ਹੌਂਡਾ ਦੇ ਸ਼ੌਕੀਨਾਂ ਦੀ ਖੁਸ਼ੀ ਦਾ ਨਹੀਂ ਰਹੇਗਾ ਟਿਕਾਣਾ, ਮਿਲੀ ਗੁੱਡ ਨਿਊਜ਼
Sunday, Mar 08, 2020 - 05:35 PM (IST)
ਨਵੀਂ ਦਿੱਲੀ— ਹੌਂਡਾ ਦੀ ਇਪੰਰੋਟਡ ਸਪੋਰਟਸ ਬਾਈਕਾਂ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ ਹੈ। ਜਲਦ ਹੀ ਕੰਪਨੀ ਕੁਝ ਇੰਪੋਰਟਡ ਮੋਟਰਸਾਈਕਲਾਂ ਦਾ ਨਿਰਮਾਣ ਭਾਰਤ ’ਚ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨਾਲ ਇਨ੍ਹਾਂ ਦੀ ਕੀਮਤ ਘੱਟ ਹੋ ਜਾਵੇਗੀ।
ਕੰਪਨੀ ਨੇ ਕਿਹਾ ਹੈ ਕਿ ਉਸ ਨੇ ਇਹ ਫੈਸਲਾ ਇਸ ਲਈ ਕੀਤਾ ਹੈ ਤਾਂ ਜੋ ਇਹ ਬਾਈਕਸ ਖਰੀਦਣਾ ਗਾਹਕਾਂ ਲਈ ਸਸਤਾ ਹੋ ਜਾਵੇ। ਹੌਂਡਾ ਭਾਰਤ ’ਚ ਜਲਦ ਹੀ 500-ਸੀਸੀ ਤੱਕ ਦੇ ਹੋਰ ਮਾਡਲ ਵੀ ਲਾਂਚ ਕਰਨ ਜਾ ਰਹੀ ਹੈ।
ਹੁਣ ਤੱਕ ਕੰਪਨੀ ਮਿਡਲ ਭਾਰ ਕੈਟਾਗਿਰੀ ’ਚ ਸੀਬੀ-300R ਬਾਈਕ ਵੇਚਦੀ ਹੈ। ਹੌਂਡਾ ਦੀ ਯੋਜਨਾ ਵੱਡੇ ਮੋਟਰਸਾਈਕਲਾਂ ਦੀ ਕੈਟਾਗਿਰੀ ’ਚ ਕੰਪਨੀ ਦਾ ਰੁਤਬਾ ਕਾਇਮ ਕਰਨਾ ਹੈ। ਇਸ ਤੋਂ ਇਲਾਵਾ ਟੂ-ਵ੍ਹੀਲਰ ਬਾਜ਼ਾਰ ਦੀ ਇਹ ਦਿੱਗਜ ਕੰਪਨੀ ਧਾਂਸੂ ਬਾਈਕਸ ਲਈ ਵੱਖਰਾ ਵਿਕਰੀ ਨੈੱਟਵਰਕ ਖੋਲ੍ਹਣ ਦਾ ਵੀ ਵਿਚਾਰ ਕਰ ਰਹੀ ਹੈ। ਇਸ ਵਕਤ ਹੌਂਡਾ ਭਾਰਤ ’ਚ 500ਸੀਸੀ ਤੋਂ ਘੱਟ ਦਾ ਇਕ ਹੀ ਪ੍ਰੀਮੀਅਮ ਮਾਡਲ 350ਸੀਸੀ ਸੀਬੀ-300R ਵੇਚ ਰਹੀ ਹੈ।
ਹੌਂਡਾ ਦਾ ਕਹਿਣਾ ਹੈ ਕਿ ਉਹ ਅਗਲੇ ਵਿੱਤੀ ਸਾਲ ਤੋਂ ਮੌਜੂਦਾ ਕੁਝ ਪ੍ਰੀਮੀਅਮ ਮਾਡਲਾਂ ਦਾ ਭਾਰਤ ’ਚ ਵੱਡੇ ਪੱਧਰ ’ਤੇ ਨਿਰਮਾਣ ਸ਼ੁਰੂ ਕਰਨ ਜਾ ਰਹੀ ਹੈ, ਜਿਸ ’ਚ ਇਕ ਮਾਡਲ 500-ਸੀਸੀ ਤੋਂ ਘੱਟ ਦਾ ਵੀ ਸ਼ਾਮਲ ਹੈ। ਇਸ ਵਕਤ ਕੰਪਨੀ ਆਪਣੇ 7 ਪ੍ਰੀਮੀਅਮ ਮਾਡਲਾਂ ’ਚੋਂ ਕਿਸੇ ਦਾ ਵੀ ਦੇਸ਼ ’ਚ ਵੱਡੇ ਪੱਧਰ ’ਤੇ ਨਿਰਮਾਣ ਨਹੀਂ ਕਰਦੀ ਹੈ। ਭਾਰਤ ’ਚ ਇਨ੍ਹਾਂ ਦਾ ਨਿਰਮਾਣ ਸ਼ੁਰੂ ਹੋ ਜਾਣ ’ਤੇ ਲਾਗਤ ਘੱਟ ਹੋ ਜਾਵੇਗੀ, ਜਿਸ ਦਾ ਫਾਇਦਾ ਖਰੀਦਦਾਰਾਂ ਨੂੰ ਮਿਲੇਗਾ। ਜ਼ਿਕਰਯੋਗ ਹੈ ਕਿ ਹੌਂਡਾ ਨੇ ਹਾਲ ਹੀ ’ਚ ਭਾਰਤੀ ਬਾਜ਼ਾਰ ’ਚ ਨਵੀਂ ਸਪੋਰਟਸ ਬਾਈਕ ਲਾਂਚ ਕੀਤੀ ਹੈ। ਹੁਣ ਕੰਪਨੀ ਕੌਮਾਂਤਰੀ ਬਾਜ਼ਾਰ ’ਚ ਉਪਲੱਬਧ ਆਪਣੇ 500ਸੀਸੀ ਮੋਟਰਸਾਈਕਲ ਭਾਰਤ ’ਚ ਲਾਂਚ ਕਰਨ ਦੀ ਤਿਆਰੀ ’ਚ ਹੈ।
ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►ਯੈੱਸ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ, ਸਾਰੇ ATM 'ਤੇ ਮਿਲੀ ਇਹ ਛੋਟ ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ ►ਜਿਓ ਦੇ ਰਿਹੈ 350GB ਡਾਟਾ, ਸਾਲ ਨਹੀਂ ਕਰਾਉਣਾ ਪਵੇਗਾ ਹੋਰ ਰੀਚਾਰਜ