ਸੋਨੇ ਦੀ ਕੀਮਤ 'ਚ ਹਲਕਾ ਉਛਾਲ, ਚਾਂਦੀ ਹੋਈ ਸਸਤੀ, ਜਾਣੋ ਮੁੱਲ

11/23/2020 4:47:33 PM

ਨਵੀਂ ਦਿੱਲੀ— ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਹਲਕੀ ਤੇਜ਼ੀ ਦਰਜ ਕੀਤੀ ਗਈ, ਜਦੋਂ ਕਿ ਚਾਂਦੀ 'ਚ ਗਿਰਾਵਟ ਦੇਖਣ ਨੂੰ ਮਿਲੀ।


ਸੋਨੇ ਦੀ ਕੀਮਤ 'ਚ 57 ਰੁਪਏ ਦੀ ਮਾਮੂਲੀ ਮਜਬੂਤੀ ਆਈ, ਜਿਸ ਨਾਲ ਇਸ ਦੀ ਕੀਮਤ 49,767 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।


ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨੇ ਦੀ ਕੀਮਤ 49,710 ਰੁਪਏ ਪ੍ਰਤੀ ਦਸ ਗ੍ਰਾਮ ਸੀ। ਹਾਲਾਂਕਿ, ਚਾਂਦੀ ਦੀ ਕੀਮਤ 185 ਰੁਪਏ ਦੀ ਗਿਰਾਵਟ ਨਾਲ 61,351 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਬੀਤੇ ਕਾਰੋਬਾਰੀ ਸੈਸ਼ਨ 'ਚ ਇਹ 61,536 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਤੇਜ਼ੀ ਨਾਲ 1,874 ਡਾਲਰ ਪ੍ਰਤੀ ਔਂਸ ਹੋ ਗਈ, ਜਦੋਂ ਕਿ ਚਾਂਦੀ ਦੀ ਕੀਮਤ 24.22 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਆਰਥਿਕ ਵਿਕਾਸ ਰਫ਼ਤਾਰ ਸਬੰਧੀ ਚਿੰਤਾਵਾਂ ਅਤੇ ਕੈਨੇਡਾ ਸਮੇਤ ਦੁਨੀਆ ਦੇ ਹੋਰ ਹਿੱਸਿਆਂ 'ਚ ਨਵੇਂ ਸਿਰਿਓਂ ਤਾਲਾਬੰਦੀ ਲਾਏ ਜਾਣ ਦੀ ਵਜ੍ਹਾ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ।''


Sanjeev

Content Editor

Related News