ਭਾਰਤੀ ਅਰਥਵਿਵਸਥਾ ਦੇ 2047 ਤੱਕ 55,000 ਅਰਬ ਡਾਲਰ ''ਤੇ ਪਹੁੰਚਣ ਦੀ ਆਸ : ਸੁਬਰਾਮਣੀਅਨ

Wednesday, Aug 21, 2024 - 06:00 PM (IST)

ਭਾਰਤੀ ਅਰਥਵਿਵਸਥਾ ਦੇ 2047 ਤੱਕ 55,000 ਅਰਬ ਡਾਲਰ ''ਤੇ ਪਹੁੰਚਣ ਦੀ ਆਸ : ਸੁਬਰਾਮਣੀਅਨ

ਕੋਲਕਾਤਾ- ਕੌਮਾਂਤਰੀ ਸਿਆਸੀ ਸੰਸਥਾ (ਆਈ.ਐੱਮ.ਐੱਫ.) ਦੇ ਕਾਰਜਕਾਰੀ ਨਿਰਦੇਸ਼ਕ ਕ੍ਰਿਸ਼ਣਮੂਰਤੀ ਸੁਬਰਾਮਣੀਅਨ ਨੇ ਬੁੱਧਵਾਰ ਨੂੰ ਕਿਹਾ ਕਿ ਜੇ ਡਾਲਰ ਦੇ ਸੰਦਰਭ ’ਚ ਵਾਧੇ ਦੀ ਦਰ 12 ਫੀਸਦੀ ਰਹਿੰਦੀ ਹੈ  ਤਾਂ ਭਾਰਤੀ ਅਰਥਵਿਵਸਥਾ ਦਾ ਆਕਾਰ 2047 ਤੱਕ 55,000 ਅਰਬ ਡਾਲਰ ਤੱਕ ਪੁੱਜ  ਸਕਦਾ ਹੈ। ਉਨ੍ਹਾਂ ਨੇ ਇੱਥੇ ਉਦਯੋਗ ਮੰਡਲ ਸੀ.ਆਈ.ਆਈ. ਦੇ ਇਕ ਪ੍ਰੋਗਰਾਮ ’ਚ ਕਿਹਾ ਕਿ ਸਾਲ 2016 ਤੋਂ ਮੁਦਰਾਸਫੀਤੀ ਦਾ ਇਕ ਟੀਚਾ ਤੈਅ ਕਰਨ ਨਾਲ ਦੇਸ਼ ’ਚ ਮਹਿੰਗਾਈ ਦੀ ਦਰ ਨੂੰ ਔਸਤ ਤੌਰ 'ਤੇ 5 ਫੀਸਦੀ ਤੱਕ ਲਿਆਉਣ ’ਚ ਮਦਦ ਮਿਲੀ ਹੈ। ਸਾਲ 2018 ਤੋਂ 2021 ਤੱਕ ਮੁੱਖ ਆਰਥਿਕ ਸਲਾਹਕਾਰ ਰਹਿ ਚੁਕੇ ਸੁਬਰਾਮਣੀਅਨ ਨੇ ਕਿਹਾ ਕਿ 2016 ਤੋਂ ਪਹਿਲਾਂ ਮੁਦਰਾਸਫੀਤੀ ਦੀ ਔਸਤ ਦਰ 7.5 ਫੀਸਦੀ ਸੀ।

