ਤਾਮਿਲਨਾਡੂ ''ਚ HDFC ਬੈਂਕ ਦਾ ਜਲਦ ਹੋਵੇਗਾ ਵਿਸਤਾਰ,1500 ਲੋਕਾਂ ਨੂੰ ਮਿਲੇਗੀ ਨੌਕਰੀ

1/29/2020 9:35:07 AM

ਚੇਨਈ—ਐੱਚ.ਡੀ.ਐੱਫ.ਸੀ. ਨੇ ਤੀਜੀ ਤਿਮਾਹੀ 'ਚ 4196 ਕਰੋੜ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਹੈ। ਪਿਛਲੇ ਸਾਲ ਇਸ ਤਿਮਾਹੀ 'ਚ ਇਸ ਨੂੰ 3377 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਐੱਚ.ਡੀ.ਐੱਫ.ਸੀ. ਬੈਂਕ ਬਹੁਤ ਤੇਜ਼ੀ ਨਾਲ ਆਪਣੇ ਕਾਰੋਬਾਰ ਦਾ ਵਿਸਤਾਰ ਕਰ ਰਿਹਾ ਹੈ। ਬੈਂਕ ਨੇ ਤਾਮਿਲਨਾਡੂ 'ਚ ਵਿਸਤਾਰ ਦੀ ਯੋਜਨਾ ਬਣਾਈ ਹੈ।
1500 ਨੌਕਰੀ ਪੈਦਾ ਹੋਣ ਦੀ ਉਮੀਦ
ਇਸ ਯੋਜਨਾ ਦੇ ਤਹਿਤ ਸੂਬੇ 'ਚ 125 ਨਵੀਂਆਂ ਬ੍ਰਾਂਚਾਂ ਖੋਲ੍ਹੀਆਂ ਜਾਣਗੀਆਂ। ਇਸ ਦੇ ਨਾਲ ਹੀ ਦੋ ਸਾਲ 'ਚ ਸੂਬੇ 'ਚ ਬੈਂਕ ਦੀ ਬ੍ਰਾਂਚ ਨੈੱਟਵਰਕ 400 ਤੱਕ ਪਹੁੰਚ ਜਾਵੇਗੀ। ਐੱਚ.ਡੀ.ਐੱਫ.ਸੀ. ਬੈਂਕ ਦੇ ਖੇਤਰੀ ਪ੍ਰਮੁੱਖ ਆਰ ਸੁਰੇਸ਼ ਨੇ ਕਿਹਾ ਕਿ ਨਵੀਂਆਂ ਬ੍ਰਾਂਚਾਂ ਨੂੰ ਖੋਲ੍ਹਣ ਨਾਲ ਸੂਬੇ 'ਚ ਕਰੀਬ 1,500 ਨਵੀਂਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।
ਉਨ੍ਹਾਂ ਨੇ ਕਿਹਾ ਕਿ ਬੈਂਕ ਨੇ ਸੂਬੇ 'ਚ 1.51 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ ਹਾਸਲ ਕਰ ਲਿਆ ਹੈ। ਉਸ ਦੀ ਹਿੱਸੇਦਾਰੀ ਨੌ ਫੀਸਦੀ ਹੋ ਗਈ ਹੈ।
125 ਬ੍ਰਾਂਚਾਂ ਖੋਲ੍ਹਣ ਦਾ ਟੀਚਾ
ਤਾਮਿਲਨਾਡੂ 'ਚ ਬੈਂਕ ਦੇ ਕੁੱਲ ਕਾਰੋਬਾਰ 'ਚ 89,000 ਕਰੋੜ ਰੁਪਏ ਦਾ ਕਰਜ਼ ਅਤੇ 62,000 ਕਰੋੜ ਰੁਪਏ ਦੀ ਜਮ੍ਹਾ ਰਾਸ਼ੀ ਸ਼ਾਮਲ ਹੈ। ਕੁਮਾਰ ਨੇ ਕਿਹਾ ਕਿ ਅਸੀਂ ਤਾਮਿਲਨਾਡੂ ਦੇ ਦੂਰ-ਦੁਰਾਡੇ ਇਲਾਕਿਆਂ 'ਚ ਵਿਸ਼ਵ-ਪੱਧਰੀ ਬੈਂਕਿੰਗ ਸੇਵਾਵਾਂ ਦੇਣ ਲਈ ਪ੍ਰਤੀਬੰਧ ਹਾਂ। ਇਸ ਪ੍ਰਤੀਬੰਧਤਾ ਨੂੰ ਸਾਬਤ ਕਰਨ ਲਈ ਸਾਡੀ ਯੋਜਨਾ 125 ਬ੍ਰਾਂਚਾਂ ਖੋਲ੍ਹਾਂ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂਆਂ ਬ੍ਰਾਂਚਾਂ ਨਾਲ ਬੈਂਕ ਸੂਬੇ 'ਚ 1,000 ਤੋਂ 1,500 ਨਵੀਂਆਂ ਨੌਕਰੀਆਂ ਪੈਦਾ ਕਰੇਗਾ। ਮੌਜੂਦਾ ਸਮੇਂ 'ਚ ਸੂਬੇ 'ਚ ਬੈਂਕ 'ਚ 7,000 ਕਰਮਚਾਰੀ ਕੰਮ ਕਰ ਰਹੇ ਹਨ।


Aarti dhillon

Edited By Aarti dhillon