ਦਸੰਬਰ ਤਿਮਾਹੀ ’ਚ 13.4 ਫੀਸਦੀ ਵਧਿਆ ਇੰਫੋਸਿਸ ਦਾ ਮੁਨਾਫਾ, ਮਾਰਜ਼ਨ ’ਚ ਆਈ ਗਿਰਾਵਟ

Friday, Jan 13, 2023 - 12:03 PM (IST)

ਦਸੰਬਰ ਤਿਮਾਹੀ ’ਚ 13.4 ਫੀਸਦੀ ਵਧਿਆ ਇੰਫੋਸਿਸ ਦਾ ਮੁਨਾਫਾ, ਮਾਰਜ਼ਨ ’ਚ ਆਈ ਗਿਰਾਵਟ

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੀ ਦਿੱਗਜ਼ ਆਈ. ਟੀ. ਕੰਪਨੀ ਇੰਫੋਸਿਸ ਦਾ ਸ਼ੁੱਧ ਲਾਭ ਵਧਿਆ ਹੈ। ਅਕਤੂਬਰ-ਦਸੰਬਰ 2022 ਦੀ ਮਿਆਦ ਦੌਰਾਨ ਸ਼ੁੱਧ ਲਾਭ 13.4 ਫੀਸਦੀ ਵਧ ਕੇ 6,586 ਕਰੋੜ ਰੁਪਏ ਹੋ ਗਿਆ। ਉੱਥੇ ਹੀ ਇਕ ਸਾਲ ਪਹਿਲਾਂ ਦੀ ਤਿਮਾਹੀ ’ਚ ਇਹ 5,809 ਕਰੋੜ ਰੁਪਏ ਸੀ। ਉੱਥੇ ਹੀ ਸਤੰਬਰ ਤਿਮਾਹੀ ’ਚ ਸ਼ੁੱਧ ਲਾਭ 6021 ਕਰੋੜ ਰੁਪਏ ਸੀ। ਇਹ ਸਤੰਬਰ ਤਿਮਾਹੀ ਦੇ ਮੁਕਾਬਲੇ 9 ਫੀਸਦੀ ਵੱਧ ਹੈ। ਸਾਲਾਨਾ ਆਧਾਰ ’ਤੇ ਇੰਫੋਸਿਸ ਦਾ ਮਾਲੀਆ 31,867 ਕਰੋੜ ਰੁਪਏ ਤੋਂ 20 ਫੀਸਦੀ ਵਧ ਕੇ 38,318 ਕਰੋੜ ਰੁਪਏ ਹੋ ਗਿਆ। ਉੱਥੇ ਹੀ ਸਤੰਬਰ ਤਿਮਾਹੀ ਦੇ 36538 ਕਰੋੜ ਰੁਪਏ ਤੋਂ 5 ਫੀਸਦੀ ਵਧ ਗਿਆ ਹੈ। ਉੱਥੇ ਹੀ ਦਸੰਬਰ ਤਿਮਾਹੀ ’ਚ ਕੰਪਨੀ ਦਾ ਸੰਚਾਲਨ ਮਾਰਜ਼ਨ 21.5 ਫੀਸਦੀ ’ਤੇ ਆ ਗਿਆ ਹੈ ਜੋ ਇਕ ਸਾਲ ਪਹਿਲਾਂ ਦੀ ਤਿਮਾਹੀ 23.5 ਫੀਸਦੀ ਦੇ ਮੁਕਾਬਲੇ ਘੱਟ ਹੈ। ਨੌਕਰੀ ਛੱਡ ਕੇ ਜਾਣ ਵਾਲਿਆਂ ’ਚ ਆਈ ਕਮੀ ਦਸੰਬਰ 2022 ਦੀ ਤਿਮਾਹੀ ਦੌਰਾਨ ਇੰਫੋਸਿਸ ਦੀ ਨੌਕਰੀ ਛੱਡ ਕੇ ਜਾਣ ਵਾਲਿਆਂ ਦੀ ਦਰ ’ਚ ਗਿਰਾਵਟ ਆਈ ਹੈ। ਇਸ ਤਿਮਾਹੀ ’ਚ ਇੰਫੋਸਿਸ ਦੀ ਇਹ ਦਰ 24.3 ਫੀਸਦੀ ਸੀ ਜੋ ਸਤੰਬਰ 2022 ਦੀ ਤਿਮਾਹੀ ’ਚ 27.1 ਤੋਂ 2.8 ਫੀਸਦੀ ਘੱਟ ਹੈ। ਉੱਥੇ ਹੀ ਜੂਨ 2022 ਤਿਮਾਹੀ ਦੌਰਾਨ ਇਹ ਦਰ 28.4 ਫੀਸਦੀ ਸੀ। ਕੀ ਹੈ ਸ਼ੇਅਰ ਬਾਜ਼ਾਰ ਦਾ ਭਾਅ ਤਿਮਾਹੀ ਨਤੀਜਿਆਂ ਤੋਂ ਪਹਿਲਾਂ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਇੰਫੋਸਿਸ ਦੇ ਸ਼ੇਅਰ ’ਚ ਮਾਮੂਲੀ ਤੇਜ਼ੀ ਰਹੀ। ਬੀ. ਐੱਸ. ਈ. ਇੰਡੈਕਸ ’ਤੇ ਸ਼ੇਅਰ ਦਾ ਭਾਅ 1480.55 ਰੁਪਏ ਰਿਹਾ ਜੋ ਇਕ ਦਿਨ ਪਹਿਲਾਂ ਦੇ ਮੁਕਾਬਲੇ 0.62 ਫੀਸਦੀ ਦੀ ਤੇਜ਼ੀ ਨੂੰ ਦਿਖਾਉਂਦਾ ਹੈ।


author

Harinder Kaur

Content Editor

Related News