ਇੰਫੋਸਿਸ ਦੇ ਮੁਨਾਫੇ ''ਚ 6.9 ਫੀਸਦੀ ਦਾ ਵਾਧਾ
Tuesday, Oct 24, 2017 - 04:28 PM (IST)

ਨਵੀਂ ਦਿੱਲੀ—ਦਿੱਗਜ ਆਈ. ਟੀ. ਕੰਪਨੀ ਇੰਫੋਸਿਸ ਨੇ ਦੂਜੀ ਤਿਮਾਹੀ 'ਚ ਨਤੀਜੇ ਪੇਸ਼ ਕਰ ਦਿੱਤੇ ਹਨ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਇੰਫੋਸਿਸ ਦਾ ਮੁਨਾਫਾ 6.9 ਫੀਸਦੀ ਵਧ ਕੇ 3726 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਇੰਫੋਸਿਸ ਦਾ ਮੁਨਾਫਾ 3483 ਕਰੋੜ ਰੁਪਏ ਰਿਹਾ ਸੀ।
ਕੰਪਨੀ ਨੇ ਵਿੱਤੀ ਸਾਲ 2018 ਦਾ ਰੈਵਨਿਊ ਗਾਈਡੈਂਸ ਘਟਾ ਦਿੱਤਾ ਹੈ। ਡਾਲਰ ਨਾਲ ਹੋਣ ਵਾਲੀ ਆਮਦਨ 'ਚ ਵੀ ਦਬਾਅ ਦਿਸ ਰਿਹਾ ਹੈ। ਹਾਲਾਂਕਿ ਕੰਪਨੀ 13 ਰੁਪਏ ਦੇ ਅੰਤਰਿਮ ਡਿਵੀਡੈਂਟ ਦਾ ਐਲਾਨ ਕੀਤਾ ਹੈ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਇੰਫੋਸਿਸ ਦੀ ਡਾਲਰ 'ਚ ਹੋਣ ਵਾਲੀ ਆਮਦਨ 272.8 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਇੰਫੋਸਿਸ ਦੀ ਡਾਲਰ ਆਮਦਨ 265.1 ਕਰੋੜ ਡਾਲਰ ਰਹੀ ਸੀ।