ਬੁਨਿਆਦੀ ਉਦਯੋਗਾਂ ਦਾ ਉਤਪਾਦਨ ਨਵੰਬਰ ''ਚ 1.5 ਫੀਸਦੀ ਡਿੱਗਾ

Wednesday, Jan 01, 2020 - 11:23 AM (IST)

ਬੁਨਿਆਦੀ ਉਦਯੋਗਾਂ ਦਾ ਉਤਪਾਦਨ ਨਵੰਬਰ ''ਚ 1.5 ਫੀਸਦੀ ਡਿੱਗਾ

ਨਵੀਂ ਦਿੱਲੀ—ਖਣਿਜ ਈਂਧਣ, ਬਿਜਲੀ ਅਤੇ ਇਸਪਾਤ ਵਰਗੇ ਖੇਤਰ ਦੇ ਉਤਪਾਦਨ 'ਚ ਗਿਰਾਵਟ ਦੇ ਚੱਲਦੇ ਬੁਨਿਆਦੀ ਖੇਤਰ ਦੇ ਅੱਠ ਉਦਯੋਗਾਂ ਦਾ ਉਤਪਾਦਨ ਨਵੰਬਰ ਮਹੀਨੇ 'ਚ ਇਕ ਸਾਲ ਪਹਿਲਾਂ ਦੇ ਮੁਕਾਬਲੇ 1.5 ਫੀਸਦੀ ਘੱਟ ਰਿਹਾ। ਇਹ ਲਗਾਤਾਰ ਚੌਥਾ ਮਹੀਨਾ ਹੈ ਜਦੋਂ ਬੁਨਿਆਦੀ ਉਦਯੋਗਾਂ ਦੇ ਉਤਪਾਦਨ 'ਚ ਸੰਕੁਚਨ ਆਇਆ ਹੈ। ਮੰਗਲਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਦੇ ਮੁਤਾਬਕ ਇਨ੍ਹਾਂ ਅੱਠ 'ਚ ਪੰਜ ਬੁਨਿਆਦੀ ਉਦਯੋਗਾਂ ਦੇ ਉਤਪਾਦਨ 'ਚ ਵੱਡੀ ਗਿਰਾਵਟ ਨਾਲ ਨਵੰਬਰ 'ਚ ਇਨ੍ਹਾਂ 'ਚੋਂ ਕੁੱਲ ਮਿਲਾ ਕੇ ਸੰਕੁਚਨ ਹੋਇਆ। ਨਵੰਬਰ 2018 'ਚ ਅੱਠ ਉਦਯੋਗਾਂ ਦੇ ਉਤਪਾਦਨ 'ਚ 3.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਤਾਜ਼ਾ ਅੰਕੜਿਆਂ ਮੁਤਾਬਕ ਸਮੀਖਿਆਧੀਨ ਮਹੀਨੇ (ਨਵੰਬਰ-2019) 'ਚ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਇਸਪਾਤ ਅਤੇ ਬਿਜਲੀ ਦੇ ਉਤਪਾਦਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸੀਮੈਂਟ ਉਦਯੋਗ ਦੀ ਵਾਧਾ ਦਰ ਘੱਟ ਕੇ ਨਵੰਬਰ 19 'ਚੋਂ 1.4 ਫੀਸਦੀ 'ਤੇ ਆ ਗਈ, ਜੋ ਕਿ ਨਵੰਬਰ 2018 'ਚ 8.8 ਫੀਸਦੀ 'ਤੇ ਸੀ। ਰਿਫਾਇਨਰੀ ਅਤੇ ਖਾਧ ਦੇ ਉਤਪਾਦਨ 'ਚ ਨਵੰਬਰ ਮਹੀਨੇ 'ਚ ਲੜੀਵਾਰ 3.1 ਫੀਸਦੀ ਅਤੇ 13.6 ਫੀਸਦੀ ਦਾ ਵਾਧਾ ਦਰਜ ਕੀਤੀ ਗਿਆ ਹੈ। ਇਸ ਸਾਲ ਅਪ੍ਰੈਲ-ਨਵੰਬਰ ਸਮੇਂ 'ਚ ਬੁਨਿਆਦੀ ਖੇਤਰ ਦੇ ਅੱਠ ਉਦਯੋਗਾਂ ਦਾ ਉਤਪਾਦਨ ਕੁੱਲ ਮਿਲਾ ਕੇ ਇਕ ਸਾਲ ਪਹਿਲਾਂ ਦੇ ਪੱਧਰ 'ਤੇ ਬਰਕਰਾਰ ਰਿਹਾ। ਪਿਛਲੇ ਵਿੱਤੀ ਸਾਲ ਦੀ ਸਮੇਂ ਮਿਆਦ 'ਚ ਇਨ੍ਹਾਂ ਉਦਯੋਗਾਂ ਦੇ ਉਤਪਾਦਨ 'ਚ 5.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਬੁਨਿਆਦੀ ਉਦਯੋਗਾਂ 'ਚ ਅਗਸਤ ਤੋਂ ਗਿਰਾਵਟ ਹੈ।  


author

Aarti dhillon

Content Editor

Related News