ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 522 ਅਰਬ ਡਾਲਰ ਤੋਂ ਪਾਰ

Sunday, Aug 02, 2020 - 01:32 PM (IST)

ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 522 ਅਰਬ ਡਾਲਰ ਤੋਂ ਪਾਰ

ਮੁੰਬਈ— ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ ਪੰਜਵੇਂ ਹਫਤੇ ਵਧਦਾ ਹੋਇਆ 24 ਜੁਲਾਈ ਨੂੰ ਸਮਾਪਤ ਹਫਤੇ 'ਚ ਪਹਿਲੀ ਵਾਰ 522 ਅਰਬ ਡਾਲਰ ਤੋਂ ਪਾਰ ਪਹੁੰਚ ਗਿਆ।


ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਮੁਤਾਬਕ, 24 ਜੁਲਾਈ ਨੂੰ ਸਮਾਪਤ ਹਫਤੇ 'ਚ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 4.99 ਅਰਬ ਡਾਲਰ ਵੱਧ ਕੇ 522.63 ਅਰਬ ਡਾਲਰ 'ਤੇ ਪਹੁੰਚ ਗਿਆ।
ਵਿਦੇਸ਼ੀ ਕਰੰਸੀ ਜਾਇਦਾਦ ਅਤੇ ਸਵਰਣ ਭੰਡਾਰ 'ਚ ਵੱਡੇ ਵਾਧੇ ਕਾਰਨ ਵਿਦੇਸ਼ੀ ਕਰੰਸੀ ਭੰਡਾਰ 'ਚ ਤਕਰੀਬਨ 5 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 17 ਜੁਲਾਈ ਨੂੰ ਸਮਾਪਤ ਹਫਤੇ 'ਚ ਇਹ 1.28 ਅਰਬ ਡਾਲਰ ਵੱਧ ਕੇ 517.64 ਅਰਬ ਡਾਲਰ 'ਤੇ ਰਿਹਾ ਸੀ। ਵਿਦੇਸ਼ੀ ਕਰੰਸੀ ਜਾਇਦਾਦ 24 ਜੁਲਾਈ ਨੂੰ ਸਮਾਪਤ ਹਫਤੇ ਦੌਰਾਨ 3.60 ਅਰਬ ਡਾਲਰ ਵੱਧ ਕੇ 480.48 ਅਰਬ ਡਾਲਰ ਹੋ ਗਈ। ਇਸ ਮਿਆਦ 'ਚ ਸਵਰਣ ਭੰਡਾਰ 1.36 ਅਰਬ ਡਾਲਰ ਦੇ ਵਾਧੇ ਨਾਲ 36.10 ਅਰਬ ਡਾਲਰ 'ਤੇ ਪਹੁੰਚ ਗਿਆ। ਸਮੀਖਿਆ ਅਧੀਨ ਹਫਤੇ 'ਚ ਕੌਮਾਂਤਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ 2.5 ਕਰੋੜ ਡਾਲਰ ਵੱਧ ਕੇ 4.59 ਅਰਬ ਡਾਲਰ 'ਤੇ ਅਤੇ ਵਿਸ਼ੇਸ਼ ਡਰੌਇੰਗ ਰਾਇਟਸ 90 ਲੱਖ ਡਾਲਰ ਵੱਧ ਕੇ 1.46 ਅਰਬ ਡਾਲਰ 'ਤੇ ਰਿਹਾ।


author

Sanjeev

Content Editor

Related News