ਭਾਰਤ ਦਾ ਅਮਰੀਕੀ ਸਕਿਓਰਿਟੀਜ਼ ’ਚ ਨਿਵੇਸ਼ ਜੂਨ ’ਚ ਵਧ ਕੇ 241.6 ਅਰਬ ਡਾਲਰ ਦੇ ਉੱਚੇ ਪੱਧਰ ’ਤੇ

Monday, Aug 19, 2024 - 04:05 PM (IST)

ਭਾਰਤ ਦਾ ਅਮਰੀਕੀ ਸਕਿਓਰਿਟੀਜ਼ ’ਚ ਨਿਵੇਸ਼ ਜੂਨ ’ਚ ਵਧ ਕੇ 241.6 ਅਰਬ ਡਾਲਰ ਦੇ ਉੱਚੇ ਪੱਧਰ ’ਤੇ

ਨਵੀਂ ਦਿੱਲੀ (ਭਾਸ਼ਾ) - ਭਾਰਤ ਦਾ ਅਮਰੀਕੀ ਸਰਕਾਰੀ ਸਕਿਓਰਿਟੀਜ਼ ’ਚ ਨਿਵੇਸ਼ ਜੂਨ ’ਚ ਵਧ ਕੇ ਕੁਲ 241.9 ਅਰਬ ਡਾਲਰ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ। ਇਹ ਲਗਾਤਾਰ ਤੀਜਾ ਮਹੀਨਾ ਹੈ, ਜਦੋਂ ਭਾਰਤ ਨੇ ਅਮਰੀਕੀ ਸਕਿਓਰਿਟੀਜ਼ ’ਚ ਨਿਵੇਸ਼ ਵਧਾਇਆ ਹੈ। ਅਮਰੀਕੀ ਟਰੈਜਰੀ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਜਾਪਾਨ ਜੂਨ ’ਚ 1,110 ਅਰਬ ਡਾਲਰ ਤੋਂ ਜ਼ਿਆਦਾ ਮੁੱਲ ਦੀਆਂ ਸਕਿਓਰਿਟੀਜ਼ ਦੇ ਨਾਲ ਟਾਪ ’ਤੇ ਰਿਹਾ।

ਉਥੇ ਹੀ ਚੀਨ 780.2 ਅਰਬ ਡਾਲਰ ਮੁੱਲ ਦੀਆਂ ਸਕਿਓਰਿਟੀਜ਼ ਨਾਲ ਦੂਜੇ ਸਥਾਨ ’ਤੇ ਹੈ। ਬ੍ਰਿਟੇਨ 741.5 ਅਰਬ ਡਾਲਰ ਦੇ ਨਿਵੇਸ਼ ਨਾਲ ਤੀਜੇ ਅਤੇ 384.2 ਅਰਬ ਡਾਲਰ ਦੀਆਂ ਸਕਿਓਰਿਟੀਜ਼ ਦੇ ਨਾਲ ਲਕਜਮਬਰਗ ਚੌਥੇ ਸਥਾਨ ’ਤੇ ਰਿਹਾ। ਦੇਸ਼ਾਂ ਅਤੇ ਹੋਰ ਖੇਤਰਾਂ ’ਚ ਭਾਰਤ ਜੂਨ ’ਚ 241.9 ਅਰਬ ਡਾਲਰ ਮੁੱਲ ਦੀ ਅਮਰੀਕੀ ਸਰਕਾਰੀ ਸਕਿਓਰਿਟੀਜ਼ ਨਾਲ 12ਵੇਂ ਸਥਾਨ ’ਤੇ ਰਿਹਾ। ਇਹ ਮਈ ’ਚ 237.8 ਅਰਬ ਡਾਲਰ ਸੀ। ਅੰਕੜਿਆਂ ਮੁਤਾਬਕ, ਭਾਰਤ ਕੋਲ ਅਮਰੀਕੀ ਸਕਿਓਰਿਟੀਜ਼ ਪਿਛਲੇ ਇਕ ਸਾਲ ’ਚ ਸਭ ਤੋਂ ਜ਼ਿਆਦਾ ਹਨ।

ਮਈ 2024 ’ਚ ਇਹ 237.8 ਅਰਬ ਡਾਲਰ ਦੀਆਂ ਸਨ। ਇਸ ਸਾਲ ਅਪ੍ਰੈਲ ’ਚ ਇਹ ਘੱਟ ਕੇ 233.5 ਅਰਬ ਡਾਲਰ ’ਤੇ ਸੀ, ਜਦੋਂਕਿ ਮਾਰਚ ’ਚ 240.6 ਅਰਬ ਡਾਲਰ ਸੀ। ਪਿਛਲੇ ਸਾਲ ਜੂਨ ’ਚ ਨਿਵੇਸ਼ 235.4 ਅਰਬ ਡਾਲਰ ਸੀ। ਅਮਰੀਕੀ ਐਕਸਚੇਂਜ ਰੱਖਣ ਵਾਲੇ ਟਾਪ 10 ਦੇਸ਼ਾਂ/ਖੇਤਰਾਂ ’ਚ 374.8 ਅਰਬ ਡਾਲਰ ਦੀ ਹਿੱਸੇਦਾਰੀ ਨਾਲ ਕੈਨੇਡਾ 5ਵੇਂ ਸਥਾਨ ’ਤੇ ਹੈ। ਉਸ ਤੋਂ ਬਾਅਦ ਕ੍ਰਮਵਾਰ ਕੇਮੈਨ ਆਈਲੈਂਡ (319.4 ਅਰਬ ਡਾਲਰ), ਬੈਲਜੀਅਮ (318 ਅਰਬ ਡਾਲਰ), ਆਇਰਲੈਂਡ (308 ਅਰਬ ਡਾਲਰ), ਫਰਾਂਸ (307.2 ਅਰਬ ਡਾਲਰ) ਅਤੇ ਸਵਿੱਟਜ਼ਰਲੈਂਡ (287.1 ਅਰਬ ਡਾਲਰ) ਦਾ ਸਥਾਨ ਹੈ।

ਸਾਂਝੇ ਰਾਜ ਅਮਰੀਕਾ ’ਚ ਅਸਲੀ ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਵਾਧਾ ਦਰ ਜੂਨ ਤਿਮਾਹੀ ’ਚ 2.8 ਫੀਸਦੀ ਸਾਲਾਨਾ ਰਹੀ, ਜੋ 2024 ਦੀ ਪਹਿਲੀ ਤਿਮਾਹੀ ’ਚ 1.4 ਫੀਸਦੀ ਦੇ ਮੁਕਾਬਲੇ ਜ਼ਿਆਦਾ ਹੈ। ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਨੇ ਜੁਲਾਈ ’ਚ ਜਾਰੀ ਆਪਣੇ ਵਿਸ਼ਵ ਆਰਥਿਕ ਦ੍ਰਿਸ਼ ਬਾਰੇ ਅੱਪਡੇਟ ਰਿਪੋਰਟ ’ਚ ਚਾਲੂ ਸਾਲ ਲਈ ਵਾਧਾ ਦਰ 3.2 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ।

 


author

Harinder Kaur

Content Editor

Related News