ਅਮਰੀਕਾ ਅਤੇ ਚੀਨ ਦੇ ਮੁਕਾਬਲੇ ਭਾਰਤ ’ਚ ਮਹਿੰਗਾ ਮਿਲੇਗਾ iPhone 16 pro max

Sunday, Sep 15, 2024 - 09:32 AM (IST)

ਜਲੰਧਰ (ਇੰਟ.) - ਐੱਪਲ ਕੰਪਨੀ ਨੇ ਆਈਫੋਨ ਸੀਰੀਜ਼ ’ਚ ਨਵਾਂ ਫੋਨ ਲਾਂਚ ਕਰ ਦਿੱਤਾ ਹੈ। ਆਈਫੋਨ-16 ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਹੁਣ ਇਹ ਇੰਤਜ਼ਾਰ ਖਤਮ ਹੋ ਗਿਆ ਹੈ। ਇਸ ਦੇ 4 ਮਾਡਲ ਲਾਂਚ ਕੀਤੇ ਗਏ ਹਨ। ਇਨ੍ਹਾਂ ’ਚ ਆਈਫੋਨ-16, ਆਈਫੋਨ-16 ਪਲੱਸ, ਆਈਫੋਨ-16 ਪ੍ਰੋ ਅਤੇ ਆਈਫੋਨ-16 ਪ੍ਰੋ-ਮੈਕਸ ਹਨ।

ਆਈਫੋਨ-16 ਪ੍ਰੋ ਮੈਕਸ ਮਾਡਲ 128 ਜੀ. ਬੀ. ਭਾਰਤ ’ਚ 1,44,900 ਰੁਪਏ ’ਚ ਵਿਕੇਗਾ। ਅਮਰੀਕਾ ’ਚ ਇਸ ਦੀ ਕੀਮਤ ਭਾਰਤ ਦੇ ਮੁਕਾਬਲੇ ਘੱਟ ਹੈ। ਉੱਥੇ ਇਹ 1,199 ਡਾਲਰ ਯਾਨੀ ਲੱਗਭਗ 1,00,657 ਰੁਪਏ ’ਚ ਲਾਂਚ ਹੋਇਆ ਹੈ। ਦੱਸ ਦੇਈਏ ਕਿ ਅਮਰੀਕਾ ’ਚ ਪ੍ਰੋ ਮਾਡਲ ਦੀ ਕੀਮਤ ਭਾਰਤ ਦੇ ਆਈਫੋਨ-16 ਪ੍ਰੋ-ਮੈਕਸ ਦੀ ਕੀਮਤ ਤੋਂ ਵੀ ਘੱਟ ਹੈ।

ਚੀਨ ’ਚ 1,18,070 ਰੁਪਏ ਹੈ ਕੀਮਤ

ਚੀਨ ’ਚ ਆਈਫੋਨ-16 ਪ੍ਰੋ-ਮੈਕਸ ਦੇ 128 ਜੀ. ਬੀ. ਵੇਰੀਐਂਟ ਦੀ ਕੀਮਤ 9,999 ਚੀਨੀ ਯੁਆਨ ਯਾਨੀ 1,18,070 ਰੁਪਏ ਹੈ, ਜਦੋਂ ਕਿ ਹਾਂਗਕਾਂਗ ’ਚ ਇਸ ਦੀ ਕੀਮਤ 1,09,802 ਰੁਪਏ ਹੈ। ਇਥੇ ਆਈਫੋਨ ਅਮਰੀਕਾ ਦੇ ਮੁਕਾਬਲੇ ਵੀ ਸਸਤਾ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਈਫੋਨ ਕੈਨੇਡਾ ’ਚ ਸਭ ਤੋਂ ਸਸਤਾ ਹੈ। ਇਥੇ ਆਈਫੋਨ-16 ਪ੍ਰੋ ਮੈਕਸ ਦੀ ਕੀਮਤ 1,749 ਡਾਲਰ ਯਾਨੀ 1,07,982 ਹੈ। ਇਹ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਕੀਮਤ ’ਤੇ ਮੁਹੱਈਆ ਹੈ।

ਦੱਸ ਦੇਈਏ ਕਿ 16 ਸੀਰੀਜ਼ ਦਾ ਹਰ ਮਾਡਲ ਦੂਜੇ ਦੇਸ਼ਾਂ ’ਚ ਸਸਤਾ ਹੈ, ਜਦੋਂ ਕਿ ਭਾਰਤ ’ਚ ਮਹਿੰਗਾ ਹੈ। ਤੁਸੀਂ ਭਾਰਤ ਤੋਂ ਬਾਹਰੋਂ ਆਈਫੋਨ-16 ਪ੍ਰੋ-ਮੈਕਸ ਖਰੀਦਦੇ ਹੋ, ਤਾਂ ਇਹ ਘੱਟ ਰੇਟ ’ਚ ਮਿਲ ਸਕਦਾ ਹੈ। ਹਾਲਾਂਕਿ ਕੁਝ ’ਚ ਫਿਜੀਕਲ ਸਿਮ ਸਪੋਰਟ ਨਹੀਂ ਕਰਦੀ, ਇਨ੍ਹਾਂ ’ਚ ਈ-ਸਿਮ ਦਾ ਹੀ ਬਦਲ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਦੇਸ਼ਾਂ ਦੇ ਆਈਫੋਨ ਸਿਰਫ ਉੱਥੇ ਹੀ ਚਲਦੇ ਹਨ, ਭਾਰਤ ’ਚ ਨਹੀਂ।


Harinder Kaur

Content Editor

Related News