ਐਕਸਪੋਰਟਰਾਂ ਲਈ ‘ਵਿਆਜ ਸਮਾਨੀਕਰਨ’ ਯੋਜਨਾ 30 ਸਤੰਬਰ ਤੱਕ ਵਧਾਈ ਗਈ
Thursday, Sep 05, 2024 - 05:37 PM (IST)
ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਐੱਮ. ਐੱਸ. ਐੱਮ. ਈ. ਐਕਸਪੋਰਟਰਾਂ ਲਈ ਐਕਸਪੋਰਟ ਤੋਂ ਪਹਿਲਾਂ ਅਤੇ ਬਾਅਦ ’ਚ ਰੁਪਏ ’ਚ ਲਏ ਜਾਣ ਵਾਲੇ ਕਰਜ਼ੇ ’ਤੇ ਵਿਆਜ ਸਮਾਨੀਕਰਨ (ਇੰਟਰੈਸਟ ਇਕੁਆਲਾਈਜ਼ੇਸ਼ਨ) ਦੀ ਮਿਆਦ 30 ਸਤੰਬਰ 2024 ਤੱਕ ਵਧਾ ਦਿੱਤੀ ਹੈ। ਇਸ ਯੋਜਨਾ ਦਾ ਮਕਸਦ ਐਕਸਪੋਰਟ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਵੀ ਪੜ੍ਹੋ : ਸੋਨੇ ਤੇ ਚਾਂਦੀ ਦੀ ਕੀਮਤ 'ਚ ਆਈ ਗਿਰਾਵਟ, ਜਾਣੋ ਦਿੱਲੀ ਤੋਂ ਪਟਨਾ ਤੱਕ ਅੱਜ ਕੀਮਤੀ ਧਾਤਾਂ ਦੇ ਭਾਅ
ਐਕਸਪੋਰਟਰਾਂ ਨੂੰ ਵਿਆਜ ਲਾਭ ਦੇਣ ਵਾਲੀ ਇਹ ਯੋਜਨਾ 31 ਅਗਸਤ ਨੂੰ ਖਤਮ ਹੋ ਗਈ ਸੀ। ਜੂਨ ’ਚ ਇਸ ਨੂੰ 2 ਮਹੀਨਿਆਂ ਲਈ ਵਧਾ ਦਿੱਤਾ ਗਿਆ ਸੀ। ਇਹ ਜਾਣਕਾਰੀ ਵਿਦੇਸ਼ ਵਪਾਰ ਡਾਇਰੈਕਟੋਰੇਟ (ਡੀ. ਜੀ. ਐੱਫ. ਟੀ. ) ਨੇ ਇਕ ਵਪਾਰ ਨੋਟਿਸ ’ਚ ਦਿੱਤੀ। ਇਸ ’ਚ ਸਪਸ਼ਟ ਕੀਤਾ ਗਿਆ ਕਿ ਉਹ ਯੋਜਨਾ ਸਿਰਫ ਸੂਖਮ, ਲਘੂ ਤੇ ਮਝਲੇ ਉਦਯੋਗਾਂ (ਐੱਮ. ਐੱਸ. ਐੱਮ. ਈ.), ਵਿਨਿਰਮਾਣ ਐਕਸਪੋਰਟਰਾਂ ਲਈ ਹੈ।
ਕੇਂਦਰੀ ਮੰਤਰੀ ਮੰਡਲ ਨੇ ਇਸ ਤੋਂ ਪਹਿਲਾਂ 8 ਦਸੰਬਰ 2023 ਨੂੰ ਇਸ ਯੋਜਨਾ ਨੂੰ 30 ਜੂਨ ਤੱਕ ਜਾਰੀ ਰੱਖਣ ਲਈ 2500 ਕਰੋੜ ਰੁਪਏ ਦੀ ਵਾਧੂ ਅਲਾਟਮੈਂਟ ਨੂੰ ਮਨਜ਼ੂਰੀ ਦਿੱਤੀ ਸੀ।
ਇਹ ਵੀ ਪੜ੍ਹੋ : 185 ਭਾਰਤੀਆਂ ਦੀ ਦੌਲਤ GDP ਦਾ ਇੱਕ ਤਿਹਾਈ, ਚੋਟੀ ਦੇ 10 'ਚ ਹੈ ਸਿਰਫ਼ ਇੱਕ ਔਰਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8