HCL ਟੈੱਕ ਦੀ ਇਕਾਈ 2.4 ਕਰੋੜ ਯੂਰੋ ’ਚ ਫਰਾਂਸੀਸੀ ਸਾਫਟਵੇਅਰ ਕੰਪਨੀ ਜੀਨੀਆ ਨੂੰ ਐਕਵਾਇਰ ਕਰੇਗੀ
Saturday, Aug 10, 2024 - 03:27 PM (IST)
ਨਵੀਂ ਦਿੱਲੀ (ਭਾਸ਼ਾ) : ਐੱਚ. ਸੀ. ਐੱਲ. ਟੈੱਕ ਦੀ ਇਕਾਈ ਐੱਚ. ਸੀ. ਐੱਲ. ਸਾਫਟਵੇਅਰ ਆਪਣੇ ਡੇਟਾ ਅਤੇ ਵਿਸ਼ਲੇਸ਼ਣ ਕਾਰੋਬਾਰ ਵਿਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਤਹਿਤ 2.4 ਕਰੋੜ ਯੂਰੋ ਦੇ ਮੁੱਲ ’ਤੇ ਫ੍ਰਾਂਸ ਦੀ ਸਾਫਟਵੇਅਰ ਕੰਪਨੀ ਜੇਨੀਆ ਐੱਸ. ਏ. ਐੱਸ. ਵਿਚ 100 ਪ੍ਰਤੀਸ਼ਤ ਹਿੱਸੇਦਾਰੀ ਖਰੀਦਣ ਦੀ ਯੋਜਨਾ ਬਣਾ ਰਹੀ ਹੈ।
ਐੱਚ. ਸੀ. ਐੱਲ. ਟੈੱਕ ਵੱਲੋਂ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਅਨੁਸਾਰ ਇਹ ਪੂਰਨ ਨਗਦ ਸੌਦਾ ਸਤੰਬਰ, 2024 ’ਚ ਪੂਰਾ ਹੋਣ ਦੀ ਉਮੀਦ ਹੈ। ਐੱਚ. ਸੀ. ਐੱਲ. ਸਾਫਟਵੇਅਰ ਦੇ ਮੁੱਖ ਉਤਪਾਦ ਅਧਿਕਾਰੀ ਕਲਿਆਣ ਕੁਮਾਰ ਨੇ ਕਿਹਾ ਕਿ ਐਕਵਾਇਰਮੈਂਟ ਨਾਲ ਕੰਪਨੀ ਏਕੀਕ੍ਰਿਤ ਡੇਟਾ ਇੰਟੈਲੀਜੈਂਸ ਹੱਲ ਪੇਸ਼ ਕਰਨ ਦੇ ਯੋਗ ਹੋਵੇਗੀ। ਇਹ ਉੱਦਮਾਂ ਨੂੰ ਡਾਟਾ ਇੰਜੀਨੀਅਰਿੰਗ ਅਤੇ ਜੈੱਨ. ਏ. ਆਈ. ’ਚ ਡਾਟਾ ਦੀ ਖੋਜ, ਨਿਯੰਤਰਣ, ਸੰਪਰਕ, ਪ੍ਰਬੰਧਨ ਅਤੇ ਬਿਹਤਰ ਲਾਭ ਲੈਣ ਦੇ ਸਮਰੱਥ ਬਣਾਏਗੀ।