ਪੰਜਾਬ ਦੇ ਡਿਗਰੀ ਹੋਲਡਰ ਬਰਾੜ ਨੂੰ 'Kia ਮੋਟਰਜ਼' 'ਚ ਮਿਲੀ ਵੱਡੀ ਜ਼ਿਮੇਵਾਰੀ

03/15/2021 1:43:26 PM

ਨਵੀਂ ਦਿੱਲੀ- Kia ਮੋਟਰਜ਼ ਇੰਡੀਆ ਨੇ ਹਰਦੀਪ ਸਿੰਘ ਬਰਾੜ ਨੂੰ ਵਿਕਰੀ ਤੇ ਮਾਰਕੀਟਿੰਗ ਦਾ ਕੌਮੀ ਮੁਖੀ ਨਿਯੁਕਤ ਕੀਤਾ ਹੈ। ਬਰਾੜ 'ਤੇ ਭਾਰਤੀ ਬਾਜ਼ਾਰ ਵਿਚ ਕਿਆ ਮੋਟਰਜ਼ ਦੀ ਲੀਡਰਸ਼ਿਪ ਨੂੰ ਵਿਸਥਾਰ ਦੇਣ ਅਤੇ ਕੰਪਨੀ ਦੇ ਵਿਕਾਸ ਵਿਚ ਵਾਧਾ ਕਰਨ ਦੀ ਜ਼ਿੰਮੇਵਾਰੀ ਹੋਵੇਗੀ। ਬਰਾੜ ਪੰਜਾਬ ਦੇ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਮਕੈਨੀਕਲ ਇੰਜੀਨੀਅਰਿੰਗ ਦੇ ਡਿਗਰੀ ਹੋਲਡਰ ਹਨ। ਇਸ ਤੋਂ ਇਲਾਵਾ ਉਹ ਹਾਰਵਰਡ ਬਿਜ਼ਨੈੱਸ ਸਕੂਲ ਤੋਂ ਵੀ ਪੜ੍ਹੇ ਹੋਏ ਹਨ।

ਉੱਥੇ ਹੀ, ਉਪਲਬਧੀ ਦੀ ਗੱਲ ਕਰੀਏ ਤਾਂ ਹਰਦੀਪ ਸਿੰਘ ਬਰਾੜ ਨੂੰ ਆਟੋਮੋਟਿਵ ਇੰਡਸਟਰੀ ਵਿਚ ਕੰਮ ਕਰਦੇ ਹੋਏ 20 ਸਾਲ ਹੋ ਗਏ ਹਨ ਅਤੇ ਹਾਲ ਹੀ ਵਿਚ ਉਹ ਗ੍ਰੇਟ ਵਾਲ ਮੋਟਰਜ਼ ਵਿਚ ਮਾਰਕੀਟਿੰਗ ਤੇ ਸੇਲਸ ਡਾਇਰੈਕਟਰ ਵਜੋਂ ਕੰਮ ਕਰ ਰਹੇ ਸਨ।

ਇਹ ਵੀ ਪੜ੍ਹੋ- MTAR ਦੀ ਸ਼ਾਨਦਾਰ ਲਿਸਟਿੰਗ ਹੋਈ, IPO ਨਿਵੇਸ਼ਕਾਂ ਨੂੰ ਜ਼ਬਰਦਸਤ ਮੁਨਾਫਾ

ਇਸ ਤੋਂ ਪਹਿਲਾਂ ਉਹ ਮਾਰੂਤੀ ਸੁਜ਼ੂਕੀ, ਫਾਕਸਵੈਗਨ, ਜਨਰਲ ਮੋਟਰਜ਼ ਅਤੇ ਨਿਸਾਨ ਵਿਚ ਵਿਕਰੀ, ਨੈੱਟਵਰਕ ਅਤੇ ਮਾਰਕੀਟਿੰਗ ਦੇ ਕਾਰਜਾਂ ਵਿਚ ਸੀਨੀਅਰ ਲੀਡਰਸ਼ਿਪ ਦੇ ਅਹੁਦੇ ਸੰਭਾਲ ਚੁੱਕੇ ਹਨ। ਬਰਾੜ ਦੀ ਨਿਯੁਕਤੀ 'ਤੇ ਕਿਆ ਮੋਟਰਜ਼ ਇੰਡੀਆ ਦੇ ਐੱਮ. ਡੀ. ਅਤੇ ਸੀ. ਈ. ਓ. ਕੂਕਹੁਨ ਸ਼ਿਮ ਨੇ ਕਿਹਾ ਕਿ ਹਰਦੀਪ ਸਿੰਘ ਬਰਾੜ ਦੀ ਨਿਯੁਕਤੀ ਨਾਲ ਉਨ੍ਹਾਂ ਬਹੁਤ ਖੁਸ਼ੀ ਹੈ। ਸਾਨੂੰ ਉਮੀਦ ਹੈ ਕਿ ਸਾਡੀ ਭਾਰਤੀ ਬਾਜ਼ਾਰ ਵਿਚ ਮੌਜੂਦਗੀ ਹੋਰ ਮਜਬੂਤ ਹੋਵੇਗੀ।

ਇਹ ਵੀ ਪੜ੍ਹੋ- ਲੋਕਾਂ ਲਈ ਵੱਡੀ ਰਾਹਤ ਭਰੀ ਖ਼ਬਰ, ਇਹ 6 ਸਰਕਾਰੀ ਬੈਂਕ ਨਹੀਂ ਹੋਣਗੇ ਨਿੱਜੀ

 Kia ਮੋਟਰਜ਼ ਵਿਚ ਹਰਦੀਪ ਸਿੰਘ ਬਰਾੜ ਨੂੰ ਮਿਲੀ ਜ਼ਿੰਮੇਵਾਰੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News