ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਖੁਸ਼ਖਬਰੀ, ਜਾਣੋ ਅੱਜ ਕਿੰਨਾ ਸਸਤਾ ਹੋਇਆ Gold

Tuesday, Oct 08, 2024 - 02:17 PM (IST)

ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਖੁਸ਼ਖਬਰੀ, ਜਾਣੋ ਅੱਜ ਕਿੰਨਾ ਸਸਤਾ ਹੋਇਆ Gold

ਨਵੀਂ ਦਿੱਲੀ - ਮੰਗਲਵਾਰ (8 ਅਕਤੂਬਰ) ਨੂੰ ਸੋਨਾ-ਚਾਂਦੀ ਖਰੀਦਣ ਵਾਲਿਆਂ ਨੂੰ ਰਾਹਤ ਮਿਲੀ ਹੈ। ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਅੱਜ ਗਿਰਾਵਟ ਨਾਲ ਖੁੱਲ੍ਹੀਆਂ। ਅੱਜ ਲਿਖਣ ਦੇ ਸਮੇਂ, ਸੋਨਾ ਵਾਇਦਾ 0.18 ਫੀਸਦੀ ਡਿੱਗ ਕੇ 75,906 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ ਵਾਇਦਾ 1.11 ਫੀਸਦੀ ਡਿੱਗ ਕੇ 91,328 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ :     SBI ਕਰੇਗਾ 10,000 ਕਰਮਚਾਰੀਆਂ ਦੀ ਨਿਯੁਕਤੀ, ਇਨ੍ਹਾਂ ਅਹੁਦਿਆਂ ਲਈ ਕਰੇਗਾ ਭਰਤੀ

ਕੌਮਾਂਤਰੀ ਬਾਜ਼ਾਰ 'ਚ ਸੋਨਾ-ਚਾਂਦੀ ਸੁਸਤ

ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਸ਼ੁਰੂਆਤ ਹੋਈ। ਕਾਮੈਕਸ 'ਤੇ ਸੋਨਾ 2,662.80 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,666 ਡਾਲਰ ਪ੍ਰਤੀ ਔਂਸ ਸੀ। ਖ਼ਬਰ ਲਿਖੇ ਜਾਣ ਤੱਕ ਇਹ 4.20 ਡਾਲਰ ਦੀ ਗਿਰਾਵਟ ਦੇ ਨਾਲ 2,661.80 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ :     ਡੁੱਬਣ ਦੀ ਕਗਾਰ ’ਤੇ ਸਰਕਾਰੀ ਕੰਪਨੀ MTNL, ਸਖ਼ਤ ਕਾਰਵਾਈ ਦੀ ਤਿਆਰੀ 'ਚ ਕਈ ਬੈਂਕ

ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ 32 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 31.94 ਡਾਲਰ ਸੀ। ਲਿਖਣ ਦੇ ਸਮੇਂ, ਇਹ  0.35 ਡਾਲਰ ਦੀ ਗਿਰਾਵਟ ਦੇ ਨਾਲ 31.65 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ :      ਅਭਿਸ਼ੇਕ ਬੱਚਨ ਨੂੰ SBI ਹਰ ਮਹੀਨੇ ਦੇ ਰਿਹੈ 18 ਲੱਖ ਰੁਪਏ! ਇਹ ਵਜ੍ਹਾ ਆਈ ਸਾਹਮਣੇ

ਸੋਨਾ 78,700 ਰੁਪਏ ਦੇ ਨਵੇਂ ਰਿਕਾਰਡ 'ਤੇ, ਚਾਂਦੀ ਕਮਜ਼ੋਰ

ਗਹਿਣਾ ਵਿਕਰੇਤਾਵਾਂ ਦੀ ਲਗਾਤਾਰ ਖਰੀਦਦਾਰੀ ਅਤੇ ਵਿਦੇਸ਼ੀ ਬਾਜ਼ਾਰਾਂ 'ਚ ਮਜ਼ਬੂਤ ​​ਰੁਖ ਕਾਰਨ ਸੋਮਵਾਰ ਨੂੰ ਸੋਨੇ ਦੀ ਕੀਮਤ 250 ਰੁਪਏ ਵਧ ਕੇ 78,700 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਸ਼ੁੱਕਰਵਾਰ ਨੂੰ ਸੋਨਾ 78,450 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਚਾਂਦੀ ਦੀ ਕੀਮਤ ਸ਼ੁੱਕਰਵਾਰ ਨੂੰ 94,200 ਰੁਪਏ ਪ੍ਰਤੀ ਕਿਲੋ ਤੋਂ 200 ਰੁਪਏ ਡਿੱਗ ਕੇ 94,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਇਸ ਦੌਰਾਨ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 200 ਰੁਪਏ ਚੜ੍ਹ ਕੇ 78,300 ਰੁਪਏ ਪ੍ਰਤੀ 10 ਗ੍ਰਾਮ ਦੇ ਆਲ ਟਾਈਮ ਹਾਈ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ :     ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News