ਇੰਡੀਗੋ ਦੀਆਂ ਉਡਾਣਾਂ ਦੀ ਗਿਣਤੀ 50 ਹਜ਼ਾਰ ਤੋਂ ਪਾਰ ਪਹੁੰਚੀ

09/12/2020 3:09:51 PM

ਨਵੀਂ ਦਿੱਲੀ— ਇੰਡੀਗੋ ਨੇ ਮਾਰਚ 'ਚ ਪੂਰੀ ਤਰ੍ਹਾਂ ਪਾਬੰਦੀ ਲਾਗੂ ਹੋਣ ਤੋਂ ਬਾਅਦ 50 ਹਜ਼ਾਰ ਤੋਂ ਵੱਧ ਉਡਾਣਾਂ ਭਰਨ ਦੀ ਉਪਲਬਧੀ ਹਾਸਲ ਕਰ ਲਈ ਹੈ।

ਇੰਡੀਗੋ ਨੇ ਸ਼ਨੀਵਾਰ ਨੂੰ ਦੱਸਿਆ ਕਿ ਘਰੇਲੂ ਮਾਰਗਾਂ 'ਤੇ ਸ਼ੁਰੂ ਕੀਤੀਆਂ ਗਈਆਂ ਰੋਜ਼ਾਨਾ ਯਾਤਰੀ ਉਡਾਣਾਂ ਦੇ ਨਾਲ ਹੀ ਚਾਰਟਰ ਯਾਤਰੀ ਉਡਾਣਾਂ, ਚਾਰਟਰ ਮਾਲਵਾਹਕ ਉਡਾਣਾਂ, ਦੋ-ਪੱਖੀ ਸਮਝੌਤਿਆਂ ਤਹਿਤ ਸ਼ੁਰੂ ਕੀਤੀਆਂ ਗਈਆਂ ਉਡਾਣਾਂ ਅਤੇ ਵੰਦੇ ਭਾਰਤ ਮਿਸ਼ਨ ਉਡਾਣਾਂ ਨੂੰ ਮਿਲਾ ਕੇ ਅੱਜ ਉਸ ਦੀਆਂ ਉਡਾਣਾਂ ਦੀ ਗਿਣਤੀ 50 ਹਜ਼ਾਰ ਤੋਂ ਪਾਰ ਪਹੁੰਚ ਗਈ।

ਯਾਤਰੀਆਂ ਦੀ ਗਿਣਤੀ ਦੀ ਲਿਹਾਜ ਨਾਲ ਇੰਡੀਗੋ ਦੇਸ਼ ਦੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਹੈ। ਘਰੇਲੂ ਮਾਰਗਾਂ 'ਤੇ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ 'ਚ ਉਸ ਦੀ ਹਿੱਸੇਦਾਰੀ ਪੂਰਣਬੰਦੀ ਤੋਂ ਪਹਿਲਾਂ ਦੇ 50 ਫੀਸਦੀ ਤੋਂ ਕੁਝ ਘੱਟ ਸੀ, ਜੋ ਪੂਰਣਬੰਦੀ ਤੋਂ ਬਾਅਦ ਜੁਲਾਈ 'ਚ ਵੱਧ ਕੇ 60 ਫੀਸਦੀ ਨੂੰ ਪਾਰ ਕਰ ਗਈ ਹੈ। ਇੰਡੀਗੋ ਨੇ ਦੱਸਿਆ ਕਿ ਅੱਜ ਸਵੇਰੇ ਦਿੱਲੀ ਤੋਂ ਬਿਹਾਰ ਦੀ ਰਾਜਧਾਨੀ ਪਟਨਾ ਲਈ ਰਵਾਨਾ ਹੋਈ ਉਡਾਣ 6ਈ 494 ਦੇ ਨਾਲ ਹੀ ਉਸ ਦੀਆਂ ਉਡਾਣਾਂ ਦੀ ਗਿਣਤੀ 50 ਹਜ਼ਾਰ ਤੋਂ ਪਾਰ ਹੋ ਗਈ। ਹੁਣ ਤੱਕ ਉਹ 47,865 ਘਰੇਲੂ ਅਤੇ 1,799 ਕੌਮਾਂਤਰੀ ਉਡਾਣਾਂ ਚਲਾ ਚੁੱਕੀ ਹੈ। ਕੌਮਾਂਤਰੀ ਮਾਰਗਾਂ 'ਚ ਪੱਛਮੀ ਏਸ਼ੀਆ, ਮਿਡਲ ਏਸ਼ੀਆ, ਦੱਖਣੀ-ਪੂਰਬੀ ਏਸ਼ੀਆ ਅਤੇ ਦੱਖਣੀ ਏਸ਼ੀਆ ਦੇ ਦੇਸ਼ ਸ਼ਾਮਲ ਹਨ।


Sanjeev

Content Editor

Related News