ਉਨ੍ਹਾਂ ਨੇ ਕਿਹਾ ਕਿ ਜੇ ਅਸਲ ਵਾਧੇ ਦੀ ਦਰ 8 ਫੀਸਦੀ ਰਹਿੰਦੀ ਹੈ ਅਤੇ ਮੁਦਰਾਸਫੀਤੀ 5 ਫੀਸਦੀ ਰਹਿੰਦੀ ਹੈ  ਤਾਂ ਬਾਜ਼ਾਰ ਮੁੱਲ 'ਤੇ ਵਾਧੇ ਦੀ ਦਰ 13  ਫੀਸਦੀ  ਰਹਿਣ ਦੀ ਆਸ ਹੈ। ਸੁਬਰਾਮਣੀਅਨ ਨੇ ਕਿਹਾ, "ਦੂਰਗਾਮੀ ਨਜ਼ਰੀਏ ਤੋਂ ਡਾਲਰ ਦੇ ਮੁਕਾਬਲੇ ਭਾਰਤੀ ਮੁਦਰਾ ਦੀ ਰੈਗੂਲੇਟਰੀ ਦਰ ’ਚ ਘਟਾਉਣ ਦੀ ਦਰ ਇਕ ਫੀਸਦੀ ਤੋਂ ਵੀ ਘੱਟ ਰਹਿਣ ਨਾਲ ਅਰਥਵਿਵਸਥਾ ਦੀ ਬੁਨਿਆਦੀ ਗੱਲਾਂ 'ਤੇ ਇਸਦਾ ਅਸਰ ਵੇਖਿਆ ਜਾਵੇਗਾ।" ਇਸ ਸੰਦਰਭ ’ਚ ਉਨ੍ਹਾਂ ਨੇ ਕਿਹਾ ਕਿ ਡਾਲਰ ਦੇ ਹਿਸਾਬ ਨਾਲ ਭਾਰਤ ਦੀ ਅਸਲ ਵਾਧੇ ਦੀ ਦਰ 12 ਫੀਸਦੀ ਰਹੇਗੀ। ਅਜਿਹਾ ਹੋਣ ਨਾਲ ਅਰਥਵਿਵਸਥਾ ਦਾ ਆਕਾਰ ਹਰ 6 ਸਾਲ ’ਚ ਦੁੱਗਣਾ ਹੋ ਜਾਵੇਗਾ। ਸੁਬਰਾਮਣੀਅਨ ਨੇ ਕਿਹਾ, "ਅਰਥਵਿਵਸਥਾ ਦਾ ਮੌਜੂਦਾ ਆਕਾਰ 3,800 ਅਰਬ ਡਾਲਰ ਹੈ। ਇਸਦੇ 2047 ’ਚ 55,000 ਅਰਬ ਡਾਲਰ ਤੱਕ ਪੁੱਜਣ ਦੀ ਉਮੀਦ ਹੈ।"

ਉਨ੍ਹਾਂ ਨੇ ਕਿਹਾ ਕਿ ਭਾਰਤ ਲਈ ਅਸਲ ਰੂਪ ’ਚ ਯਾਨੀ ਆਧਾਰ ਮੁੱਲ 'ਤੇ 8 ਫੀਸਦੀ ਦੀ ਦਰ ਨਾਲ ਵਾਧਾ ਹਾਸਲ ਕਰਨਾ ਸੰਭਵ ਹੈ।  ਸੁਬਰਾਮਣੀਅਨ ਅਨੁਸਾਰ, ਵਿਕਸਤ ਅਰਥਵਿਵਸਥਾਵਾਂ ’ਚ ਨਿਵੇਸ਼ ਸਥਿਰ ਹਾਲਤ ’ਚ ਪਹੁੰਚ ਗਿਆ ਹੈ। ਉੱਥੇ ਉਤਪਾਦਕਤਾ ’ਚ ਸੁਧਾਰ ਹੀ ਵਾਧੇ ਦਾ ਇਕੱਲਾ ਸਰੋਤ ਹੋਵੇਗਾ। ਦੇਸ਼ ’ਚ 8 ਫੀਸਦੀ ਦੇ ਵਾਧੇ ਦੀ ਦਰ ਦਾ ਦੂਜਾ ਕਾਰਨ ਅਰਥਵਿਵਸਥਾ ਦਾ ਜ਼ਿਆਦਾ ਸੰਗਠਿਤ ਹੋਣਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦਾ ਅੱਧੇ ਤੋਂ ਲੈ ਕੇ ਦੋ-ਤਿਹਾਈ ਹਿੱਸਾ ਅਜੇ ਵੀ ਗੈਰ-ਸੰਗਠਿਤ ਹੈ। ਸੁਬਰਾਮਣੀਅਨ ਨੇ ਕਿਹਾ, "ਅਰਥਵਿਵਸਥਾ ਦੇ ਜ਼ਿਆਦਾ ਸੰਗਠਿਤ ਹੋਣ ਨਾਲ ਉਤਪਾਦਕਤਾ ’ਚ ਵਾਧਾ ਹੋਵੇਗਾ ਪਰ ਹੋਰ ਦੇਸ਼ਾਂ ਦੀ ਤੁਲਨਾ ’ਚ ਭਾਰਤ ਦੇ ਸੰਗਠਿਤ ਖੇਤਰ ਦੀ ਉਤਪਾਦਕਤਾ ਵਧਾਉਣ ਦੀ ਹੁਣ ਵੀ ਗੁੰਜਾਇਸ਼ ਹੈ।"


author

Sunaina

Content Editor

Related News