ਭਾਰਤੀ ਸ਼ੇਅਰ ਬਾਜ਼ਾਰ ਦੀ ਫਲੈਟ ਓਪਨਿੰਗ ! ਨਿਫਟੀ-ਸੈਂਸੈਕਸ ''ਚ ਨਹੀਂ ਦਿਖੀ ਤੇਜ਼ੀ
Thursday, Aug 27, 2026 - 09:55 AM (IST)
ਬਿਜ਼ਨੈੱਸ ਡੈਸਕ- ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਤਾਰ-ਚੜ੍ਹਾਅ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਵੀਰਵਾਰ ਨੂੰ ਬੇਹੱਦ ਸੁਸਤ ਓਪਨਿੰਗ ਦੇਖਣ ਨੂੰ ਮਿਲੀ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਬਿਕਵਾਲੀ ਦੇ ਦਬਾਅ ਕਾਰਨ ਸੈਂਸੈਕਸ ਹੇਠਾਂ ਡਿੱਗ ਗਿਆ, ਜਦਕਿ ਨਿਫਟੀ 24,200 ਦੇ ਨੇੜੇ ਟਿਕੇ ਰਹਿਣ 'ਚ ਕਾਮਯਾਬ ਰਿਹਾ।
ਖ਼ਬਰ ਲਿਖੇ ਜਾਣ ਤੱਕ ਸੈਂਸੈਕਸ 23 ਅੰਕਾਂ ਦੀ ਮਾਮੂਲੀ ਬੜ੍ਹਤ ਨਾਲ 77,500 ਦੇ ਨੇੜੇ ਟ੍ਰੇਡ ਕਰ ਰਿਹਾ ਹੈ, ਜਦਕਿ ਨਿਫਟੀ 10 ਅੰਕ ਚੜ੍ਹ ਕੇ 24,216 ਅੰਕਾਂ ਦੇ ਨੇੜੇ ਚੱਲ ਰਿਹਾ ਹੈ। ਬਾਜ਼ਾਰ 'ਚ ਮੰਦੀ ਦੇ ਰੁਝਾਨ ਦੇ ਬਾਵਜੂਦ ਮੈਟਲ ਸੈਕਟਰ ਦੇ ਸ਼ੇਅਰਾਂ ਵਿੱਚ ਵਧੀਆ ਖਰੀਦਦਾਰੀ ਦੇਖਣ ਨੂੰ ਮਿਲੀ, ਜਿਸ ਨਾਲ ਮੈਟਲ ਇੰਡੈਕਸ ਹਰੇ ਨਿਸ਼ਾਨ 'ਚ ਕਾਰੋਬਾਰ ਕਰਦਾ ਨਜ਼ਰ ਆਇਆ।
ਜ਼ਿਕਰਯੋਗ ਹੈ ਕਿ ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਦੀ ਬਿਕਵਾਲੀ ਅਤੇ ਏਸ਼ੀਆਈ ਬਾਜ਼ਾਰਾਂ 'ਚ ਉਤਾਰ-ਚੜ੍ਹਾਅ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਨਿਵੇਸ਼ਕਾਂ ਨੇ ਸਾਵਧਾਨੀ ਦਾ ਰੁਖ਼ ਅਪਣਾਇਆ ਹੈ, ਜਿਸ ਕਾਰਨ ਬਾਜ਼ਾਰ ਅੱਜ ਸੁਸਤ ਚੱਲ ਰਿਹਾ ਹੈ।
