ਆਧਾਰ ਕਾਰਡ ਅਤੇ ਪੈਨ ਲਿੰਕਿੰਗ ''ਤੇ ਸਰਕਾਰ ਨੇ ਦਿੱਤਾ ਇਹ ਬਿਆਨ

Saturday, Aug 12, 2017 - 12:01 PM (IST)

ਆਧਾਰ ਕਾਰਡ ਅਤੇ ਪੈਨ ਲਿੰਕਿੰਗ ''ਤੇ ਸਰਕਾਰ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ—ਵਿੱਤ ਮੰਤਰੀ ਅਰੁਣ ਜੇਤਲੀ ਨੇ ਲੋਕ ਸਭਾ 'ਚ ਦੱਸਿਆ ਕਿ ਸਰਕਾਰ ਨੇ ਆਧਾਰ ਕਾਰਡ ਨੂੰ ਪੈਨ ਨਾਲ ਜੋੜਨ ਲਈ ਕੋਈ ਸਮੇਂ ਸੀਮਾ ਨਿਰਧਾਰਿਤ ਨਹੀਂ ਕੀਤੀ ਹੈ। ਜੇਤਲੀ ਤੋਂ ਜਦ ਸਵਾਲ ਕੀਤਾ ਗਿਆ ਕਿ ਕੀ ਸਰਕਾਰ ਨੇ ਆਧਾਰ ਕਾਰਡ ਨੂੰ ਪਰਮਾਨੈਂਟ ਅਕਾਊਂਟ ਨੰਬਰ ਨਾਲ ਜੋੜਨ ਦੀ ਕੋਈ ਆਖਿਰੀ ਤਾਰੀਕ ਤੈਅ ਕੀਤੀ ਹੈ ਜਾਂ ਨਹੀਂ ਤਾਂ ਇਸ 'ਤੇ ਉਨ੍ਹਾਂ ਜਵਾਬ ਦਿੱਤਾ ਕਿ ਸਰਕਾਰ ਵਲੋਂ ਫਿਲਹਾਲ ਕੋਈ ਆਖਿਰੀ ਤਾਰੀਕ ਤੈਅ ਨਹੀਂ ਕੀਤੀ ਗਈ। 28 ਜੂਨ 2017 ਤੱਕ ਦੇਸ਼ ਭਰ 'ਚ ਕੁੱਲ 25 ਕਰੋੜ ਪੈਨ ਕਾਰਡਧਾਰਕ ਹਨ, ਜਦਕਿ 111 ਕਰੋੜ ਲੋਕਾਂ ਨੂੰ ਆਧਾਰ ਕਾਰਡ ਜਾਰੀ ਕਰ ਦਿੱਤਾ ਗਿਆ। 
PunjabKesari

ਕਰੀਬ 11.44 ਲੱਖ ਤੋਂ ਵਧ ਪੈਨ ਰੱਦ
ਵਿੱਤ ਸੂਬਾ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਦੱਸਿਆ ਕਿ ਦੇਸ਼ ਭਰ 'ਚ ਕਰੀਬ 11.44 ਲੱਖ ਤੋਂ ਜ਼ਿਆਦਾ ਪੈਨ ਕਾਰਡ ਜਾਂ ਤਾਂ ਬੰਦ ਕਰ ਦਿੱਤੇ ਗਏ ਹਨ ਜਾਂ ਫਿਰ ਸਰਗਰਮ ਕਰ ਦਿੱਤੇ ਗਏ ਹਨ। ਅਜਿਹਾ ਜ਼ਿਆਦਾਤਰ ਉਨ੍ਹਾਂ ਮਾਮਲਿਆਂ 'ਚ ਕੀਤਾ ਗਿਆ ਜਿਥੇ ਕਿਸੇ ਕੋਲ ਇਕ ਤੋਂ ਜ਼ਿਆਦਾ ਪੈਨ ਕਾਰਡ ਸਨ। ਉਨ੍ਹਾਂ ਇਹ ਵੀ ਕਿਹਾ ਕਿ ਪੈਨ ਨਿਰਧਾਰਨ ਦਾ ਨਿਯਮ ਹੈ ਪ੍ਰਤੀ ਵਿਅਕਤੀ ਇਕ ਪੈਨ। 

 

PunjabKesari
ਆਧਾਰ-ਪੈਨ ਤੋਂ ਬਿਨ੍ਹਾਂ ਨਹੀਂ ਹੋਵੇਗੀ ਆਈ. ਟੀ. ਆਰ ਦੀ ਪ੍ਰੋਸੈਸਿੰਗ
ਤੁਹਾਨੂੰ ਦੱਸਿਆ ਜਾਂਦਾ ਹੈ ਕਿ ਹਾਲ ਹੀ 'ਚ ਸਰਕਾਰ ਵਲੋਂ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ 31 ਅਗਸਤ 2017 ਤੋਂ ਪਹਿਲਾਂ ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਕਰਨਾ ਜ਼ਰੂਰੀ ਹੈ। ਹਾਲਾਂਕਿ ਇਸ ਦਾ ਮਤਲੱਬ ਇਹ ਵੀ ਨਾ ਲਗਾਇਆ ਜਾਵੇ ਕਿ ਤੁਸੀਂ ਬੇਫਿਕਰ ਹੋ ਜਾਓ ਅਤੇ ਪੈਨ ਅਤੇ ਆਧਾਰ ਕਾਰਡ ਨੂੰ ਲਿੰਕ ਕਰਵਾਉਣ ਦੀ ਕੋਸ਼ਿਸ਼ ਹੀ ਨਾ ਕਰੋਂ। ਜੇਕਰ ਤੁਹਾਡਾ ਆਧਾਰ ਅਤੇ ਪੈਨ ਕਾਰਡ ਲਿੰਕ ਨਹੀਂ ਹੋਵੇਗਾ ਤਾਂ ਤੁਸੀਂ ਜੋ ਟੈਕਸ ਰਿਟਰਨ ਭਰੀ ਹੈ ਉਸ ਦੀ ਪ੍ਰੋਸੈਸਿੰਗ ਨਹੀਂ ਹੋਵੇਗੀ ਤਾਂ ਜੇਕਰ ਤੁਸੀਂ ਅਜੇ ਤੱਕ ਆਪਣੇ ਪੈਨ ਅਤੇ ਆਧਾਰ ਲਿੰਕ ਨਹੀਂ ਕਰਵਾਇਆ ਤਾਂ ਛੇਤੀ ਕਰਵਾ ਲਓ ਕਿਉਂਕਿ ਟੈਕਸ ਰਿਟਰਨ ਭਰਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਛੇਤੀ ਹੀ ਇਨਕਮ ਟੈਕਸ ਵਿਭਾਗ ਜੋ ਆਈ. ਟੀ. ਆਰ. ਫਾਈਲ ਕੀਤੇ ਗਈ ਹੈ ਉਨ੍ਹਾਂ ਦੀ ਪ੍ਰੋਸੈਸਿੰਗ ਸ਼ੁਰੂ ਹੋ ਜਾਵੇਗੀ।


Related News