ਹਾਈ ਟੈੱਕ ਪਾਈਪਸ ਨੇ QIP ਜ਼ਰੀਏ 500 ਕਰੋੜ ਰੁਪਏ ਜੁਟਾਏ

Saturday, Oct 12, 2024 - 05:57 PM (IST)

ਨਵੀਂ ਦਿੱਲੀ (ਭਾਸ਼ਾ) – ਸਟੀਲ ਦੇ ਪਾਈਪ ਬਣਾਉਣ ਵਾਲੀ ਕੰਪਨੀ ਹਾਈ ਟੈੱਕ ਪਾਈਪਸ ਨੇ ਯੋਗ ਸੰਸਥਾਗਤ ਨਿਯੋਜਨ (ਕਿਊ. ਆਈ. ਪੀ.) ਜ਼ਰੀਏ 500 ਕਰੋੜ ਰੁਪਏ ਤੋਂ ਵੱਧ ਜੁਟਾਏ ਹਨ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਕਿਊ. ਆਈ. ਪੀ. 7 ਅਕਤੂਬਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅ ਖੱੁਲ੍ਹਿਆ ਅਤੇ 11 ਅਕਤੂਬਰ ਨੂੰ ਬੰਦ ਹੋਇਆ। ਕਿਊ. ਆਈ. ਪੀ. ਨੂੰ ਮੁੱਖ ਸੰਸਥਾਗਤ ਨਿਵੇਸ਼ਕਾਂ ਵੱਲੋਂ ਵਾਧੂ ਗਾਹਕੀ ਮਿਲੀ ਅਤੇ 800 ਕਰੋੜ ਰੁਪਏ ਤੋਂ ਵੱਧ ਦੀਆਂ ਬੋਲੀਆਂ ਪ੍ਰਾਪਤ ਹੋਈਆਂ।

ਇਹ ਵੀ ਪੜ੍ਹੋ :      ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

ਕੰਪਨੀ ਨੇ ਕਿਹਾ,‘ਹਾਈ ਟੈੱਕ ਪਾਈਪਸ ਨੇ 500 ਕਰੋੜ ਰੁਪਏ ਦੇ ਯੋਗ ਸੰਸਥਾਗਤ ਨਿਯੋਜਨ (ਕਿਊ. ਆਈ. ਪੀ.) ਦੇ ਸਫਲ ਸਮਾਪਨ ਦਾ ਐਲਾਨ ਕੀਤਾ। ਇਸ ’ਚ ਮੁੱਖ ਸੰਸਥਾਗਤ ਨਿਵੇਸ਼ਕਾਂ ਵੱਲੋਂ ਵਾਧੂ ਗਾਹਕੀ ਪ੍ਰਾਪਤ ਹੋਈ।’

ਇਹ ਵੀ ਪੜ੍ਹੋ :     40.9 ਕਰੋੜ ਦਾ ਬੈਂਕ ਫਰਾਡ ਮਾਮਲਾ, ਬਲਵੰਤ ਸਿੰਘ ਨੂੰ ED ਨੇ ਭੇਜਿਆ ਜੇਲ੍ਹ

ਕੰਪਨੀ ਨੇ ਕਿਊ. ਆਈ. ਪੀ. ਦੇ ਤਹਿਤ 185.50 ਰੁਪਏ ਪ੍ਰਤੀ ਇਕਵਿਟੀ ਸ਼ੇਅਰ ਦੀ ਦਰ ਨਾਲ 26,996,734 ਨਵੇਂ ਇਕਵਿਟੀ ਸ਼ੇਅਰ ਜਾਰੀ ਕੀਤੇ। ਹਾਈ ਟੈੱਕ ਪਾਈਪਸ 6 ਏਕੀਕ੍ਰਿਤ ਵਿਨਿਰਮਾਣ ਸਹੂਲਤਾਂ ਦੀ ਮਾਲਕੀ ਅਤੇ ਸੰਚਾਲਨ ਕਰਦੀ ਹੈ, ਜਿਨ੍ਹਾਂ ਦੀ ਸਾਂਝੀ ਸਥਾਪਤ ਸਮਰੱਥਾ ਲਗਭਗ 8,00,000 ਟਨ ਪ੍ਰਤੀ ਸਾਲ ਹੈ।

ਇਹ ਵੀ ਪੜ੍ਹੋ :     Ratan Tata ਤੋਂ ਬਾਅਦ Noel Tata ਬਣੇ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ, ਜਾਣੋ ਕਿਉਂ ਮਿਲੀ ਇਹ ਜਿੰਮੇਵਾਰੀ

ਇਹ ਵੀ ਪੜ੍ਹੋ :      Ratan tata:  'ਮੇਰੀ ਪੂਰੀ ਪ੍ਰਾਪਰਟੀ ਬੰਬਾਂ ਨਾਲ ਉਡਾ ਦਿਓ, ਅੱਤਵਾਦੀਆਂ ਨੂੰ ਨਹੀਂ ਛੱਡਣਾ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News