ਸੋਨੇ ਦੀ ਚਮਕ ਪਈ ਫਿੱਕੀ! ਜਾਣੋ 10 ਗ੍ਰਾਮ Gold ਦੀ ਨਵੀਂ ਕੀਮਤ

Friday, May 30, 2025 - 08:07 PM (IST)

ਸੋਨੇ ਦੀ ਚਮਕ ਪਈ ਫਿੱਕੀ! ਜਾਣੋ 10 ਗ੍ਰਾਮ Gold ਦੀ ਨਵੀਂ ਕੀਮਤ

ਬਿਜ਼ਨੈੱਸ ਡੈਸਕ- ਸੋਨਾ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਕੰਮ ਦੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀਆਂ ਕੀਮਤਾਂ 'ਚ ਅਚਾਨਕ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਗਲੋਬਲ ਬਾਜ਼ਾਰ 'ਚ ਸਥਿਰਤਾ ਅਤੇ ਘਰੇਲੂ ਮੰਗ 'ਚ ਗਿਰਾਵਟ ਨੇ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਸਿਰਫ ਇਕ ਝਟਕੇ 'ਚ 10 ਗ੍ਰਾਮ ਸੋਨਾ 4,658 ਰੁਪਏ ਸਸਤਾ ਹੋ ਗਿਆ ਹੈ, ਜਿਸ ਨਾਲ ਬਾਜ਼ਾਰ 'ਚ ਹਲਚਲ ਮਚ ਗਈ ਹੈ। ਲਗਾਤਾਰ ਵਧਦੀਆਂ ਕੀਮਤਾਂ ਤੋਂ ਬਾਅਦ ਹੁਣ ਸੋਨੇ ਦੀ ਚਮਕ ਫਿੱਕੀ ਪੈਂਦੀ ਦਿਸ ਰਹੀ ਹੈ। ਆਓ ਜਾਣਦੇ ਹਾਂ ਮੌਜੂਦਾ ਰੇਟ ਅਤੇ ਗਿਰਾਵਟ ਦੇ ਕਾਰਨ। 

ਕੌਮਾਂਤਰੀ ਬਾਜ਼ਾਰ 'ਚ ਕੀ ਚੱਲ ਰਿਹੈ

ਅਜੇ ਸਪਾਟ ਗੋਲਡ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ 0.6 ਫੀਸਦੀ ਡਿੱਗ ਕੇ 3,295.99 ਡਾਲਰ ਪ੍ਰਤੀ ਔਂਸ ਪਹੁੰਚ ਗਈ ਹੈ। ਯੂ.ਐੱਸ. ਗੋਲਡ ਫਿਊਚਰਜ਼ ਵੀ ਇੰਨੇ ਹੀ ਫੀਸਦੀ ਦੀ ਕਮਜ਼ੋਰੀ ਨਾਲ 3,294.20 ਡਾਲਰ ਪ੍ਰਤੀ ਔਂਸ 'ਤੇ ਟ੍ਰੇਡ ਕਰ ਰਿਹਾ ਹੈ। ਡਾਲਰ ਦੀ ਮਜ਼ਬੂਤੀ ਵੀ ਇਸੇ ਗਿਰਾਵਟ ਦੀ ਇਕ ਅਹਿਮ ਵਜ੍ਹਾ ਮੰਨੀ ਜਾ ਰਹੀ ਹੈ। 

ਭਾਰਤ 'ਚ ਕੀ ਹਾਲ ਹੈ

ਬਾਰਤੀ ਸਰਾਫਾ ਬਾਜ਼ਾਰ 'ਚ ਅਪ੍ਰੈਲ 'ਚ ਸੋਨੇ ਨੇ 99,358 ਰੁਪਏ ਪ੍ਰਤੀ 10 ਗ੍ਰਾਮ ਦਾ ਇਤਿਹਾਸਿਕ ਪੱਧਰ ਛੂਹਿਆ ਸੀ ਪਰ ਹੁਣ ਕੀਮਤ ਡਿੱਗ ਕੇ 94,700 ਰੁਪਏ ਤਕ ਆ ਗਈ ਹੈ, ਯਾਨੀ ਇਕ ਮਹੀਨੇ 'ਚ 4,658 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 94,900 ਰੁਪਏ ਰਹੀ। 

ਕੀਮਤਾਂ ਵਧਣ ਦਾ ਅਸਰ ਸਭ ਤੋਂ ਜ਼ਿਆਦਾ ਗਹਿਣਿਆਂ ਦੀ ਖਰੀਦ 'ਤੇ ਪਿਆ। ਇਸ ਸਾਲ ਦੀ ਪਹਿਲੀ ਤਿਮਾਹੀ 'ਚ ਗਹਿਣਿਆਂ ਦੀ ਖਰੀਦਦਾਰੀ 'ਚ 25 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਬੀਤੇ 16 ਸਾਲਾਂ 'ਚ ਸਭ ਤੋਂ ਵੱਡੀ ਗਿਰਾਵਟ ਮੰਨੀ ਜਾ ਰਹੀ ਹੈ। 

ਮਾਹਿਰਾਂ ਦਾ ਮੰਨਣਾ ਹੈ ਕਿ ਡਾਲਰ ਦੀ ਤਾਕਤ ਅਤੇ ਗਲੋਬਲ ਵਿਆਜ ਦਰਾਂ ਦੇ ਅਸਰ ਨਾਲ ਫਿਲਹਾਲ ਸੋਨੇ 'ਚ ਉਤਰਾਅ-ਚੜਾਅ ਜਾਰੀ ਰਹਿ ਸਕਦਾ ਹੈ। ਹਾਲਾਂਕਿ, ਲੰਬੀ ਮਿਆਦ 'ਚ ਇਸਦਾ ਆਊਟਲੁਕ ਵੀ ਅਜੇ ਵੀ ਮਜ਼ਬੂਤ ਹੈ ਅਤੇ 2025 ਤਕ 1.10 ਲੱਖ ਰੁਪਏ ਪ੍ਰਤੀ 10 ਗ੍ਰਾਮ ਤਕ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 


author

Rakesh

Content Editor

Related News