ਆਮਦਨ ਟੈਕਸ ਵਿਭਾਗ ਨੇ ਟਰੱਸਟਾਂ ਦੇ ਪੰਜੀਕਰਣ ਲਈ ਡਰਾਫਟ ਸੂਚਨਾ ਕੀਤੀ ਜਾਰੀ
Saturday, Oct 21, 2017 - 09:01 AM (IST)
ਨਵੀਂ ਦਿੱਲੀ—ਆਮਦਨ ਟੈਕਸ ਵਿਭਾਗ ਨੇ ਉਨ੍ਹਾਂ ਟਰੱਸਟਾਂ ਦੇ ਨਵੇਂ ਪੰਜੀਕਰਣ ਲਈ ਨਿਯਮਾਂ ਦੀ ਸੂਚਨਾ ਦਾ ਡਰਾਫਟ ਜਾਰੀ ਕੀਤਾ ਜਿਨ੍ਹਾਂ ਨੇ ਆਪਣੇ ਉਦੇਸ਼ ਸੰਬੰਧੀ ਉਪਬੰਧਾਂ 'ਚ ਬਦਲਾਅ ਕੀਤੇ ਹਨ। ਵਿੱਤੀ ਬਿੱਲ 2017 'ਚ ਆਮਦਨ ਟੈਕਸ ਕਾਨੂੰਨ ਦੀ ਧਾਰਾ 12ਏ 'ਚ ਸੰਸ਼ੋਧਨ ਕੀਤਾ ਗਿਆ ਹੈ।
ਇਸ 'ਚ ਕਿਹਾ ਗਿਆ ਹੈ ਕਿ ਜਿਥੇ ਕੋਈ ਟਰੱਟਸ ਸੰਸਥਾਨ ਧਾਰਾ 12ਏਏ ਜਾਂ ਧਾਰਾ 12 ਏ ਦੇ ਤਹਿਤ ਪੰਜੀਕ੍ਰਿਤ ਹੈ ਅਤੇ ਉਨ੍ਹਾਂ ਨੇ ਉਸ ਤੋਂ ਬਾਅਦ ਆਪਣੇ ਉਦੇਸ਼ਾਂ ਨਾਲ ਜੁੜੇ ਪ੍ਰਬੰਧ 'ਚ ਸੰਸੋਧਨ ਕਰਦੇ ਹਨ ਅਤੇ ਜੋ ਪੰਜੀਕਰਣ ਦੀ ਸ਼ਰਤ ਦੀ ਪੁਸ਼ਟੀ ਨਹੀਂ ਕਰਦੇ, ਉਨ੍ਹਾਂ ਨੂੰ ਨਵੇਂ ਸਿਰੇ ਤੋਂ ਪੰਜੀਕਰਣ ਕਰਵਾਉਣ ਦੀ ਲੋੜ ਹੋਵੇਗੀ।
ਤਾਜ਼ਾ ਪੰਜੀਕਰਣ ਲਈ ਅਰਜ਼ੀ ਉਦੇਸ਼ ਨਾਲ ਜੁੜੇ ਪ੍ਰਬੰਧਾਂ ਨੂੰ ਅਪਣਾਉਣ ਦੇ 30 ਦਿਨ ਦੇ ਅੰਦਰਲ ਦੇਣਾ ਹੋਵੇਗਾ। ਆਮਦਨ ਟੈਕਸ ਵਿਭਾਗ ਨੇ ਇਸ ਐਕਟ ਦੇ ਵਿਨਿਯਮ 17ਏ ਅਤੇ ਫਾਰਮ 10ਏ 'ਚ ਸੰਸ਼ੋਧਨਾਂ ਦਾ ਡਰਾਫਟ ਸੂਚਿਤ ਕੀਤਾ ਹੈ ਅਤੇ 27 ਅਕਤੂਬਰ ਤੱਕ ਇਸ 'ਤੇ ਲੋਕਾਂ ਦੇ ਸੁਝਾਅ ਨੂੰ ਸੱਦਾ ਦਿੱਤਾ।
