GST ਕੌਂਸਲ ਦੀ ਮੀਟਿੰਗ ਹੋਈ ਸ਼ੁਰੂ, GST ਦਰਾਂ ਤੇ ਟੈਕਸ ਸਲੈਬ ਨੂੰ ਲੈ ਕੇ ਲਏ ਜਾ ਸਕਦੇ ਹਨ ਵੱਡੇ ਫ਼ੈਸਲੇ

Friday, Dec 31, 2021 - 01:04 PM (IST)

GST ਕੌਂਸਲ ਦੀ ਮੀਟਿੰਗ ਹੋਈ ਸ਼ੁਰੂ, GST ਦਰਾਂ ਤੇ ਟੈਕਸ ਸਲੈਬ ਨੂੰ ਲੈ ਕੇ ਲਏ ਜਾ ਸਕਦੇ ਹਨ ਵੱਡੇ ਫ਼ੈਸਲੇ

ਨਵੀਂ ਦਿੱਲੀ - ਅੱਜ ਸਾਲ ਦੇ ਆਖਰੀ ਦਿਨ ਜੀਐਸਟੀ ਕੌਂਸਲ ਦੀ ਮੀਟਿੰਗ ਹੋ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ 'ਚ ਹੋ ਰਹੀ ਇਸ ਬੈਠਕ 'ਚ GST ਦਰਾਂ 'ਚ ਬਦਲਾਅ 'ਤੇ ਕਈ ਗੱਲਾਂ 'ਤੇ ਚਰਚਾ ਹੋ ਸਕਦੀ ਹੈ। ਫਿਲਹਾਲ ਇਹ ਮੀਟਿੰਗ ਦਿੱਲੀ ਦੇ ਵਿਗਿਆਨ ਭਵਨ ਵਿੱਚ ਚੱਲ ਰਹੀ ਹੈ ਅਤੇ ਉਮੀਦ ਹੈ ਇਸ ਬੈਠਕ 'ਚ ਜੀਐੱਸਟੀ ਦਰਾਂ 'ਚ ਸੁਧਾਰ 'ਤੇ ਚਰਚਾ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਮੀਟਿੰਗ 30 ਦਸੰਬਰ ਨੂੰ ਰਾਜਾਂ ਦੇ ਵਿੱਤ ਮੰਤਰੀਆਂ ਨਾਲ ਨਿਰਮਲਾ ਸੀਤਾਰਮਨ ਦੀ ਪ੍ਰੀ-ਬਜਟ ਮੀਟਿੰਗ ਦਾ ਵਿਸਤਾਰ ਹੋਵੇਗੀ।

ਇਹ ਵੀ ਪੜ੍ਹੋ : 1ਜਨਵਰੀ ਨੂੰ PM ਮੋਦੀ ਕਿਸਾਨਾਂ ਨੂੰ ਦੇਣਗੇ ਤੋਹਫ਼ਾ, ਖ਼ਾਤਿਆਂ 'ਚ ਆਵੇਗੀ 2 ਹਜ਼ਾਰ ਦੀ ਦਸਵੀਂ ਕਿਸ਼ਤ

 

ਟੈਕਸ ਸਲੈਬਾਂ 'ਤੇ ਚਰਚਾ ਕੀਤੀ ਜਾਵੇਗੀ

ਵਰਤਮਾਨ ਵਿੱਚ ਜੀਐਸਟੀ 4 ਸਲੈਬਾਂ 5, 12, 18 ਅਤੇ 28% ਵਿੱਚ ਲਗਾਇਆ ਜਾਂਦਾ ਹੈ। ਜ਼ਰੂਰੀ ਵਸਤਾਂ ਨੂੰ ਜਾਂ ਤਾਂ ਜੀਐਸਟੀ ਤੋਂ ਛੋਟ ਦਿੱਤੀ ਜਾਂਦੀ ਹੈ, ਜਾਂ ਘੱਟ ਸਲੈਬ 'ਤੇ ਟੈਕਸ ਲਗਾਇਆ ਜਾਂਦਾ ਹੈ, ਜਦੋਂ ਕਿ ਲਗਜ਼ਰੀ ਵਸਤੂਆਂ 'ਤੇ ਜ਼ਿਆਦਾ ਟੈਕਸ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਸੈੱਸ ਦਾ ਵੀ ਪ੍ਰਬੰਧ ਹੈ। ਕੌਂਸਲ ਅੱਗੇ ਮੰਗ ਰੱਖੀ ਗਈ ਹੈ ਕਿ 12 ਅਤੇ 18 ਫੀਸਦੀ ਦੀਆਂ ਸਲੈਬਾਂ ਨੂੰ ਮਿਲਾਇਆ ਜਾਵੇ ਅਤੇ ਇਸ ਦੇ ਮਾਲੀਏ 'ਤੇ ਪੈਣ ਵਾਲੇ ਪ੍ਰਭਾਵ ਨੂੰ ਦੂਰ ਕਰਨ ਲਈ ਕੁਝ ਵਸਤੂਆਂ ਨੂੰ ਛੋਟ ਸ਼੍ਰੇਣੀ ਤੋਂ ਹਟਾਇਆ ਜਾਵੇ।

