ਇਕ ਵਾਰ ਫਿਰ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਨਵੀਂ ਕੀਮਤ
Friday, Aug 14, 2020 - 12:56 PM (IST)
ਨਵੀਂ ਦਿੱਲੀ : ਅੱਜ ਇਕ ਵਾਰ ਫਿਰ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸਵੇਰੇ ਸੋਨਾ 255 ਰੁਪਏ ਦੀ ਗਿਰਾਵਟ ਨਾਲ ਖੁੱਲ੍ਹਿਆ ਹੈ। ਕੱਲ ਸ਼ਾਮ ਨੂੰ ਸੋਨਾ 52,930 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਬੰਦ ਹੋਇਆ ਸੀ, ਜੋ ਅੱਜ 52,675 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਖੁੱਲ੍ਹਿਆ। 10:30 ਵਜੇ ਤੱਕ ਦੇ ਕਾਰੋਬਾਰ ਵਿਚ ਹੀ ਅਜਿਹਾ ਵੀ ਸਮਾਂ ਆਇਆ ਜਦੋਂ ਸੋਨੇ ਨੇ 52,700 ਦਾ ਉੱਚਾ ਪੱਧਰ ਅਤੇ 52,525 ਦਾ ਹੇਠਲਾ ਪੱਧਰ ਛੂਹ ਲਿਆ। ਸੋਨੇ ਵਿਚ ਲਗਾਤਾਰ ਆ ਰਹੀ ਤੇਜ਼ੀ ਅਤੇ ਕੋਰੋਨਾ ਵਾਇਰਸ ਦੇ ਚਲਦੇ ਸੁਰੱਖਿਅਤ ਨਿਵੇਸ਼ ਦਾ ਠਿਕਾਣਾ ਹੋਣ ਦੇ ਚਲਦੇ ਇਸ ਵਿਚ ਖੂਬ ਨਿਵੇਸ਼ ਹੋ ਰਿਹਾ ਸੀ ਪਰ ਇਸ ਕਾਰੋਬਾਰੀ ਹਫ਼ਤੇ ਵਿਚ ਸੋਨੇ ਵਿਚ ਲਗਾਤਾਰ ਗਿਰਾਵਟ ਵੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ 'ਤੇ ਰੂਸ ਦਾ WHO ਨੂੰ ਜਵਾਬ- ਮੁਕਾਬਲੇਬਾਜ਼ੀ ਤੋਂ ਨਾ ਡਰੋ
ਸਰਾਫਾ ਬਾਜ਼ਾਰ ਵਿਚ ਕੱਲ ਕੀ ਸੀ ਹਾਲ
ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਜ਼ੀ ਦੌਰਾਨ ਦਿੱਲੀ ਸਰਾਫਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨਾ 11 ਰੁਪਏ ਸੁਧਰ ਕੇ 53,132 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਬੁੱਧਵਾਰ ਨੂੰ ਬੰਦ ਭਾਅ 53,121 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਵੀ 1,554 ਰੁਪਏ ਦੇ ਸੁਧਾਰ ਨਾਲ 68,349 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਿਆ ਜੋ ਪਿਛਲੇ ਕਾਰੋਬਾਰੀ ਸੈਸ਼ਨ ਵਿਚ 66,795 ਰੁਪਏ ਪ੍ਰਤੀ ਕਿੱਲੋ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਲਾਭ ਨਾਲ 1,931 ਡਾਲਰ ਪ੍ਰਤੀ ਓਂਸ ਹੋ ਗਿਆ, ਜਦੋਂ ਕਿ ਚਾਂਦੀ ਦੀ ਕੀਮਤ 25.88 ਡਾਲਰ ਪ੍ਰਤੀ ਓਂਸ 'ਤੇ ਲਗਭਗ ਬਣੀ ਰਹੀ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਜਿੰਸ) ਤਪਨ ਪਟੇਲ ਨੇ ਕਿਹਾ, 'ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਹਾਜ਼ਿਰ ਕੀਮਤ ਵੱਧ ਕੇ 1,931 ਡਾਲਰ ਪ੍ਰਤੀ ਓਂਸ ਹੋ ਗਈ।'
ਇਹ ਵੀ ਪੜ੍ਹੋ: ਇੱਥੇ ਨਿਊਡ ਹੋ ਕੇ ਨੱਚਦੀਆਂ ਹਨ ਕੁਆਰੀਆਂ ਕੁੜੀਆਂ, ਫਿਰ ਇਨ੍ਹਾਂ 'ਚੋਂ ਰਾਜਾ ਚੁਣਦਾ ਹੈ ਰਾਣੀ
ਦੀਵਾਲੀ ਤੱਕ 70 ਹਜ਼ਾਰੀ ਹੋ ਸਕਦੈ ਸੋਨਾ
ਪਿਛਲੇ 16 ਦਿਨਾਂ ਤੋਂ ਲਗਾਤਾਰ ਸੋਨੇ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਰਾਜਧਾਨੀ ਦਿੱਲੀ 'ਚ ਸਰਾਫਾ ਬਾਜ਼ਾਰ 'ਚ ਇਹ 57,000 ਰੁਪਏ ਦੇ ਪੱਧਰ ਨੂੰ ਕ੍ਰਾਸ ਕਰ ਚੁੱਕਾ ਹੈ। ਉਥੇ ਹੀ ਇੰਟਰਨੈਸ਼ਨਲ ਮਾਰਕੀਟ 'ਚ ਸੋਨੇ ਦਾ ਰੇਟ 2000 ਡਾਲਰ ਨੂੰ ਕ੍ਰਾਸ ਕਰ ਕੇ ਲਗਾਤਾਰ ਅੱਗੇ ਵੱਲ ਵਧ ਰਿਹਾ ਹੈ। ਚਾਂਦੀ ਦੀ ਕੀਮਤ 77,000 ਰੁਪਏ ਪਾਰ ਕਰ ਕੇ ਬਹੁਤ ਤੇਜ਼ੀ ਨਾਲ 80,000 ਵੱਲ ਵਧ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਦੀਵਾਲੀ ਤੱਕ ਸੋਨੇ ਦਾ ਰੇਟ ਨਵਾਂ ਰਿਕਾਰਡ ਬਣਾਏਗਾ। ਉਥੇ ਹੀ ਜੇ. ਪੀ. ਮਾਰਗਨ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ 'ਚ ਆਰਥਿਕ ਮਹਾਮਾਰੀ ਅਤੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਇਸ ਦੀ ਪੂਰੀ ਸੰਭਾਵਨਾ ਹੈ ਕਿ ਸੋਨਾ 70,000 ਦੇ ਪੱਧਰ ਨੂੰ ਦੀਵਾਲੀ ਤੱਕ ਛੂੰਹ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਰੋਨਾ ਵੈਕਸੀਨ ਆ ਵੀ ਜਾਂਦੀ ਹੈ ਤਾਂ ਵੀ ਗਲੋਬਲ ਇਕੋਨੋਮੀ 'ਚ ਸੁਧਾਰ 'ਚ ਹਾਲੇ ਕਾਫੀ ਸਮਾਂ ਹੈ। ਉਦੋਂ ਤੱਕ ਸੋਨੇ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਅਨੋਖ਼ੀ ਪ੍ਰੇਮ ਕਹਾਣੀ, ਪ੍ਰੇਮੀ ਨੇ ਖੁਦ ਨੂੰ ਅੱਗ ਲਗਾ ਕੀਤਾ ਪ੍ਰੇਮਿਕਾ ਨੂੰ ਪਰਪੋਜ਼, ਦੇਖੋ ਵੀਡੀਓ
ਮੁਸੀਬਤ ਦੀ ਘੜੀ 'ਚ ਹਮੇਸ਼ਾ ਵਧੀ ਹੈ ਸੋਨੇ ਦੀ ਚਮਕ!
