ਕੋਰੋਨਾ ਤੋਂ ਬਾਅਦ ਫਿਰ ਸ਼ੁਰੂ ਹੋਈ ਹਲਵਾ ਸੈਰੇਮਨੀ, ਕੱਲ੍ਹ ਵਿੱਤ ਮੰਤਰੀ ਕਰਨਗੇ ਬਜਟ ਦਾ ਆਗਾਜ਼

Wednesday, Jan 25, 2023 - 02:28 PM (IST)

ਕੋਰੋਨਾ ਤੋਂ ਬਾਅਦ ਫਿਰ ਸ਼ੁਰੂ ਹੋਈ ਹਲਵਾ ਸੈਰੇਮਨੀ, ਕੱਲ੍ਹ ਵਿੱਤ ਮੰਤਰੀ ਕਰਨਗੇ ਬਜਟ ਦਾ ਆਗਾਜ਼

ਨਵੀਂ ਦਿੱਲੀ : ਬਜਟ ਪੇਸ਼ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਬਜਟ ਪੇਸ਼ ਕਰਨਗੇ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਹੋਣ ਜਾ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਆਉਣ ਵਾਲੇ ਬਜਟ ਤੋਂ ਵੱਡੀਆਂ ਉਮੀਦਾਂ ਹਨ। ਹਰ ਸਾਲ ਬਜਟ ਪੇਸ਼ ਕਰਨ ਤੋਂ ਪਹਿਲਾਂ ਹਲਵਾ ਸਮਾਰੋਹ ਮਨਾਇਆ ਜਾਂਦਾ ਹੈ। ਪਿਛਲੀ ਵਾਰ ਕੋਰੋਨਾ ਕਾਰਨ ਇਸ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ ਸੀ ਪਰ ਇਸ ਵਾਰ ਇਹ ਹਲਵਾ ਸਮਾਰੋਹ ਮਨਾਇਆ ਜਾਵੇਗਾ।

ਵੀਰਵਾਰ ਨੂੰ ਬਜਟ ਦੀ ਤਿਆਰੀ ਤੋਂ ਪਹਿਲਾਂ ਮਨਾਇਆ ਜਾਵੇਗਾ ‘ਹਲਵਾ ਸਮਾਰੋਹ’। ਕੋਰੋਨਾ ਕਾਰਨ ਪਿਛਲੇ 2 ਸਾਲਾਂ ਤੋਂ ਹਲਵਾ ਸਮਾਰੋਹ ਦਾ ਇਹ ਸਮਾਗਮ ਬਜਟ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਸੀ। ਇਹ ਸਮਾਰੋਹ ਕੇਂਦਰੀ ਬਜਟ ਦੀ ਤਿਆਰੀ ਦੇ ਅੰਤਿਮ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ। ਵਿੱਤ ਮੰਤਰੀ ਰਵਾਇਤੀ ਤੌਰ 'ਤੇ ਕੜਾਈ ਵਿੱਚ ਹਲਵਾ ਬਣਾ ਕੇ ਸ਼ੁਰੂ ਕਰਦੇ ਹਨ ਅਤੇ ਫਿਰ ਦਿੱਲੀ ਵਿੱਚ ਮੰਤਰਾਲੇ ਦੇ ਮੁੱਖ ਦਫ਼ਤਰ ਵਿੱਚ ਆਪਣੇ ਸਹਿਯੋਗੀਆਂ ਨੂੰ ਪਰੋਸਦੇ ਹਨ।

ਇਹ ਵੀ ਪੜ੍ਹੋ : ਕੰਗਾਲ ਪਾਕਿ 'ਚ ਭੁੱਖ ਨਾਲ ਮਰ ਰਹੇ ਲੋਕ! ਸਰਕਾਰ ਨੇ ਲਗਜ਼ਰੀ ਵਾਹਨਾਂ 'ਤੇ ਖ਼ਰਚ ਕੀਤੇ 259 ਕਰੋੜ ਰੁਪਏ

ਵਿੱਤ ਮੰਤਰੀ ਸਮੇਤ ਵੱਡੇ ਅਧਿਕਾਰੀ ਸ਼ਾਮਲ 

ਹਲਵੇ ਦੀ ਰਸਮ ਹਮੇਸ਼ਾ ਬਜਟ ਦੀ ਤਿਆਰੀ ਪੂਰੀ ਹੋਣ ਤੋਂ ਬਾਅਦ ਹੁੰਦੀ ਹੈ। ਇਸ ਕਾਰਨ ਹਲਵਾ ਸਮਾਰੋਹ ਵੀ ਬਜਟ ਦੇ ਪੂਰਾ ਹੋਣ ਦਾ ਸੂਚਕ ਮੰਨਿਆ ਜਾਂਦਾ ਹੈ। ਇਸ ਵਿੱਚ ਵਿੱਤ ਮੰਤਰੀ ਦੇ ਨਾਲ-ਨਾਲ ਵਿੱਤ ਮੰਤਰਾਲੇ ਦੇ ਸਾਰੇ ਸੀਨੀਅਰ ਅਧਿਕਾਰੀ ਸ਼ਾਮਲ ਹੁੰਦੇ ਹਨ। ਬਜਟ ਨਾਲ ਜੁੜੀ ਜਾਣਕਾਰੀ ਨੂੰ ਲੀਕ ਹੋਣ ਤੋਂ ਰੋਕਣ ਲਈ ਸੀਨੀਅਰ ਅਧਿਕਾਰੀਆਂ ਸਮੇਤ 100 ਕਰਮਚਾਰੀ ਹਲਵਾ ਸੈਰੇਮਨੀ ਦੀ ਰਸਮ ਪੂਰੀ ਹੋਣ ਤੋਂ ਬਾਅਦ ਵਿੱਤ ਮੰਤਰਾਲੇ ਦੇ ਕੰਪਲੈਕਸ ਵਿੱਚ ਹੀ ਰਹਿੰਦੇ ਹਨ ਅਤੇ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਹੀ ਬਾਹਰ ਆ ਪਾਉਂਦੇ ਹਨ।

ਹਲਵੇ ਦੀ ਰਸਮ ਕਿਉਂ ਮਨਾਈ ਜਾਂਦੀ ਹੈ?

ਭਾਰਤੀ ਸੰਸਕ੍ਰਿਤੀ ਵਿੱਚ ਕੋਈ ਵੀ ਸ਼ੁਭ ਕੰਮ ਮਠਿਆਈ ਖਾਣ ਨਾਲ ਸ਼ੁਰੂ ਹੁੰਦਾ ਹੈ। ਇਸ ਕਾਰਨ ਇਹ ਬਜਟ ਕੰਮ ਪੂਰਾ ਹੋਣ 'ਤੇ ਮਨਾਇਆ ਜਾਂਦਾ ਹੈ। ਇਹ ਮੰਤਰਾਲੇ ਦੇ ਕਰਮਚਾਰੀਆਂ ਦੀ ਸਖ਼ਤ ਮਿਹਨਤ ਦਾ ਪੜ੍ਹਾਅ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਰਾਹਤ ਦੀ ਖ਼ਬਰ, ਜਲਦ ਆ ਸਕਦੀ ਹੈ ਪਸ਼ੂਆਂ ਲਈ ਬੀਮਾ ਯੋਜਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜਰੂਰ ਸਾਂਝੇ ਕਰੋ।
 


author

Harinder Kaur

Content Editor

Related News