JSW MG ਮੋਟਰ ਇੰਡੀਆ ਨੇ ਕੀਤਾ ਬੈਟਰੀ-ਐਜ਼-ਏ-ਸਰਵਿਸ (ਬਾਸ) ਦਾ ਵਿਸਥਾਰ
Sunday, Sep 22, 2024 - 01:30 PM (IST)
ਨਵੀਂ ਦਿੱਲੀ (ਬੀ. ਐੱਨ.) - ਜੇ. ਐੱਸ. ਡਬਲਿਊ. ਐੱਮ. ਜੀ. ਮੋਟਰ ਇੰਡੀਆ ਭਾਰਤ ਦੇ ਪੈਸੰਜਰ ਈ. ਵੀ. ਸੈਗਮੈਂਟ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰ ਰਹੀ ਹੈ। ਆਪਣੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਨਾਲ ਕੰਪਨੀ ਨੇ ਹਾਲ ਹੀ ’ਚ ਲਾਂਚ ਕੀਤੇ ਗਏ ‘ਬੈਟਰੀ-ਐਜ਼-ਏ-ਸਰਵਿਸ’ (ਬਾਸ) ਪ੍ਰੋਗਰਾਮ ਦਾ ਵਿਸਥਾਰ ਕੀਤਾ ਹੈ। ਹੁਣ ਕੰਪਨੀ ਨੇ ਇਸ ਖਾਸ ਪ੍ਰੋਗਰਾਮ ਨੂੰ ਕਾਮੇਟ ਈ. ਵੀ. ਅਤੇ ਜ਼ੈੱਡ. ਐੱਸ. ਈ. ਵੀ. ਮਾਡਲਾਂ ਲਈ ਵੀ ਪੇਸ਼ ਕੀਤਾ ਹੈ।
ਇਹ ਵੀ ਪੜ੍ਹੋ : ਇਸ ਦੇਸ਼ ਦੇ ਵਿਜ਼ੀਟਰਜ਼ ਨੂੰ ਮਿਲੇਗੀ 10 GB ਮੁਫਤ ਡਾਟੇ ਨਾਲ ਇੰਸਟੈਂਟ E-SIM
ਕੰਪਨੀ ਨੇ ਬਾਸ ਕੰਸੈਪਟ ਨੂੰ ਐੱਮ. ਜੀ. ਵਿੰਡਸਰ ਦੀ ਲਾਂਚਿੰਗ ਦੇ ਨਾਲ ਪੇਸ਼ ਕੀਤਾ ਸੀ। ਕੰਪਨੀ ਦੀ ਇਸ ਪੇਸ਼ਕਸ਼ ਨੂੰ ਗਾਹਕਾਂ ਤੋਂ ਉਤਸ਼ਾਹਜਨਕ ਪ੍ਰਤੀਕਰਿਆਵਾਂ ਮਿਲੀਆਂ ਹਨ। ਇਸ ਬੇਹੱਦ ਖਾਸ ‘ਬਾਸ’ ਪ੍ਰੋਗਰਾਮ ਦੇ ਤਹਿਤ ਗਾਹਕ ਹੁਣ ਸਟ੍ਰੀਟ-ਸਮਾਰਟ ਕਾਰ - ਐੱਮ. ਜੀ. ਕਾਮੇਟ ਈ. ਵੀ. ਨੂੰ 4.99 ਲੱਖ + ਬੈਟਰੀ ਰੈਂਟਲ 2.5 ਰੁਪਏ ਪ੍ਰਤੀ ਕਿ. ਮੀ. ਦੀ ਸ਼ੁਰੂਆਤੀ ਕੀਮਤ ’ਤੇ ਘਰ ਲਿਆ ਸਕਦੇ ਹਨ, ਇਸ ਦੇ ਨਾਲ ਹੀ ਭਾਰਤ ਦੀ ਪਹਿਲੀ ਪਿਓਰ ਇਲੈਕਟ੍ਰਿਕ ਇੰਟਰਨੈੱਟ ਐੱਸ. ਯੂ. ਵੀ.- ਐੱਮ. ਜੀ. ਜ਼ੈੱਡ. ਐੱਸ. ਈ. ਵੀ. ਨੂੰ 13.99 ਲੱਖ + ਬੈਟਰੀ ਰੈਂਟਲ 4.5 ਰੁਪਏ ਪ੍ਰਤੀ ਕਿ. ਮੀ. ਦੀ ਸ਼ੁਰੂਆਤੀ ਕੀਮਤ ’ਤੇ ਘਰ ਲਿਆ ਸਕਦੇ ਹਨ।
