ਤੁਹਾਡੀ ਕਾਰ ਚਲਾਉਣ ਦੀ ਆਦਤ ਨਾਲ ਤੈਅ ਹੋਵੇਗਾ ਬੀਮਾ ਪ੍ਰੀਮੀਅਮ

11/28/2019 11:10:30 AM

ਨਵੀਂ ਦਿੱਲੀ—ਮੋਟਰ ਵਾਹਨ ਬੀਮਾ ਦਾ ਪ੍ਰੀਮੀਅਮ ਤੈਅ ਕਰਦੇ ਸਮੇਂ ਕੰਪਨੀਆਂ ਅਮੂਮਨ ਉਸ ਦੀ ਬਾਜ਼ਾਰ ਕੀਮਤ ਅਤੇ ਇੰਜਣ ਦੀ ਸਮੱਰਥਾ ਨੂੰ ਧਿਆਨ 'ਚ ਰੱਖਦੀ ਹੈ। ਆਉਣ ਵਾਲੇ ਦਿਨਾਂ 'ਚ ਇਸ ਪ੍ਰੀਮੀਅਮ 'ਤੇ ਵਾਹਨ ਚਲਾਉਣ ਦੇ ਤਰੀਕੇ ਅਤੇ ਖਤਰਾ ਉਠਾਉਣ ਦਾ ਵੀ ਅਸਰ ਪਵੇਗਾ। ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਟੀ (ਆਈ.ਆਰ.ਡੀ.ਏ.ਆਈ.) ਨੇ ਇਸ ਲਈ 'ਟੈਲੀਮੈਟਿਕਸ ਫਾਰ ਮੋਟਰ ਇੰਸ਼ੋਰੈਂਸ ਸਿਸਟਮ' ਨਾਲ ਗੱਡੀਆਂ 'ਤੇ ਨਜ਼ਰ ਰੱਖੀ ਜਾਵੇਗੀ।
ਟੈਲੀਮੈਟਿਕਸ ਸਿਸਟਮ ਕੀ ਹੈ?
ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਿਟੀ (ਇਰਡਾ) ਨੇ ਵਾਹਨ ਬੀਮਾ ਖੇਤਰ ਦੇ ਲਈ ਨਿਯਮਾਂ 'ਚ ਬਦਲਾਅ ਦਾ ਮਸੌਦਾ ਤਿਆਰ ਕੀਤਾ ਹੈ। ਇਸ 'ਚ ਟੈਲੀਮੈਟਿਕਸ ਮਿਸਟਮ ਵੀ ਸ਼ਾਮਲ ਹੈ। ਹੁਣ ਤੁਸੀਂ ਸੋਚੋਗੇ ਕਿ ਟੈਲੀਮੈਟਿਕਸ ਸਿਸਟਮ ਹੈ ਕੀ। ਇਸ ਦੇ ਤਹਿਤ ਗਲੋਬਲ ਪੋਜੀਸ਼ਨਿੰਗ ਸਿਸਟਮ (ਜੀ.ਪੀ.ਐੱਸ.) ਦੇ ਰਾਹੀਂ ਵਾਹਨਾਂ 'ਤੇ ਨਜ਼ਰ ਰੱਖੀ ਜਾਵੇਗੀ।
ਰੀਅਲ ਟਾਈਮ ਡਾਟਾ ਤੈਆਰ ਹੋਵੇਗਾ
ਇਸ ਦੇ ਰਾਹੀਂ ਡਰਾਈਵਰ ਦੀ ਵਾਹਨ ਚਲਾਉਣ ਦੀਆਂ ਆਦਤਾਂ ਦਾ ਰੀਅਲ ਟਾਈਮ ਡਾਟਾ ਤਿਆਰ ਕੀਤਾ ਜਾਵੇਗਾ। ਵਾਹਨ ਦਾ ਪ੍ਰੀਮੀਅਮ ਤੈਅ ਕਰਦੇ ਸਮੇਂ ਕੰਪਨੀਆਂ ਇਸ ਡਾਟਾ ਦੇ ਆਧਾਰ 'ਤੇ ਰਾਸ਼ੀ ਘੱਟ ਜਾਂ ਜ਼ਿਆਦਾ ਕਰ ਸਕਦੀ ਹੈ। ਮਸਲਨ, ਜੇਕਰ ਇਕ ਹੀ ਸਮਰੱਥਾ ਅਤੇ ਬਾਜ਼ਾਰ ਮੁੱਲ ਦੀ ਕਾਰ ਨੂੰ ਕੋਈ ਵਿਅਕਤੀ ਸਾਵਧਾਨੀਪੂਰਵਕ ਬਿਨ੍ਹਾਂ ਖਤਰਾ ਚੁੱਕੇ ਚੱਲਦਾ ਹੈ ਤਾਂ ਉਸ ਨੂੰ ਤੇਜ਼ ਰਫਤਾਰ ਅਤੇ ਖਤਰਨਾਕ ਢੰਗ ਨਾਲ ਕਾਰ ਚਲਾਉਣ ਵਾਲੇ ਦੀ ਤੁਲਨਾ 'ਚ ਘੱਟ ਪ੍ਰੀਮੀਅਮ ਅਦਾ ਕਰਨਾ ਹੋਵੇਗੀ। ਬੀਮਾ ਰੈਗੂਲੇਟਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਲੋਕ ਸਾਵਧਾਨੀਪੂਰਵਕ ਵਾਹਨ ਚਲਾਉਣ ਵੱਲ ਪ੍ਰੋਤਸਾਹਿਤ ਹੋਣਗੇ ਅਤੇ ਸੜਕ ਹਾਦਸਿਆਂ 'ਚ ਕਮੀ ਆਵੇਗੀ।
