾਂਚ ਕੀਤੇ ਹਨ। ਇਸ ਨੂੰ ਗਾਹਕ ਆਨਲਾਈਨ ਜਾਂ ਆਫਲਾਈਨ ਦੋਵੇਂ ਤਰੀਕਿਆਂ ਨਾਲ ਖਰੀਦ ਸਕਦੇ ਹਨ। ਇਹ ਪਲਾਨ ਹਨ ਯੁਵਾ ਟਰਮ, ਡਿਜੀ ਟਰਮ, ਯੁਵਾ ਕ੍ਰੈਡਿਟ ਲਾਈਫ ਅਤੇ ਡਿਜੀ ਕ੍ਰੈਡਿਟ ਲਾਈਫ।
ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਸੀ. ਈ. ਓ. ਅਤੇ ਐੱਮ. ਡੀ. ਸਿਧਾਰਥ ਮੋਹੰਤੀ ਨੇ ਦੱਸਿਆ ਕਿ ਨਵਾਂ ਯੁਵਾ ਟਰਮ ਆਫਲਾਈਨ ਏਜੰਟਾਂ ਰਾਹੀਂ ਹੀ ਲਿਆ ਜਾ ਸਕਦਾ ਹੈ ਜਦਕਿ ਡਿਜੀ ਟਰਮ ਸਿਰਫ ਵੈੱਬਸਾਈਟ ’ਤੇ ਹੀ ਮੁਹੱਈਆ ਹੈ। ਇਨ੍ਹਾਂ ਦੋਵਾਂ ਪਲਾਨਸ ਨੂੰ ਉਨ੍ਹਾਂ ਨੌਜਵਾਨਾਂ ਲਈ ਪੇਸ਼ ਕੀਤਾ ਗਿਆ ਹੈ ਜੋ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ ’ਚ ਹੀ ਟਰਮ ਇੰਸ਼ੋਰੈਂਸ ਲੈਣਾ ਚਾਹੁੰਦੇ ਹਨ। ਇਹ ਉਨ੍ਹਾਂ ਨੂੰ ਇਕ ਆਫਲਾਈਨ ਅਤੇ ਆਨਲਾਈਨ ਬਿਹਤਰ ਬਦਲ ਮੁਹੱਈਆ ਕਰੇਗਾ।
ਇਸ ਦੇ ਨਾਲ ਹੀ ਐੱਲ. ਆਈ. ਸੀ. ਨੇ ਟਰਮ ਇੰਸ਼ੋਰੈਂਸ ਰਾਹੀਂ ਲੋਨ ਦੇਣਦਾਰੀਆਂ ਨੂੰ ਕਵਰ ਕਰਨ ਲਈ ਵੀ ਨਵੇਂ ਪ੍ਰੋਡਕਟਸ ਨੂੰ ਲਾਂਚ ਕੀਤਾ ਹੈ-ਐੱਲ. ਆਈ. ਸੀ. ਯੁਵਾ ਕ੍ਰੈਡਿਟ ਲਾਈਫ ਅਤੇ ਐੱਲ. ਆਈ. ਸੀ. ਡਿਜੀ ਕ੍ਰੈਡਿਟ ਲਾਈਫ। ਇਸ ’ਚ ਐੱਲ. ਆਈ. ਸੀ. ਯੁਵਾ ਕ੍ਰੈਡਿਟ ਆਫਲਾਈਨ ਮੋਡ ਅਤੇ ਐੱਲ. ਆਈ. ਸੀ. ਡਿਜੀ ਕ੍ਰੈਡਿਟ ਲਾਈਫ ਸਿਰਫ ਆਨਲਾਈਨ ਮੁਹੱਈਆ ਹਨ। ਯੁਵਾ ਟਰਮ, ਡਿਜੀ ਟਰਮ ਇਕ ਨਾਨ-ਪਾਰ, ਨਾਨ ਲਿੰਕਡ, ਲਾਈਫ, ਇੰਡੀਵਿਜ਼ੂਅਲ, ਪਿਓਰ ਰਿਸਕ ਪਲਾਨ ਵੀ ਹੈ, ਜੋ ਪਾਲੀ ਦੀ ਮਿਆਦ ਦੌਰਾਨ ਬੀਮਾਧਾਰਕ ਦੀ ਮੰਦਭਾਗੀ ਮੌਤ ਦੇ ਮਾਮਲੇ ’ਚ ਉਸ ਦੇ ਪਰਿਵਾਰ ਨੂੰ ਵਿੱਤੀ ਸੁਰੱਖਿਆ ਮੁਹੱਈਆ ਕਰਦਾ ਹੈ। ਇਹ ਇਕ ਗੈਰ-ਬਰਾਬਰ ਉਤਪਾਦ ਹੈ, ਜਿਸ ਦੇ ਤਹਤ ਮੌਤ ’ਤੇ ਭੁਗਤਾਨਯੋਗ ਲਾਭ ਦੀ ਗਾਰੰਟੀ ਹੈ।