ਸੋਨਾ 640 ਰੁਪਏ ਚਮਕਿਆ, ਚਾਂਦੀ 200 ਰੁਪਏ ਮਜ਼ਬੂਤ

02/16/2020 4:02:26 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਪੀਲੀ ਧਾਤੂ 'ਚ ਰਹੀ ਤੇਜ਼ੀ ਦਾ ਅਸਰ ਪਿਛਲੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਤੇ ਵੀ ਦੇਖਿਆ ਗਿਆ ਜਿਸ ਨਾਲ ਸੋਨਾ 640 ਰੁਪਏ ਦਾ ਹਫਤਾਵਾਰੀ ਵਾਧਾ ਲੈ ਕੇ 42,470 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਅਤੇ ਚਾਂਦੀ 200 ਰੁਪਏ ਚਮਕ ਕੇ 47750 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਹਫਤੇ ਸੋਨਾ ਹਾਜ਼ਿਰ 09.30 ਡਾਲਰ ਚੜ੍ਹ ਕੇ 1,583.70 ਡਾਲਰ ਪ੍ਰਤੀ ਔਂਸ ਰਿਹਾ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 09.70 ਡਾਲਰ ਦੀ ਹਫਤਾਵਾਰੀ ਤੇਜ਼ੀ ਲੈ ਕੇ ਅੰਤਿਮ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 1,586.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.05 ਡਾਲਰ ਫਿਸਲ ਕੇ 17.73 ਡਾਲਰ ਪ੍ਰਤੀ ਔਂਸ ਰਹਿ ਗਈ।


Aarti dhillon

Content Editor

Related News