ਸੋਨਾ ਹਮੇਸ਼ਾ ਹੀ ਮੁਸੀਬਤ ਦੀ ਘੜੀ 'ਚ ਖੂਬ ਚਮਕਿਆ ਹੈ। 1979 'ਚ ਕਈ ਯੁੱਧ ਹੋਏ ਅਤੇ ਉਸ ਸਾਲ ਸੋਨਾ ਕਰੀਬ 120 ਫੀਸਦੀ ਉਛਲਿਆ ਸੀ। ਹਾਲ ਹੀ 'ਚ 2014 'ਚ ਸੀਰੀਆ 'ਤੇ ਅਮਰੀਕਾ ਦਾ ਖਤਰਾ ਮੰਡਰਾ ਰਿਹਾ ਸੀ ਤਾਂ ਵੀ ਸੋਨੇ ਦੇ ਰੇਟ ਅਸਮਾਨ ਛੂੰਹਣ ਲੱਗੇ ਸਨ। ਹਾਲਾਂਕਿ ਬਾਅਦ 'ਚ ਇਹ ਆਪਣੇ ਪੁਰਾਣੇ ਪੱਧਰ 'ਤੇ ਆ ਗਿਆ। ਜਦੋਂ ਇਰਾਨ ਤੋਂ ਅਮਰੀਕਾ ਦਾ ਤਨਾਅ ਵਧਿਆ ਜਾਂ ਫਿਰ ਜਦੋਂ ਚੀਨ-ਅਮਰੀਕਾ ਦਰਮਿਆਨ ਟ੍ਰੇਡ ਵਾਰ ਦੀ ਸਥਿਤੀ ਬਣੀ, ਉਦੋਂ ਵੀ ਸੋਨੇ ਦੀ ਕੀਮਤ ਵਧੀ।
ਇਹ ਵੀ ਪੜ੍ਹੋ: ਬੌਖਲਾਏ ਅੱਤਵਾਦੀ ਪੰਨੂ ਦੀ ਭੜਕਾਊ ਹਰਕਤ, ਦਿੱਲੀ 'ਚ ਹਾਈ ਅਲਰਟ ਜਾਰੀ
ਸੋਨੇ ਦੀ ਦਰਾਮਦ 94 ਫੀਸਦੀ ਘਟੀ
ਦੇਸ਼ 'ਚ ਸੋਨੇ ਦੀ ਦਰਾਮਦ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 94 ਫੀਸਦੀ ਘਟ ਕੇ 68.8 ਕਰੋੜ ਡਾਲਰ ਜਾਂ 5,160 ਕਰੋੜ ਰੁਪਏ 'ਤੇ ਆ ਗਿਆ। ਵਣਜ ਮੰਤਰਾਲਾ ਦੇ ਅੰਕੜਿਆਂ 'ਚ ਇਹ ਜਾਣਕਾਰੀ ਮਿਲੀ ਹੈ। ਸੋਨਾ ਦਰਾਮਦ ਦੇਸ਼ ਦੇ ਚਾਲੂ ਖਾਤੇ ਦੇ ਘਾਟੇ (ਕੈਡ) ਨੂੰ ਪ੍ਰਭਾਵਿਤ ਕਰਦਾ ਹੈ। ਕੋਵਿਡ-19 ਮਹਾਮਾਰੀ ਕਾਰਣ ਸੋਨੇ ਦੀ ਮੰਗ 'ਚ ਗਿਰਾਵਟ ਆਈ ਹੈ, ਜਿਸ ਨਾਲ ਸੋਨੇ ਦੀ ਦਰਾਮਦ ਵੀ ਹੇਠਾਂ ਆ ਗਈ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਪੀਲੀ ਧਾਤ ਦਾ ਦਰਾਮਦ 11.5 ਅਰਬ ਡਾਲਰ ਜਾਂ 86,250 ਕਰੋੜ ਰੁਪਏ ਰਹੀ ਸੀ। ਇਸ ਤਰ੍ਹਾਂ ਸਮੀਖਿਆ ਅਧੀਨ ਤਿਮਾਹੀ 'ਚ ਪੀਲੀ ਧਾਤੂ ਦੀ ਦਰਾਮਦ ਵੀ 45 ਫੀਸਦੀ ਘਟ ਕੇ 57.5 ਕਰੋੜ ਡਾਲਰ ਜਾਂ 4,300 ਕਰੋੜ ਰੁਪਏ ਰਹਿ ਗਿਆ।
ਇਹ ਵੀ ਪੜ੍ਹੋ: 18 ਕਰੋੜ ਲੋਕਾਂ ਦਾ Pan Card ਹੋ ਸਕਦੈ ਬੇਕਾਰ, ਜਲਦ ਕਰੋ ਇਹ ਕੰਮ