‘LIC IPO : ਸਰਕਾਰ ਨੇ ਗੋਲਡਮੈਨ ਸਾਕਸ ਅਤੇ ਸਿਟੀ ਗਰੁੱਪ ਸਮੇਤ 10 ਬੈਂਕਾਂ ਨੂੰ ਇਸ਼ੂ ਮੈਨੇਜ ਕਰਨ ਲਈ ਚੁਣਿਆ’
Sunday, Aug 29, 2021 - 12:34 PM (IST)
ਨਵੀਂ ਦਿੱਲੀ (ਇੰਟ.) – ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਇਸ਼ੂ ਨੂੰ ਮੈਨੇਜ ਕਰਨ ਲਈ 10 ਇਨਵੈਸਟਮੈਂਟ ਬੈਂਕਾਂ ਨੂੰ ਚੁਣ ਲਿਆ ਹੈ। ਇਨ੍ਹਾਂ ’ਚ ਗੋਲਡਮੈਨ ਸਾਕਸ, ਸਿਟੀ ਗਰੁੱਪ, ਐੱਸ. ਬੀ. ਆਈ. ਕੈਪੀਟਲ ਸਮੇਤ 10 ਇਨਵੈਸਟਮੈਂਟ ਬੈਂਕਾਂ ਦਾ ਨਾਂ ਫਾਈਨਲ ਕੀਤਾ ਹੈ। ਸਰਕਾਰ ਨੂੰ ਉਮੀਦ ਹੈ ਕਿ ਐੱਲ. ਆਈ. ਸੀ. ’ਚ ਆਪਣੀ ਹਿੱਸੇਦਾਰੀ ਵੇਚ ਕੇ ਉਹ 80,000-90,000 ਕਰੋੜ ਰੁਪਏ ਜੁਟਾ ਸਕਦੀ ਹੈ। ਮਾਰਚ 2022 ਤੱਕ ਸਰਕਾਰ ਨੂੰ ਨਿਵੇਸ਼ ਰਾਹੀਂ 1.75 ਲੱਖ ਕਰੋੜ ਰੁਪਏ ਜੁਟਾਉਣੇ ਹਨ। ਇਸੇ ਯੋਜਨਾ ਦੇ ਤਹਿਤ ਸਰਕਾਰ ਐੱਲ. ਆਈ. ਸੀ. ਵਿਚ ਆਪਣੀ ਹਿੱਸੇਦਾਰੀ ਘਟਾ ਰਹੀ ਹੈ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ
ਸਰਕਾਰ ਦਾ ਇਕ ਮੰਤਰੀ ਮੰਡਲ ਪੈਨਲ ਛੇਤੀ ਹੀ ਇਸ ਗੱਲ ’ਤੇ ਫੈਸਲਾ ਕਰ ਸਕਦਾ ਹੈ ਕਿ ਐੱਲ. ਆਈ. ਸੀ. ਦੇ ਆਈ. ਪੀ. ਓ. ਦਾ ਸਾਈਜ਼ ਕੀ ਹੋਵੇਗਾ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਦੋ ਸੂਤਰਾਂ ਨੇ ਦੱਸਿਆ ਕਿ ਸਰਕਾਰ 10 ਫੀਸਦੀ ਹਿੱਸੇਦਾਰੀ ਦੋ ਪੜਾਅ ’ਚ ਵੇਚ ਸਕਦੀ ਹੈ।
ਐੱਲ. ਆਈ. ਸੀ. ਦੇਸ਼ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਹੈ। ਇਨ੍ਹਾਂ ਕੋਲ ਕਰੀਬ 34 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ। ਇਸ ਦੀ ਸਹਾਇਕ ਕੰਪਨੀ ਸਿੰਗਾਪੁਰ ’ਚ ਹੈ ਜਦ ਕਿ ਬਹਿਰੀਨ, ਕੀਨੀਆ, ਸ਼੍ਰੀਲੰਕਾ, ਨੇਪਾਲ, ਸਊਦੀ ਅਰਬ ਅਤੇ ਬੰਗਲਾਦੇਸ਼ ’ਚ ਇਸ ਦੀ ਜੁਆਇੰਟ ਵੈਂਚਰ ਹਨ।
ਆਈ. ਪੀ. ਓ. ਦਾ ਸਾਈਜ਼ ਪਹਿਲਾਂ ਆਏ ਕਿਸੇ ਵੀ ਇਸ਼ੂ ਤੋਂ ਵੱਡਾ ਹੋਵੇਗਾ
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ ਕਿ ਇਸ ਆਈ. ਪੀ. ਓ. ਦਾ ਸਾਈਜ਼ ਪਹਿਲੇ ਆਏ ਕਿਸੇ ਵੀ ਇਸ਼ੂ ਤੋਂ ਵੱਡਾ ਹੋਵੇਗਾ। ਆਉਣ ਵਾਲੇ ਮਹੀਨਿਆਂ ’ਚ ਸਰਕਾਰ ਇਸ ਇਸ਼ੂ ਲਈ ਦੁਨੀਆ ਭਰ ’ਚ ਰੋਡ ਸ਼ੋਅ ਕਰਨ ਵਾਲੀ ਹੈ ਤਾਂ ਕਿ ਵੱਧ ਤੋਂ ਵੱਧ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਇਸ ਆਈ. ਪੀ. ਓ. ਨੂੰ ਮੈਨੇਜ ਕਰਨ ਵਾਲਿਆਂ ਦੀ ਰੇਸ ’ਚ ਕੁੱਲ 16 ਬੈਂਕ ਸਨ, ਜਿਨ੍ਹਾਂ ’ਚ 7 ਗਲੋਬਲ ਅਤੇ 9 ਘਰੇਲੂ ਬੈਂਕ ਸ਼ਾਮਲ ਹਨ। ਇਸ ਲਈ ਜਿਨ੍ਹਾਂ ਬੈਂਕਾਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ’ਚ ਜੇ. ਐੱਮ. ਫਾਇਨਾਂਸ਼ੀਅਲ, ਐਕਸਿਸ ਕੈਪੀਟਲ ਨੋਮੁਰਾ, ਬੈਂਕ ਆਫ ਅਮਰੀਕਾ ਸਕਿਓਰਿਟੀਜ਼, ਜੇ. ਪੀ. ਮਾਰਗਨ ਇੰਡੀਆ ਪ੍ਰਾਈਵੇਟ ਲਿਮਟਿਡ, ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਅਤੇ ਕੋਟਕ ਮਹਿੰਦਰਾ ਬੈਂਕ ਸ਼ਾਮਲ ਹਨ।
ਇਹ ਵੀ ਪੜ੍ਹੋ : ਤੁਹਾਡੇ Aadhaar ਕਾਰਡ ਨਾਲ ਕਿੰਨੇ ਮੋਬਾਇਲ ਸਿਮ ਜਾਰੀ ਹੋਏ ਹਨ, ਇੱਕ ਮਿੰਟ 'ਚ ਇੰਝ ਲਗਾਓ ਪਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।