SIP ਸ਼ੁਰੂ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਹੋ ਸਕਦੈ ਨੁਕਸਾਨ!

Wednesday, Apr 08, 2026 - 06:50 PM (IST)

SIP ਸ਼ੁਰੂ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਹੋ ਸਕਦੈ ਨੁਕਸਾਨ!

ਬਿਜ਼ਨੈੱਸ ਡੈਸਕ : ਅੱਜ-ਕੱਲ੍ਹ ਦੇ ਸਮੇਂ ਵਿੱਚ ਨਿਵੇਸ਼ ਲਈ SIP (Systematic Investment Plan) ਸਭ ਤੋਂ ਪ੍ਰਸਿੱਧ ਵਿਕਲਪ ਬਣਦਾ ਜਾ ਰਿਹਾ ਹੈ। ਹਰ ਕੋਈ ਛੋਟੇ-ਛੋਟੇ ਨਿਵੇਸ਼ ਰਾਹੀਂ ਵੱਡਾ ਫੰਡ ਤਿਆਰ ਕਰਨ ਦਾ ਸੁਪਨਾ ਵੇਖਦਾ ਹੈ, ਪਰ ਬਿਨਾਂ ਸਹੀ ਜਾਣਕਾਰੀ ਦੇ SIP ਸ਼ੁਰੂ ਕਰਨਾ ਤੁਹਾਡੀ ਮਿਹਨਤ ਦੀ ਕਮਾਈ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ :   Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ

ਸੇਬੀ (SEBI) ਦੇ ਨਿਯਮਾਂ ਅਨੁਸਾਰ, ਹਰ ਮਿਊਚਲ ਫੰਡ ਨੂੰ ਆਪਣੇ ਦਸਤਾਵੇਜ਼ਾਂ ਵਿੱਚ ਪੂਰੀ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ। ਜੇਕਰ ਤੁਸੀਂ ਵੀ SIP ਰਾਹੀਂ ਅਮੀਰ ਬਣਨਾ ਚਾਹੁੰਦੇ ਹੋ, ਤਾਂ ਆਟੋ-ਡੈਬਿਟ ਦਾ ਬਟਨ ਦਬਾਉਣ ਤੋਂ ਪਹਿਲਾਂ ਇਨ੍ਹਾਂ 7 ਮਹੱਤਵਪੂਰਨ ਗੱਲਾਂ ਨੂੰ ਜ਼ਰੂਰ ਪਰਖ ਲਓ:

ਇਹ ਵੀ ਪੜ੍ਹੋ :  ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ

1. ਨਿਵੇਸ਼ ਦਾ ਉਦੇਸ਼ ਅਤੇ ਸਮਾਂ

SIP ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਇਹ ਪੈਸਾ ਕਿਉਂ ਜੋੜ ਰਹੇ ਹੋ? ਕੀ ਇਹ ਬੱਚਿਆਂ ਦੀ ਪੜ੍ਹਾਈ, ਘਰ ਖਰੀਦਣ ਜਾਂ ਰਿਟਾਇਰਮੈਂਟ ਲਈ ਹੈ?

 ਜੇਕਰ ਤੁਹਾਨੂੰ ਜਲਦੀ ਪੈਸਿਆਂ ਦੀ ਲੋੜ ਹੈ, ਤਾਂ ਡੈੱਟ ਫੰਡ (Debt Fund) ਚੁਣੋ, ਪਰ ਲੰਬੇ ਸਮੇਂ ਦੇ ਨਿਵੇਸ਼ ਲਈ ਇਕੁਇਟੀ ਜਾਂ ਹਾਈਬ੍ਰਿਡ ਫੰਡ ਬਿਹਤਰ ਹੁੰਦੇ ਹਨ।

ਇਹ ਵੀ ਪੜ੍ਹੋ :    ਮਹੀਨੇ ਦੇ ਪਹਿਲੇ ਦਿਨ ਲੱਗ ਗਏ ਝਟਕੇ , ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ

2. ਜ਼ੋਖਮ ਲੈਣ ਦੀ ਸਮਰੱਥਾ

ਹਰ ਮਿਊਚਲ ਫੰਡ ਦੇ ਨਾਲ ਇੱਕ 'ਰਿਸਕ ਓਮੀਟਰ' ਹੁੰਦਾ ਹੈ, ਜੋ 1 ਤੋਂ 5 ਦੇ ਪੈਮਾਨੇ 'ਤੇ ਜ਼ੋਖਮ ਦੱਸਦਾ ਹੈ। ਸ਼ੇਅਰ ਬਾਜ਼ਾਰ (ਇਕੁਇਟੀ) ਵਾਲੇ ਫੰਡਾਂ ਵਿੱਚ ਜ਼ੋਖਮ ਜ਼ਿਆਦਾ (ਪੱਧਰ 4 ਜਾਂ 5) ਹੁੰਦਾ ਹੈ। ਇਸ ਤੋਂ ਇਲਾਵਾ, ਫੰਡ ਦਾ ਪੋਰਟਫੋਲੀਓ ਟਰਨਓਵਰ ਰੇਸ਼ੋ ਵੀ ਦੇਖੋ; ਜੇਕਰ ਫੰਡ ਮੈਨੇਜਰ ਵਾਰ-ਵਾਰ ਸ਼ੇਅਰ ਖਰੀਦ ਅਤੇ ਵੇਚ ਰਿਹਾ ਹੈ, ਤਾਂ ਇਸ ਨਾਲ ਤੁਹਾਡੀ ਲਾਗਤ ਵੱਧ ਸਕਦੀ ਹੈ।

ਇਹ ਵੀ ਪੜ੍ਹੋ :  ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ

3. ਫੰਡ ਦਾ ਪੁਰਾਣਾ ਪ੍ਰਦਰਸ਼ਨ 

ਸਿਰਫ਼ ਪਿਛਲੇ ਇੱਕ ਸਾਲ ਦਾ ਰਿਟਰਨ ਦੇਖ ਕੇ ਕਿਸੇ ਫੰਡ ਦੀ ਚੋਣ ਨਾ ਕਰੋ। ਫੰਡ ਦਾ 3, 5 ਅਤੇ 10 ਸਾਲਾਂ ਦਾ ਪ੍ਰਦਰਸ਼ਨ ਦੇਖੋ। ਇਹ ਵੀ ਚੈੱਕ ਕਰੋ ਕਿ ਕੀ ਕਿਸ ਫੰਡ ਨੇ ਮੁਸ਼ਕਲ ਸਮੇਂ ਵਿੱਚ ਵੀ ਸਥਿਰਤਾ ਬਣਾਈ ਰੱਖੀ ਅਤੇ ਆਪਣੇ ਬੈਂਚਮਾਰਕ (ਜਿਵੇਂ ਨਿਫਟੀ 50) ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।

4. ਐਕਸਪੈਂਸ ਰੇਸ਼ੋ (Expense Ratio)

ਮਿਊਚਲ ਫੰਡ ਕੰਪਨੀਆਂ ਤੁਹਾਡੇ ਪੈਸੇ ਨੂੰ ਮੈਨੇਜ ਕਰਨ ਬਦਲੇ ਇੱਕ ਸਾਲਾਨਾ ਫੀਸ ਲੈਂਦੀਆਂ ਹਨ, ਜਿਸ ਨੂੰ ਐਕਸਪੈਂਸ ਰੇਸ਼ੋ ਕਿਹਾ ਜਾਂਦਾ ਹੈ। ਇਹ 0.3% ਤੋਂ 2.5% ਤੱਕ ਹੋ ਸਕਦਾ ਹੈ। ਕੋਸ਼ਿਸ਼ ਕਰੋ ਕਿ ਡਾਇਰੈਕਟ ਫੰਡ ਚੁਣਿਆ ਜਾਵੇ ਕਿਉਂਕਿ ਉੱਥੇ ਏਜੰਟ ਦਾ ਕਮਿਸ਼ਨ ਨਹੀਂ ਹੁੰਦਾ ਅਤੇ ਫੀਸ ਘੱਟ ਹੁੰਦੀ ਹੈ। ਸਿਰਫ਼ 1% ਦਾ ਫਰਕ ਵੀ 20 ਸਾਲਾਂ ਬਾਅਦ ਤੁਹਾਡੇ ਮੁਨਾਫੇ ਵਿੱਚ ਲੱਖਾਂ ਰੁਪਏ ਦਾ ਅੰਤਰ ਪਾ ਸਕਦਾ ਹੈ।

ਇਹ ਵੀ ਪੜ੍ਹੋ :  Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!