ਇਹ ਵੀ ਪੜ੍ਹੋ : NRI, OCI ਨੂੰ ਵੱਡੀ ਰਾਹਤ, ਅਚੱਲ ਜਾਇਦਾਦਾਂ ਦੀ ਖ਼ਰੀਦ ਨੂੰ ਲੈ ਕੇ RBI ਨੇ ਜਾਰੀ ਕੀਤੇ ਇਹ ਨਿਰਦੇਸ਼

ਟੈਕਸਟਾਈਲ 'ਤੇ ਜੀਐਸਟੀ ਦੀ ਸਮੀਖਿਆ ਕੀਤੀ ਜਾਵੇਗੀ

ਪੱਛਮੀ ਬੰਗਾਲ ਦੇ ਸਾਬਕਾ ਵਿੱਤ ਮੰਤਰੀ ਅਮਿਤ ਮਿੱਤਰਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਟੈਕਸਟਾਈਲ ਵਿੱਚ ਪ੍ਰਸਤਾਵਿਤ 5 ਤੋਂ 12% ਵਾਧੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਤੇਲੰਗਾਨਾ ਦੇ ਉਦਯੋਗ ਮੰਤਰੀ ਕੇਟੀ ਰਾਮਾ ਰਾਓ ਨੇ ਵੀ ਕੇਂਦਰ ਨੂੰ ਜੀਐਸਟੀ ਦਰਾਂ ਵਧਾਉਣ ਦੀ ਆਪਣੀ ਪ੍ਰਸਤਾਵਿਤ ਯੋਜਨਾ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 1 ਜਨਵਰੀ ਤੋਂ ਕੱਪੜਿਆਂ ਅਤੇ ਜੁੱਤੀਆਂ 'ਤੇ 12 ਫੀਸਦੀ ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਹੈ। ਭਾਰਤ ਸਰਕਾਰ ਨੇ ਟੈਕਸਟਾਈਲ, ਰੈਡੀਮੇਡ ਅਤੇ ਫੁੱਟਵੀਅਰ 'ਤੇ ਜੀਐਸਟੀ 7% ਵਧਾ ਦਿੱਤਾ ਹੈ।

ਇਹ ਵੀ ਪੜ੍ਹੋ : ਅਮੀਰਾਤ ਏਅਰਲਾਈਨ ਨੇ ਅਗਲੇ ਨੋਟਿਸ ਤੱਕ 8 ਸਥਾਨਾਂ ਤੋਂ ਉਡਾਣਾਂ 'ਤੇ ਲਗਾਈ ਰੋਕ

ਅਗਲੇ ਪੰਜ ਸਾਲਾਂ ਲਈ ਜੀਐਸਟੀ ਮੁਆਵਜ਼ਾ ਗ੍ਰਾਂਟ ਜਾਰੀ ਰੱਖਣ ਦੀ ਕੀਤੀ ਮੰਗ 

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵੀਰਵਾਰ ਨੂੰ ਪ੍ਰੀ-ਬਜਟ ਮੀਟਿੰਗ ਦੌਰਾਨ ਅਗਲੇ ਪੰਜ ਸਾਲਾਂ ਲਈ ਜੀਐਸਟੀ ਮੁਆਵਜ਼ਾ ਗ੍ਰਾਂਟ ਜਾਰੀ ਰੱਖਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬਘੇਲ ਨੇ ਮਾਓਵਾਦੀਆਂ ਦੇ ਖਾਤਮੇ ਲਈ ਤਾਇਨਾਤ ਕੇਂਦਰੀ ਸੁਰੱਖਿਆ ਬਲਾਂ 'ਤੇ ਹੋਏ 15,000 ਕਰੋੜ ਰੁਪਏ ਦੇ ਖਰਚੇ ਦੀ ਭਰਪਾਈ ਦੀ ਵੀ ਮੰਗ ਕੀਤੀ।

ਇਹ ਵੀ ਪੜ੍ਹੋ : Sebi ਨੇ ਬਦਲੇ ਨਿਯਮ : ਹੁਣ IPO, ਮਿਊਚਿਊਲ ਫੰਡ 'ਚ ਨਹੀਂ ਡੁੱਬੇਗਾ ਨਿਵੇਸ਼ਕਾਂ ਦਾ ਪੈਸਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ  ਸਾਂਝੇ ਕਰੋ।


author

Harinder Kaur

Content Editor

Related News