ਅਮਰੀਕੀ ਬਾਜ਼ਾਰ ''ਚ ਵਾਧਾ, ਡਾਓ ਕਾਰਡ ਉੱਚਾਈ ''ਤੇ ਬੰਦ

Wednesday, Oct 25, 2017 - 09:08 AM (IST)

ਅਮਰੀਕੀ ਬਾਜ਼ਾਰ ''ਚ ਵਾਧਾ, ਡਾਓ ਕਾਰਡ ਉੱਚਾਈ ''ਤੇ ਬੰਦ

ਨਿਊਯਾਰਕ—ਸ਼ਾਨਦਾਰ ਨਤੀਜਿਆਂ ਨੇ ਅਮਰੀਕੀ ਬਾਜ਼ਾਰ 'ਚ ਦਮ ਭਰਨ ਦਾ ਕੰਮ ਕੀਤਾ ਹੈ। ਕੈਟਰਪੀਲਰ, 3ਐੱਮ ਵਰਗੀਆਂ ਕੰਪਨੀਆਂ ਦੇ ਚੰਗੇ ਨਤੀਜਿਆਂ  ਨਾਲ ਬਾਜ਼ਾਰ 'ਚ ਜੋਸ਼ ਨਜ਼ਰ ਆਇਆ। ਉਧਰ ਅਮਰੀਕਾ 'ਚ ਟੈਕਸ ਰਿਫਾਰਮ ਬਿੱਲ 1 ਨਵੰਬਰ ਨੂੰ ਪੇਸ਼ ਕੀਤਾ ਜਾਵੇਗਾ।
ਡਾਓ ਜੋਂਸ ਨਵੇਂ ਰਿਕਾਰਡ ਉੱਚਾਈ 'ਤੇ ਪਹੁੰਚਣ 'ਚ ਕਾਮਯਾਬ ਹੋਇਆ ਹੈ। ਮੰਗਲਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 168 ਅੰਕ ਭਾਵ 0.75 ਫੀਸਦੀ ਦੀ ਮਜ਼ਬੂਤੀ ਦੇ ਨਾਲ 23,441.8 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 11.6 ਅੰਕ ਭਾਵ 0.2 ਫੀਸਦੀ ਵਧ ਕੇ 6,598.4 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 0.15 ਫੀਸਦੀ ਦੀ ਤੇਜ਼ੀ ਨਾਲ 2,569.1 ਦੇ ਪੱਧਰ 'ਤੇ ਬੰਦ ਹੋਇਆ ਹੈ।


Related News