ਨਿਵੇਸ਼ਕਾਂ ਲਈ UPI ਬਲਾਕ ਵਿਵਸਥਾ ਸ਼ੁਰੂ, 1 ਫਰਵਰੀ ਤੋਂ ਲਾਗੂ

Thursday, Oct 03, 2024 - 12:29 AM (IST)

ਨਿਵੇਸ਼ਕਾਂ ਲਈ UPI ਬਲਾਕ ਵਿਵਸਥਾ ਸ਼ੁਰੂ, 1 ਫਰਵਰੀ ਤੋਂ ਲਾਗੂ

ਨਵੀਂ ਦਿੱਲੀ, (ਭਾਸ਼ਾ)– ਭਾਰਤ ’ਚ ਨਿਵੇਸ਼ਕਾਂ ਨੂੰ ਸ਼ੇਅਰਾਂ ਦੀ ਖਰੀਦ-ਵਿਕਰੀ ਲਈ ਯੂ. ਪੀ. ਆਈ. (ਯੂਨੀਫਾਈਡ ਪੇਮੈਂਟ ਇੰਟਰਫੇਸ) ਆਧਾਰਿਤ ਬਲਾਕ ਵਿਵਸਥਾ ਦਾ ਲਾਭ ਮਿਲੇਗਾ। ਇਹ ਸਹੂਲਤ 1 ਫਰਵਰੀ ਤੋਂ ਯੋਗ ਸ਼ੇਅਰ ਬ੍ਰੋਕਰਾਂ ਵੱਲੋਂ ਸ਼ੁਰੂ ਕੀਤੀ ਜਾਵੇਗੀ।

ਇਸ ਨਵੀਂ ਵਿਵਸਥਾ ਦੇ ਤਹਿਤ ਨਿਵੇਸ਼ਕਾਂ ਦੀ ਰਕਮ ਉਨ੍ਹਾਂ ਦੇ ਖਾਤਿਆਂ ’ਚ ਸੁਰੱਖਿਅਤ ਰਹੇਗੀ ਅਤੇ ਉਨ੍ਹਾਂ ’ਤੇ ਵਿਆਜ ਮਿਲੇਗਾ। ਬ੍ਰੋਕਰਾਂ ਨੂੰ ਆਪਣੇ ਗਾਹਕਾਂ ਨੂੰ ਜਾਂ ਤਾਂ ਯੂ. ਪੀ. ਆਈ. ਬਲਾਕ ਸਹੂਲਤ ਪ੍ਰਦਾਨ ਕਰਨੀ ਪਵੇਗੀ ਜਾਂ ਫਿਰ ਇਕ ਕਾਰੋਬਾਰੀ ਖਾਤੇ ’ਚ ਬਚਤ, ਡੀਮੈਟ ਅਤੇ ਕਾਰੋਬਾਰੀ ਖਾਤੇ ਨੂੰ ਜੋੜਨ ਦੀ ਸਹੂਲਤ ਦੇਣੀ ਪਵੇਗੀ।

ਇਸ ਪਹਿਲ ਦਾ ਮਕਸਦ ਨਿਵੇਸ਼ਕਾਂ ਨੂੰ ਜ਼ਿਆਦਾ ਸੁਰੱਖਿਆ, ਪਾਰਦਰਸ਼ਤਾ ਅਤੇ ਸਹੂਲਤਜਨਕ ਭੁਗਤਾਨ ਬਦਲ ਪ੍ਰਦਾਨ ਕਰਨਾ ਹੈ। ਸੇਬੀ ਨੇ ਇਸ ਮਤੇ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਫੰਡ ਪ੍ਰਬੰਧਨ ’ਚ ਸੁਧਾਰ ਹੋਵੇਗਾ ਅਤੇ ਨਿਵੇਸ਼ਕ ਗਲਤ ਇਸਤੇਮਾਲ ਤੋਂ ਸੁਰੱਖਿਅਤ ਰਹਿਨਗੇ।

ਇਹ ਵਿਵਸਥਾ ਪਹਿਲਾਂ ਆਈ. ਪੀ. ਓ. ਲਈ ਲਾਗੂ ਕੀਤੀ ਗਈ ਸੀ ਅਤੇ ਹੁਣ ਇਸ ਨੂੰ ਸੈਕੰਡਰੀ ਬਾਜ਼ਾਰ ’ਚ ਵੀ ਲਾਗੂ ਕੀਤਾ ਜਾਵੇਗਾ।


author

Rakesh

Content Editor

Related News