ਜਿਓ ਦਾ ਜਲਵਾ ਬਰਕਰਾਰ, ਜੂਨ 'ਚ 97 ਲੱਖ ਨਵੇਂ ਕਸਟਮਰਸ ਜੁੜੇ

08/21/2018 11:09:26 AM

ਨਵੀਂ ਦਿੱਲੀ—ਰਿਲਾਇੰਸ ਜਿਓ ਇੰਫੋਕਾਮ ਨੇ ਜੂਨ 'ਚ ਵੀ ਸਭ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜ ਕੇ ਪੁਰਾਣੀਆਂ ਟੈਲੀਕਾਮ ਕੰਪਨੀਆਂ 'ਤੇ ਆਪਣਾ ਵਾਧਾ ਬਰਕਰਾਰ ਰੱਖਿਆ ਹੈ। ਜਿਓ ਨੇ ਜੂਨ 'ਚ 97.1 ਲੱਖ ਕਸਟਮਰਸ ਨੂੰ ਜੋੜਿਆ ਹੈ। ਇਸ ਦੇ ਨਾਲ ਹੀ ਦੇਸ਼ 'ਚ ਜਿਓ ਯੂਜ਼ਰਸ ਦੀ ਗਿਣਤੀ 21.5 ਕਰੋੜ ਪਹੁੰਚ ਗਈ ਹੈ। ਇਸ ਦੇ ਮੁਕਾਬਲੇ ਟੈਲੀਕਾਮ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਏਅਰਟੈੱਲ ਦੇ ਨਾਲ ਸਿਰਫ 10,689 ਕਸਟਮਰਸ ਜੁੜੇ। ਉੱਧਰ ਦੂਜੀ ਸਭ ਤੋਂ ਵੱਡੀ ਕੰਪਨੀ ਵੋਡਾਫੋਨ ਦੇ ਨਾਲ 2.7 ਲੱਖ ਕਸਟਮਰਸ ਜੁੜੇ।  
ਤੀਜੀ ਸਭ ਤੋਂ ਵੱਡੀ ਕੰਪਨੀ ਆਈਡੀਆ ਸੈਲਿਊਲਰ ਦੇ ਨਾਲ ਸਾਰੀਆਂ ਪੁਰਾਣੀਆਂ ਕੰਪਨੀਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ 63.6 ਲੱਖ ਲੋਕ ਕਸਟਮਰਸ ਜੁੜੇ। ਆਈਡੀਆ ਅਤੇ ਵੋਡਾਫੋਨ ਸੈਲਿਊਲਰ ਦਾ ਮਰਜ਼ਰ ਹੋਣ ਵਾਲਾ ਹੈ, ਜਿਸ ਤੋਂ ਬਾਅਦ ਬਣੀ ਨਵੀਂ ਕੰਪਨੀ ਟੈਲੀਕਾਮ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਹੋਵੇਗੀ। ਟੈਲੀਕਾਮ ਰੈਗੂਲੇਟਰ ਟਰਾਈ ਵਲੋਂ ਸੋਮਵਾਰਨੂੰ ਜਾਰੀ ਅੰਕੜਿਆਂ ਮੁਤਾਬਕ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਜਿਓ ਅਤੇ ਆਈਡੀਆ ਸ਼ੇਅਰ ਪਿਛਲੇ ਮਹੀਨੇ ਦੇ ਮੁਕਾਬਲੇ ਵਧ ਕੇ ਕ੍ਰਮਵਾਰ 18.78 ਫੀਸਦੀ ਅਤੇ 19.24 ਫੀਸਦੀ ਹੋ ਗਿਆ ਹੈ। 
ਭਾਰਤੀ ਏਅਰਟੈੱਲ ਅਤੇ ਵੋਡਾਫੋਨ ਇੰਡੀਆ ਦਾ ਮਾਰਕਿਟ ਸ਼ੇਅਰ ਮਾਮੂਲੀ ਗਿਰਾਵਟ ਦੇ ਨਾਲ 30.5 ਫੀਸਦੀ ਅਤੇ 19.43 ਫੀਸਦੀ ਹੋ ਗਿਆ ਹੈ। ਮਈ ਮਹੀਨੇ 'ਚ ਜਿਓ ਦਾ ਮਾਰਕਿਟ ਸ਼ੇਅਰ 18.7, ਆਈਡੀਆ ਦਾ ਮਾਰਕਿਟ ਸ਼ੇਅਰ 18.94 ਫੀਸਦੀ, ਏਅਰਟੈੱਲ ਦਾ ਮਾਰਕਿਟ ਸ਼ੇਅਰ 30.46 ਫੀਸਦੀ ਅਤੇ ਵੋਡਾਫੋਨ ਦਾ ਮਾਰਕਿਟ ਸ਼ੇਅਰ 19.67 ਫੀਸਦੀ ਸੀ। ਸੁਨੀਲ ਮਿੱਤਲ ਦੀ ਅਗਵਾਈ ਵਾਲੀ ਭਾਰਤੀ ਏਅਰਟੈੱਲ ਅਜੇ 34.45 ਕਰੋੜ ਯੂਜ਼ਰਸ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਬਣੀ ਹੋਈ ਹੈ। ਇਸ ਦੇ ਨਾਲ ਹੀ ਜੂਨ ਮਹੀਨੇ 'ਚ ਆਈਡੀਆ ਦੇ ਯੂਜ਼ਰਸ ਦੀ ਗਿਣਤੀ ਵਧ ਕੇ 22.05 ਕਰੋੜ ਰੁਪਏ ਅਤੇ ਵੋਡਾਫੋਨ ਦੇ ਯੂਜ਼ਰਸ ਦੀ ਗਿਣਤੀ 22.27 ਕਰੋੜ ਰੁਪਏ ਪਹੁੰਚ ਗਈ ਹੈ। ਭਾਰਤੀ ਏਅਰਟੈੱਲ ਨੇ ਮਈ ਮਹੀਨੇ 'ਚ ਟੈਲੀਨਾਰ ਨੇ ਇੰਡੀਆ ਆਪਰੇਸ਼ਨ ਦੀ ਪ੍ਰਾਪਤੀ ਕਰ ਲਈ ਸੀ ਜਿਸ ਤੋਂ ਬਾਅਦ ਇਸ ਦੇ ਯੂਜ਼ਰਸ ਦੀ ਗਿਣਤੀ  'ਚ 3.6 ਕਰੋੜ ਦਾ ਵਾਧਾ ਹੋਇਆ ਸੀ।


Related News