ਇਹ ਵੀ ਪੜ੍ਹੋ : ਅਮਰੀਕਾ ਦੌਰੇ 'ਤੇ ਗਏ PM ਮੋਦੀ ਨੂੰ ਪੰਨੂ ਨੇ ਦਿੱਤੀ ਧਮਕੀ, ਵਧਾਈ ਗਈ ਸੁਰੱਖ਼ਿਆ(Video)
ਇਸ ਪ੍ਰੋਗਰਾਮ ’ਚ ਗਾਹਕਾਂ ਨੂੰ ਬੈਟਰੀ ਵਰਤੋਂ ਲਈ ਪ੍ਰਤੀ ਕਿਲੋਮੀਟਰ ਦਾ ਮਾਮੂਲੀ ਚਾਰਜ ਦੇਣਾ ਹੁੰਦਾ ਹੈ। ਇਸ ਪ੍ਰੋਗਰਾਮ ਕਾਰਨ ਇਹ ਲੋਕਪ੍ਰਿਯ ਈ. ਵੀ. ਕਾਰਾਂ ਗਾਹਕਾਂ ਦੀ ਪਹਿਲੀ ਪਸੰਦ ਬਣ ਰਹੀਆਂ ਹਨ। ‘ਬਾਸ’ ਪ੍ਰੋਗਰਾਮ ਤੋਂ ਇਲਾਵਾ ਗਾਹਕਾਂ ਨੂੰ ਕਾਰ ਖਰੀਦਣ ਦੇ ਤਿੰਨ ਸਾਲ ਤੋਂ ਬਾਅਦ 60 ਫ਼ੀਸਦੀ ਬਾਇਬੈਕ ਦਾ ਭਰੋਸਾ ਵੀ ਮਿਲਦਾ ਹੈ।
ਇਹ ਵੀ ਪੜ੍ਹੋ : ਪੰਜ ਸਾਲਾਂ 'ਚ ਇਟਲੀ ਦੀ ਨਾਗਰਿਕਤਾ, ਰਾਇਸ਼ੁਮਾਰੀ ਨੇ ਜਗਾਈ ਨਵੀਂ ਆਸ
ਇਹ ਭਰੋਸਾ ਗਾਹਕਾਂ ਨੂੰ ਕਾਰ ਖਰੀਦਣ ਦਾ ਇਕ ਸਹਿਜ ਅਨੁਭਵ ਦਿੰਦਾ ਹੈ। ਇਸ ਸ਼ਾਨਦਾਰ ਓਨਰਸ਼ਿਪ ਪ੍ਰੋਗਰਾਮ ਬਾਰੇ ਗੱਲ ਕਰਦੇ ਹੋਏ ਜੇ. ਐੱਸ. ਡਬਲਿਊ. ਐੱਮ. ਜੀ. ਮੋਟਰ ਇੰਡੀਆ ਦੇ ਚੀਫ ਕਮਰਸ਼ੀਅਲ ਅਧਿਕਾਰੀ ਸਤਿੰਦਰ ਸਿੰਘ ਬਾਜਵਾ ਨੇ ਕਿਹਾ, ‘‘ਬਾਸ ਪ੍ਰੋਗਰਾਮ ਦੇ ਨਾਲ ਅਸੀਂ ਗਾਹਕਾਂ ਲਈ ਆਸਾਨ ਓਨਰਸ਼ਿਪ ਲਈ ਇਕ ਪਲੇਟਫਾਰਮ ਤਿਆਰ ਕੀਤਾ ਹੈ, ਇਸ ਪ੍ਰੋਗਰਾਮ ਦੀ ਮਦਦ ਨਾਲ ਸਾਡੇ ਈ. ਵੀ. ਖਰੀਦਣੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਗਏ ਹਨ।
ਇਹ ਵੀ ਪੜ੍ਹੋ : ਟਰੰਪ ਦੀ ਚੋਣ ਮੁਹਿੰਮ 'ਚ ਵੱਜਦੇ ਨੇ 'ਚੋਰੀ ਦੇ ਗਾਣੇ', ਕਈ ਪਰਚੇ ਦਰਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8