ਲਕਸ਼ਮੀ ਵਿਲਾਸ ਬੈਂਕ ਦੇ ਕਰਮਚਾਰੀਆਂ ਦੀ ਤਨਖਾਹ ’ਚ ਨਹੀਂ ਹੋਵੇਗੀ ਕੋਈ ਕਟੌਤੀ

Wednesday, Nov 18, 2020 - 11:05 PM (IST)

ਲਕਸ਼ਮੀ ਵਿਲਾਸ ਬੈਂਕ ਦੇ ਕਰਮਚਾਰੀਆਂ ਦੀ ਤਨਖਾਹ ’ਚ ਨਹੀਂ ਹੋਵੇਗੀ ਕੋਈ ਕਟੌਤੀ

ਨਵੀਂ ਦਿੱਲੀ– ਲਕਸ਼ਮੀ ਵਿਲਾਸ ਬੈਂਕ ਦੇ ਪ੍ਰਸ਼ਾਸਕ ਟੀ. ਐੱਨ. ਮਨੋਹਰਨ ਨੇ ਇਕ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਸਾਰੇ ਗਾਹਕਾਂ ਦੇ ਪੈਸੇ ਸੁਰੱਖਿਅਤ ਹਨ।

ਸ਼ੇਅਰਧਾਰਕਾਂ ਦੇ ਹਿੱਤਾਂ ਦੀ ਰੱਖਿਆ ਲਈ ਕਦਮ ਚੁੱਕਣਗੇ। ਨਾਲ ਹੀ ਉਨ੍ਹਾਂ ਨੇ ਬੈਂਕ ਦੇ ਕਰਮਚਾਰੀਆਂ ਨੂੰ ਲੈ ਕੇ ਕਿਹਾ ਕਿ ਕਿਸੇ ਵੀ ਕਰਮਚਾਰੀ ਦੀ ਤਨਖ਼ਾਹ ’ਚ ਕਟੌਤੀ ਨਹੀਂ ਹੋਵੇਗੀ। ਸਾਰੇ ਮੌਜੂਦਾ ਤਨਖ਼ਾਹ ’ਤੇ ਕੰਮ ਕਰਦੇ ਰਹਿਣਗੇ।

ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਨਿੱਜੀ ਖੇਤਰ ਦੇ ਸੰਕਟਗ੍ਰਸਤ ਲਕਸ਼ਮੀ ਵਿਲਾਸ ਬੈਂਕ ਨੂੰ ਮੋਰਾਟੋਰੀਅਮ ’ਚ ਪਾ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਵਿੱਤ ਮੰਤਰਾਲਾ ਨੇ ਦੱਸਿਆ ਕਿ ਬੈਂਕ ਨੂੰ 16 ਦਸੰਬਰ ਤੱਕ ਲਈ ਮੋਰਾਟੋਰੀਅਮ ਦੇ ਤਹਿਤ ਰੱਖਿਆ ਗਿਆ ਹੈ। ਕੇਂਦਰ ਨੇ ਬੈਂਕ ਦੇ ਗਾਹਕਾਂ ਦੀ ਨਿਕਾਸੀ ਲਿਮਿਟ ਵੀ ਨਿਰਧਾਰਿਤ ਕਰ ਦਿੱਤੀ ਹੈ। ਹੁਣ ਇਕ ਮਹੀਨੇ ਤੱਕ ਬੈਂਕ ਗਾਹਕ ਰੋਜ਼ਾਨਾ ਵੱਧ ਤੋਂ ਵੱਧ 25,000 ਰੁਪਏ ਹੀ ਕੱਢ ਸਕਣੇ।


author

Sanjeev

Content Editor

Related News