5. ਫੰਡ ਮੈਨੇਜਰ ਦਾ ਤਜਰਬਾ ਤੁਹਾਡਾ ਪੈਸਾ ਕੌਣ ਮੈਨੇਜ ਕਰ ਰਿਹਾ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਫੰਡ ਮੈਨੇਜਰ ਦਾ ਘੱਟੋ-ਘੱਟ 3 ਸਾਲ ਦਾ ਟ੍ਰੈਕ ਰਿਕਾਰਡ ਦੇਖੋ। ਜੇਕਰ ਫੰਡ ਮੈਨੇਜਰ ਵਾਰ-ਵਾਰ ਬਦਲ ਰਿਹਾ ਹੈ, ਤਾਂ ਇਹ ਤੁਹਾਡੇ ਰਿਟਰਨ ਨੂੰ ਪ੍ਰਭਾਵਿਤ ਕਰ ਸਕਦਾ ਹੈ।

6. ਪੋਰਟਫੋਲੀਓ ਦੀ ਬਣਤਰ 

ਫੰਡ ਦੀ ਫੈਕਟਸ਼ੀਟ ਨੂੰ ਧਿਆਨ ਨਾਲ ਪੜ੍ਹੋ ਕਿ ਤੁਹਾਡਾ ਪੈਸਾ ਕਿਹੜੀਆਂ ਕੰਪਨੀਆਂ ਅਤੇ ਸੈਕਟਰਾਂ ਵਿੱਚ ਲੱਗਾ ਹੈ। ਜੇਕਰ ਫੰਡ ਨੇ ਆਪਣਾ 30% ਤੋਂ ਵੱਧ ਪੈਸਾ ਇੱਕੋ ਸੈਕਟਰ ਵਿੱਚ ਲਗਾਇਆ ਹੈ, ਤਾਂ ਇਹ ਜ਼ੋਖਮ ਭਰਿਆ ਹੋ ਸਕਦਾ ਹੈ। ਇੱਕ ਚੰਗੀ ਤਰ੍ਹਾਂ ਵਿਭਿੰਨ (Diversified) ਪੋਰਟਫੋਲੀਓ ਤੁਹਾਡੇ ਨਿਵੇਸ਼ ਨੂੰ ਸੁਰੱਖਿਆ ਦਿੰਦਾ ਹੈ।

ਇਹ ਵੀ ਪੜ੍ਹੋਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ: ਗਾਹਕ ਖ਼ੁਦ ਕਰ ਸਕਣਗੇ ਅਸਲੀ ਗਹਿਣੇ ਦੀ ਪਰਖ਼, ਜਾਣੋ ਨਿਯਮ

7. ਐਗਜ਼ਿਟ ਲੋਡ ਅਤੇ ਲਿਕਵਿਡਿਟੀ 

ਕਈ ਵਾਰ ਜ਼ਰੂਰਤ ਪੈਣ 'ਤੇ ਜਦੋਂ ਤੁਸੀਂ ਪੈਸਾ ਕਢਵਾਉਂਦੇ ਹੋ, ਤਾਂ ਕੰਪਨੀਆਂ 0.5% ਤੋਂ 2% ਤੱਕ ਐਗਜ਼ਿਟ ਲੋਡ ਕੱਟ ਲੈਂਦੀਆਂ ਹਨ, ਖਾਸ ਕਰਕੇ ਜੇਕਰ ਪੈਸਾ 1 ਸਾਲ ਤੋਂ ਪਹਿਲਾਂ ਕਢਵਾਇਆ ਜਾਵੇ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਰੱਖੋ ਕਿ ਪੈਸਾ ਕਢਵਾਉਣ ਤੋਂ ਬਾਅਦ ਉਹ ਕਿੰਨੇ ਦਿਨਾਂ (T+1 ਜਾਂ T+3) ਵਿੱਚ ਤੁਹਾਡੇ ਖਾਤੇ ਵਿੱਚ ਆਵੇਗਾ।

ਸਮਾਰਟ ਟੂਲਸ ਦੀ ਕਰੋ ਵਰਤੋਂ 

ਅੱਜਕੱਲ੍ਹ ਕਈ ਮੋਬਾਈਲ ਐਪਸ ਅਤੇ ਆਨਲਾਈਨ ਪਲੇਟਫਾਰਮ SIP ਕੈਲਕੁਲੇਟਰ ਦੀ ਸਹੂਲਤ ਦਿੰਦੇ ਹਨ। ਤੁਸੀਂ ਪਹਿਲਾਂ ਹੀ ਦੇਖ ਸਕਦੇ ਹੋ ਕਿ 12% ਜਾਂ 15% ਦੇ ਰਿਟਰਨ ਨਾਲ 20 ਸਾਲਾਂ ਵਿੱਚ ਤੁਹਾਡੀ ਕਿੰਨੀ ਜਾਇਦਾਦ ਬਣੇਗੀ।

ਇਹ ਵੀ ਪੜ੍ਹੋ :    ਈਰਾਨ ਜੰਗ ਦੇ ਵਿਚਕਾਰ ਮਿਲੀ ਵੱਡੀ ਸਫਲਤਾ ; ਭਾਰਤ ਦੇ ਰੇਗਿਸਤਾਨ ਨੇ ਉਗਲਿਆ 'ਕਾਲਾ ਸੋਨਾ'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News