ਆਰਥਿਕ ਅੰਕੜੇ, ਮਾਨਸੂਨ ਅਤੇ ਰੁਪਏ ਦੀ ਚਾਲ ਤੈਅ ਕਰਨਗੇ ਨਿਵੇਸ਼ਕਾਂ ਦਾ ਰੁਖ਼

09/02/2018 4:34:06 PM

ਨਵੀਂ ਦਿੱਲੀ—ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਹਾਂ-ਪੱਖੀ ਸੰਕੇਤਾਂ ਅਤੇ ਸਥਾਨਕ ਪੱਧਰ 'ਤੇ ਨਿਵੇਸ਼ ਧਾਰਨਾ 'ਚ ਸੁਧਾਰ ਨਾਲ ਬੀਤੇ ਹਫਤੇ ਘਰੇਲੂ ਸ਼ੇਅਰ ਬਾਜ਼ਾਰ ਨਵੇਂ ਸਿਖਰ ਨੂੰ ਛੂਹਣ 'ਚ ਕਾਮਯਾਬ ਰਹੇ। ਪਿਛਲੇ ਹਫਤੇ ਦੇ ਸ਼ੁਰੂਆਤੀ ਦੋ ਦਿਨ ਸ਼ੇਅਰ ਬਾਜ਼ਾਰ ਨਵੇਂ ਰਿਕਾਰਡ ਪੱਧਰ 'ਤੇ ਪਹੁੰਚਿਆ, ਜਿਸ ਦੇ ਦਮ 'ਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ 393.27 ਅੰਕਾਂ ਦੀ ਭਾਰੀ ਹਫਤਾਵਾਰੀ ਵਾਧੇ ਦੇ ਨਾਲ 38,645.07 ਅੰਕ 'ਤੇ ਅਤੇ ਏ.ਐੱਨ.ਐੱਸ.ਈ. ਦਾ ਨਿਫਟੀ 123.40 ਅੰਕ ਦੀ ਤੇਜ਼ੀ 'ਚ 11,680.50 ਅੰਕ 'ਤੇ ਬੰਦ ਹੋਇਆ। ਪਿਛਲੇ ਹਫਤੇ ਦੌਰਾਨ ਪੰਜ ਕਾਰੋਬਾਰੀ ਦਿਨਾਂ 'ਚ ਵੀ ਸ਼ੁਰੂਆਤੀ ਦੋ ਦਿਨ ਸ਼ੇਅਰ ਬਾਜ਼ਾਰ 'ਚ ਤੇਜ਼ੀ ਰਹੀ ਅਤੇ ਬਾਕੀ ਤਿੰਨ ਦਿਨ ਗਿਰਾਵਟ ਰਹੀ ਪਰ ਇਨ੍ਹਾਂ ਦੋ ਦਿਨਾਂ 'ਚ ਸੈਂਸੈਕਸ ਅਤੇ ਨਿਫਟੀ ਨੇ ਨਵੀਂਆਂ ਉਚਾਈਆਂ ਨੂੰ ਛੂਹਿਆ, ਜਿਸ ਦੇ ਬਲ 'ਤੇ ਦੋਵਾਂ ਬਾਜ਼ਾਰਾਂ 'ਚ ਇਕ ਫੀਸਦੀ ਤੋਂ ਜ਼ਿਆਦਾ ਹਫਤਾਵਾਰੀ ਵਾਧਾ ਦਰਜ ਕੀਤਾ ਗਿਆ। 
ਬੀਤੇ ਹਫਤੇ ਅਮਰੀਕਾ ਅਤੇ ਮੈਕਸੀਕੋ ਦੇ ਵਿਚਕਾਰ ਵਪਾਰਕ ਰਿਸ਼ਤੇ 'ਚ ਸੁਧਾਰ ਦੀ ਸੰਭਾਵਨਾ ਨੇ ਨਿਵੇਸ਼ਕਾਂ ਦੇ ਹੌਸਲੇ ਨੂੰ ਵਧਾਇਆ ਪਰ ਮੁਨਾਫਾ ਵਸੂਲੀ, ਡਾਲਰ ਦੀ ਤੁਲਨਾ 'ਚ ਭਾਰਤੀ ਮੁਦਰਾ ਦੀ ਗਿਰਾਵਟ ਅਤੇ ਅਮਰੀਕਾ-ਚੀਨ ਤਣਾਅ ਨਾਲ ਚਿੰਤਿਤ ਨਿਵੇਸ਼ਕਾਂ ਨੇ ਹਫਤਾਵਾਰੀ ਦੇ ਆਖਰੀ ਤਿੰਨ ਦਿਨਾਂ 'ਚ ਬਿਕਵਾਲੀ ਸ਼ੁਰੂ ਕਰ ਦਿੱਤੀ। ਅਗਲੇ ਹਫਤੇ ਸ਼ੇਅਰ ਬਾਜ਼ਾਰ 'ਤੇ ਸੰਸਾਰਿਕ ਸੰਕੇਤਾਂ ਤੋਂ ਇਲਾਵਾ ਸੇਵਾ ਖੇਤਰ ਅਤੇ ਵਿਨਿਰਮਾਣ ਖੇਤਰ ਦੇ ਅੰਕੜੇ, ਸਕਲ ਘਰੇਲੂ ਉਤਪਾਦ ਦੇ ਅੰਕੜੇ, ਭਾਰਤੀ ਮੁਦਰਾ ਦੀ ਚਾਲ ਅਤੇ ਮਾਨਸੂਨ ਦੀ ਚਾਲ ਦਾ ਅਸਰ ਰਹੇਗਾ। 
ਕਾਰੋਬਾਰ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਸਰਕਾਰ ਨੇ ਜੀ.ਡੀ.ਪੀ. ਦੇ ਅੰਕੜੇ ਜਾਰੀ ਕੀਤੇ ਜਿਸ ਦਾ ਅਸਰ ਅਗਲੇ ਹਫਤੇ ਬਾਜ਼ਾਰ 'ਤੇ ਦਿਸੇਗਾ। ਖੇਤੀ, ਵਿਨਿਰਮਾਣ ਅਤੇ ਨਿਰਮਾਣ ਵਰਗੇ ਖੇਤਰਾਂ 'ਚ ਆਈ ਤੇਜ਼ੀ ਦੇ ਬਲ 'ਤੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਦੇਸ਼ ਦੀ ਜੀ.ਡੀ.ਪੀ. ਵਾਧਾ ਦਰ 8.2 ਫੀਸਦੀ 'ਤੇ ਪਹੁੰਚ ਗਈ ਜੋ ਪਿਛਲੇ ਸਾਲ ਦੇ ਇਸ ਸਮੇਂ 'ਚ 5.6 ਫੀਸਦੀ ਰਹੀ ਸੀ।


Related News