ਕਿਨ੍ਹਾਂ ਆਦਤਾਂ ਦੀ ਹੋਵੇਗੀ ਰਿਕਾਰਡਿੰਗ
ਡਰਾਈਵਿੰਗ ਦੇ ਆਧਾਰ 'ਤੇ ਹੋਣ ਵਾਲੇ ਇੰਸ਼ੋਰੈਂਸ ਨੂੰ ਯੂਜੇਜ ਬੇਸਡ ਇੰਸ਼ੋਰੈਂਸ ਨਾਂ ਦਿੱਤਾ ਗਿਆ ਹੈ। ਟੈਲੀਮੈਟਿਕਸ ਡਿਵਾਈਸੇਸ ਨਾਲ ਜੁਟਾਏ ਗਏ ਜਾਟਾ 'ਚ ਤੇਜ਼ੀ ਨਾਲ ਅਕਸੇਲਰੇਟਰ ਦਬਾਉਣਾ, ਕਾਰ ਦਾ ਕੁੱਲ ਕਵਰ ਡਿਸਟੈਂਸ, ਤੇਜ਼ੀ ਨਾਲ ਬ੍ਰੇਕ ਲਗਾਉਣਾ, ਗੱਡੀ ਨੂੰ ਨੁਕਸਾਨ ਦੇ ਕਾਰਨ, ਕੋਨਿਆਂ 'ਤੇ ਤੇਜ਼ੀ ਨਾਲ ਡਰਾਈਵਿੰਗ, ਤੇਜ਼ੀ ਦੀ ਦਿਸ਼ਾ ਬਦਲਣਾ ਅਤੇ ਏਅਰਬੈਗਸ ਦਾ ਫੰਕਸ਼ਨ ਵਰਗੇ ਪੈਟਰਨ ਸ਼ਾਮਲ ਕੀਤੇ ਜਾਣਗੇ।
ਕੀ ਹੋਵੇਗਾ ਫਾਇਦਾ
ਫਿਲਹਾਲ ਮੋਟਰ ਇੰਸ਼ੋਰੈਂਸ ਪਾਲਿਸੀ ਦੀ ਗਣਨਾ ਇੰਸ਼ਯੋਰਡ ਡਿਕਲੇਅਰਡ ਵੈਲਿਊ ਨਾਲ ਹੁੰਦੀ ਹੈ। ਜਿਸ 'ਚ ਗੱਡੀ ਦਾ ਮਾਡਲ ਨਿਰਮਾਣ ਸਾਲ, ਇੰਜਣ ਕੈਪਸਿਟੀ ਅਤੇ ਜਿਓਗ੍ਰਾਫੀਕਲ ਜੋਨ ਸ਼ਾਮਲ ਹੈ। ਪਰ ਟੈਲੀਮੈਟਰਿਕਸ ਆਉਣ ਦੇ ਬਾਅਦ ਜੇਕਰ ਤੁਸੀਂ ਠੀਕ ਤਰ੍ਹਾਂ ਗੱਡੀ ਚਲਾਉਂਦੇ ਹੋ ਤਾਂ ਤੁਹਾਨੂੰ ਘੱਟ ਪ੍ਰੀਮੀਅਮ ਚੁਕਾਉਣਾ ਹੋਵੇਗਾ। ਉੱਧਰ ਇਸ ਤਕਨਾਲੋਜੀ ਦੀ ਮਦਦ ਨਾਲ ਵ੍ਹੀਕਲ ਟ੍ਰੈਕਿੰਗ ਅਤੇ ਰੋਡਸਾਈਡ ਅਸਿਸਟੈਂਸ 'ਚ ਵੀ ਮਦਦ ਮਿਲੇਗੀ।
ਡਾਟਾ ਲਈ ਬਣੇਗਾ ਸਟੋਰੇਜ਼
ਇਰਡਾ ਮੁਤਾਬਕ ਟੈਲੀਮੈਟਿਕਸ ਨੂੰ ਲਾਗੂ ਕਰਨ ਲਈ ਵੱਖ-ਵੱਖ ਤੋਂ ਸੋਰਸੇਜ਼ ਤੋਂ ਡਾਟਾ ਇਕੱਠਾ ਕਰਕੇ ਇਕ ਹੀ ਪੂਲ 'ਚ ਜਮ੍ਹਾ ਕਰਨਾ ਹੋਵੇਗਾ। ਇਸ ਲਈ ਸੈਂਟਰਲ ਪੂਲ ਬਣਾਉਣ ਦਾ ਪ੍ਰਸਤਾਵ ਹੈ ਜਿਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਇੰਸ਼ੋਰੈਂਸ ਬਿਓਰੋ ਆਫ ਇੰਡੀਆ (ਆਈ.ਆਈ.ਬੀ.ਆਈ.) 'ਤੇ ਰਹੇਗੀ। ਵਰਤਮਾਨ ਬੀਮਾ ਕੰਪਨੀਆਂ ਲਈ ਡਾਟਾ ਸਟੋਰੇਜ਼ ਦਾ ਕੰਮ ਆਈ.ਆਈ.ਬੀ.ਆਈ. ਹੀ ਕਰਦਾ ਹੈ ਅਤੇ ਟੈਲੀਕਾਮ ਸਿਸਟਮ 'ਚ ਵੀ ਇਕੱਠੇ ਕੀਤੇ ਡਾਟਾ ਤੱਕ ਬੀਮਾ ਕੰਪਨੀਆਂ ਦੀ ਪਹੁੰਚ ਇਥੇ ਕੰਟਰੋਲ ਰਹੇਗੀ।
 


Aarti dhillon

Content Editor

Related News