ਸੋਨਾ 600 ਰੁਪਏ ਚੜ੍ਹਿਆ ਤੇ ਚਾਂਦੀ 700 ਰੁਪਏ ਹੋਈ ਮਜ਼ਬੂਤ ​​

Tuesday, Sep 10, 2024 - 06:02 PM (IST)

ਨਵੀਂ ਦਿੱਲੀ (ਭਾਸ਼ਾ) - ਰਾਸ਼ਟਰੀ ਰਾਜਧਾਨੀ ਵਿਚ ਮੰਗਲਵਾਰ ਨੂੰ ਗਹਿਣਾ ਵਿਕਰੇਤਾਵਾਂ ਵਲੋਂ ਤਾਜ਼ਾ ਖਰੀਦਦਾਰੀ ਦੇ ਦੌਰਾਨ ਸੋਨੇ ਦੀ ਕੀਮਤ 600 ਰੁਪਏ ਵਧ ਕੇ 74,100 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਮਵਾਰ ਨੂੰ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ 73,500 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਅਖਿਲ ਭਾਰਤੀ ਸਰਾਫਾ ਸੰਘ ਦੇ ਮੁਤਾਬਕ ਚਾਂਦੀ ਦੀ ਕੀਮਤ ਵੀ 700 ਰੁਪਏ ਵਧ ਕੇ 84,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਇਹ ਵੀ ਪੜ੍ਹੋ :     ਅਗਲੇ 3 ਮਹੀਨਿਆਂ ’ਚ ਸੋਨੇ ਦੀ ਕੀਮਤ ’ਚ ਆਵੇਗਾ ਬੰਪਰ ਉਛਾਲ

ਇਸਦੀ ਪਿਛਲੀ ਬੰਦ ਕੀਮਤ 83,800 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਤੋਂ ਇਲਾਵਾ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 400 ਰੁਪਏ ਵਧ ਕੇ 73,750 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਇਹ 73,350 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। 

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਘਰੇਲੂ ਮੰਗ ਵਧਣ ਕਾਰਨ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਹਾਲਾਂਕਿ, ਵਿਦੇਸ਼ਾਂ ਵਿੱਚ ਇੱਕ ਕਮਜ਼ੋਰ ਰੁਝਾਨ ਕਾਰਨ ਲਾਭ ਸੀਮਤ ਰਿਹਾ। ਵਿਦੇਸ਼ੀ ਬਾਜ਼ਾਰਾਂ 'ਚ ਕਾਮੈਕਸ ਸੋਨਾ 2,532.10 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।

ਆਨੰਦ ਰਾਠੀ ਸ਼ੇਅਰਜ਼ ਐਂਡ ਸਟਾਕ ਬ੍ਰੋਕਰਸ ਦੇ ਏਵੀਪੀ-ਕਮੋਡਿਟੀ ਐਂਡ ਕਰੰਸੀ ਮਨੀਸ਼ ਸ਼ਰਮਾ ਨੇ ਕਿਹਾ, "ਮੰਗਲਵਾਰ ਨੂੰ ਯੂਰਪੀਅਨ ਸੈਸ਼ਨ ਦੀ ਸ਼ੁਰੂਆਤ ਵਿੱਚ ਸੋਨੇ ਦੀਆਂ ਕੀਮਤਾਂ  2,500 ਡਾਲਰ ਦੇ ਪੱਧਰ ਤੋਂ ਉੱਪਰ ਰਹੀਆਂ ਕਿਉਂਕਿ ਵਪਾਰੀ ਆਉਣ ਵਾਲੇ ਦਿਨਾਂ ਵਿੱਚ ਪ੍ਰਕਾਸ਼ਤ ਹੋਣ ਵਾਲੀ ਯੂਐਸ ਮਹਿੰਗਾਈ ਰਿਪੋਰਟ ਤੋਂ ਪਹਿਲਾਂ ਸੱਟਾ ਲਗਾਉਣ ਤੋਂ ਝਿਜਕਦੇ ਰਹੇ।'' ਵਿਸ਼ਵ ਪੱਧਰ 'ਤੇ, ਚਾਂਦੀ ਦੀਆਂ ਕੀਮਤਾਂ 28.70 ਡਾਲਰ ਪ੍ਰਤੀ ਔਂਸ 'ਤੇ ਮਾਮੂਲੀ ਉੱਚੀਆਂ ਰਹੀਆਂ।

ਇਹ ਵੀ ਪੜ੍ਹੋ :     ਆਧਾਰ ਨੂੰ ਮੁਫ਼ਤ 'ਚ ਅਪਡੇਟ ਕਰਨ ਲਈ ਬਚੇ ਸਿਰਫ਼ ਕੁਝ ਦਿਨ ਬਾਕੀ, ਬਾਅਦ 'ਚ ਲੱਗੇਗੀ 50 ਰੁਪਏ ਫ਼ੀਸ
   
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News