ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ ''ਚ 2.30 ਅਰਬ ਡਾਲਰ ਦਾ ਵਾਧਾ

Sunday, Aug 30, 2020 - 01:58 PM (IST)

ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ ''ਚ 2.30 ਅਰਬ ਡਾਲਰ ਦਾ ਵਾਧਾ

ਮੁੰਬਈ—  ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 21 ਅਗਸਤ ਨੂੰ ਸਮਾਪਤ ਹਫ਼ਤੇ 'ਚ 2.30 ਅਰਬ ਡਾਲਰ ਵੱਧ ਕੇ 537.55 ਅਰਬ ਡਾਲਰ 'ਤੇ ਪਹੁੰਚ ਗਿਆ।

ਇਸ ਤੋਂ ਪਹਿਲਾਂ 14 ਅਗਸਤ ਨੂੰ ਸਮਾਪਤ ਹਫ਼ਤੇ 'ਚ ਇਹ 2.94 ਅਰਬ ਡਾਲਰ ਘੱਟ ਕੇ 535.25 ਅਰਬ ਡਾਲਰ 'ਤੇ ਰਿਹਾ ਸੀ।

ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਮੁਤਾਬਕ, 21 ਅਗਸਤ ਨੂੰ ਸਮਾਪਤ ਹਫ਼ਤੇ ਦੌਰਾਨ ਵਿਦੇਸ਼ੀ ਕਰੰਸੀ ਜਾਇਦਾਦ 2.62 ਅਰਬ ਡਾਲਰ ਵੱਧ ਕੇ 494.17 ਅਰਬ ਡਾਲਰ 'ਤੇ ਪਹੁੰਚ ਗਈ। ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ ਦਾ ਇਹ ਸਭ ਤੋਂ ਵੱਡਾ ਹਿੱਸਾ ਹੈ।

ਉੱਥੇ ਹੀ, ਇਸ ਦੌਰਾਨ ਸਵਰਣ ਭੰਡਾਰ 33.1 ਕਰੋੜ ਡਾਲਰ ਦੀ ਗਿਰਾਵਟ ਨਾਲ 37.26 ਅਰਬ ਡਾਲਰ 'ਤੇ ਆ ਗਿਆ। ਸਮੀਖਿਆ ਅਧੀਨ ਹਫ਼ਤੇ 'ਚ ਕੌਮਾਂਤਰੀ ਕਰੰਸੀ ਫੰਡ ਕੋਲ ਰਾਖਵਾਂ ਫੰਡ 60 ਲੱਖ ਡਾਲਰ ਵੱਧ ਕੇ 4.63 ਅਰਬ ਡਾਲਰ ਤੋਂ ਪਾਰ ਅਤੇ ਸਪੈਸ਼ਲ ਡਰਾਇੰਗ ਰਾਈਟਸ 20 ਲੱਖ ਡਾਲਰ ਦੇ ਵਾਧੇ ਨਾਲ 1.48 ਅਰਬ ਡਾਲਰ ਤੋਂ ਪਾਰ ਪਹੁੰਚ ਗਿਆ।


author

Sanjeev

Content Editor

Related News