ਸੋਨੇ-ਚਾਂਦੀ ਦੀਆਂ ਕੀਮਤਾਂ 'ਚ 600 ਰੁਪਏ ਤੱਕ ਦਾ ਉਛਾਲ, ਜਾਣੋ ਤਾਜ਼ਾ ਮੁੱਲ

Thursday, Jan 21, 2021 - 02:48 PM (IST)

ਸੋਨੇ-ਚਾਂਦੀ ਦੀਆਂ ਕੀਮਤਾਂ 'ਚ 600 ਰੁਪਏ ਤੱਕ ਦਾ ਉਛਾਲ, ਜਾਣੋ ਤਾਜ਼ਾ ਮੁੱਲ

ਨਵੀਂ ਦਿੱਲੀ- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਵੀਰਵਾਰ ਨੂੰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਐੱਮ. ਸੀ. ਐਕਸ. 'ਤੇ ਸੋਨਾ 124 ਰੁਪਏ ਦੀ ਤੇਜ਼ੀ ਨਾਲ 49,658 ਰੁਪਏ ਪ੍ਰਤੀ ਦਸ ਗ੍ਰਾਮ, ਜਦੋਂ ਕਿ ਚਾਂਦੀ 636 ਰੁਪਏ ਦੀ ਛਲਾਂਗ ਲਾ ਕੇ 67,626 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸਪਾਸ ਕਾਰੋਬਾਰ ਕਰ ਰਹੀ ਹੈ। ਬਹੁਮੱਲੀ ਧਾਤਾਂ ਦੀ ਕੀਮਤ ਵਿਚ ਇਹ ਲਗਾਤਾਰ ਚੌਥੇ ਦਿਨ ਤੇਜ਼ੀ ਹੈ। 

ਉੱਥੇ ਹੀ, ਗਲੋਬਲ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ ਵਿਚ ਮੁਨਾਫਾਵਸੂਲੀ ਕਾਰਨ ਗਿਰਾਵਟ ਦੇਖਣ ਨੂੰ ਮਿਲੀ, ਪਿਛਲੇ ਸੈਸ਼ਨ ਵਿਚ 1.7 ਫ਼ੀਸਦੀ ਚੜ੍ਹਨ ਤੋਂ ਬਾਅਦ ਇਹ 0.2 ਫ਼ੀਸਦੀ ਡਿੱਗ ਕੇ 1,868 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਚਾਂਦੀ ਵੀ ਕਮਜ਼ੋਰੀ ਨਾਲ 25.75 ਡਾਲਰ ਪ੍ਰਤੀ ਔਂਸ 'ਤੇ ਸੀ।

ਓਧਰ, ਸੰਯੁਕਤ ਰਾਜ ਅਮਰੀਕਾ ਵਿਚ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਵਿੱਤੀ ਰਾਹਤ ਪੈਕੇਜ ਜਾਰੀ ਹੋਣ ਦੀ ਉਮੀਦ ਨਾਲ ਗਲੋਬਲ ਸਟਾਕ ਮਾਰਕੀਟਸ ਰਿਕਾਰਡ ਉੱਚ ਪੱਧਰ 'ਤੇ ਹਨ। ਨਿਵੇਸ਼ਕਾਂ ਨੂੰ ਉਮੀਦ ਹੈ ਕਿ ਬਾਈਡੇਨ ਪ੍ਰਸ਼ਾਸਨ ਅਰਥਵਿਵਸਥਾ ਨੂੰ ਬੂਸਟ ਦੇਣ ਲਈ ਖ਼ਰਚ ਕਰੇਗਾ।

ਵਿਸ਼ੇਲਸ਼ਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਸੋਨੇ ਵਿਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਸੋਨੇ ਵਿਚ ਕਾਰੋਬਾਰ ਫਿਲਹਾਲ ਇਸੇ ਦਾਇਰੇ ਵਿਚ ਰਹਿਣ ਦੀ ਉਮੀਦ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਟੀਕਾਕਰਨ ਦੀ ਰਫ਼ਤਾਰ, ਡਾਲਰ ਦਾ ਰੁਝਾਨ ਅਤੇ ਬਾਈਡੇਨ ਪ੍ਰਸ਼ਾਸਨ ਦੀਆਂ ਨੀਤੀਆਂ ਬਾਰੇ ਸਪੱਸ਼ਟਤਾ ਸੋਨੇ-ਚਾਂਦੀ ਦੀਆਂ ਕੀਮਤਾਂ ਨਿਰਧਾਰਤ ਕਰਨ ਵਾਲੇ ਕਾਰਕ ਬਣੇ ਰਹਿਣਗੇ।
 


author

Sanjeev

Content Editor

Related News