ਗੋਲਬਲ ਸੰਕਟ ਵਿਚਾਲੇ ਸੋਨੇ ਨੇ ਦਿੱਤੀ ਸਭ ਤੋਂ ਵੱਡੀ ਰਿਟਰਨ, ਚਾਂਦੀ ’ਚ ਵੀ ਜ਼ੋਰਦਾਰ ਉਛਾਲ
Thursday, Oct 02, 2025 - 11:09 AM (IST)

ਨਵੀਂ ਦਿੱਲੀ - ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ ਨਾਲ ਘਰੇਲੂ ਸ਼ੇਅਰ ਬਾਜ਼ਾਰ ’ਚ ਮਾਮੂਲੀ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਰੁਪਏ ’ਤੇ ਵੀ ਦਬਾਅ ਪਿਆ। ਹਾਲਾਂਕਿ ਸੋਨੇ-ਚਾਂਦੀ ’ਤੇ ਨਿਵੇਸ਼ਕਾਂ ਨੇ ਜੰਮ ਕੇ ਦਾਅ ਲਾਇਆ ਅਤੇ ਇਨ੍ਹਾਂ ਦੀ ਚਮਕ ਖੂਬ ਵਧੀ। ਵਿੱਤੀ ਸਾਲ 2025-26 ਦੀ ਪਹਿਲੀ ਛਿਮਾਹੀ ’ਚ ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨੇ ਨੇ 22.1 ਫੀਸਦੀ ਅਤੇ ਚਾਂਦੀ ਨੇ 35.8 ਫੀਸਦੀ ਦਾ ਰਿਟਰਨ ਦਿੱਤਾ ਹੈ।
ਇਹ ਵੀ ਪੜ੍ਹੋ : DA, MSP ਵਧਾਈ ਤੇ...! ਕੈਬਨਿਟ ਮੀਟਿੰਗ 'ਚ ਕਈ ਅਹਿਮ ਫੈਸਲਿਆਂ 'ਤੇ ਲੱਗੀ ਮੋਹਰ
ਦੂਜੇ ਪਾਸੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ 4.6 ਅਤੇ ਨਿਫਟੀ 3.7 ਫੀਸਦੀ ਦੇ ਵਾਧੇ ’ਚ ਰਹੇ, ਜੋ ਵਿੱਤੀ ਸਾਲ 2023 ਦੀ ਪਹਿਲੀ ਛਿਮਾਹੀ ਤੋਂ ਬਾਅਦ ਸ਼ੇਅਰ ਬਾਜ਼ਾਰ ਦਾ ਸਭ ਤੋਂ ਕਮਜ਼ੋਰ ਪ੍ਰਦਰਸ਼ਨ ਹੈ। ਉਸ ਸਮੇਂ ਦੋਵੇਂ ਸੂਚਕ ਅੰਕਾਂ ’ਚ ਲੱਗਭਗ 2 ਫੀਸਦੀ ਦੀ ਗਿਰਾਵਟ ਆਈ ਸੀ।
ਇਹ ਵੀ ਪੜ੍ਹੋ : ਆਧਾਰ ਕਾਰਡ ਸੰਬੰਧੀ ਵੱਡੀ ਖ਼ਬਰ, Update ਕਰਵਾਉਣ ਵਾਲਿਆਂ ਨੂੰ ਲੱਗੇਗਾ ਝਟਕਾ!
ਹਾਲਾਂਕਿ ਨਿਫਟੀ ਮਿਡਕੈਪ 100 ਅਤੇ ਨਿਫਟੀ ਸਮਾਲਕੈਪ 100 ’ਚ ਲੱਗਭਗ 9 ਫੀਸਦੀ ਦਾ ਵਾਧਾ ਹੋਇਆ। ਦੂਜੇ ਪਾਸੇ ਡਾਲਰ ਦੇ ਮੁਕਾਬਲੇ ਰੁਪਿਆ ਕਰੀਬ 4 ਫੀਸਦੀ ਕਮਜ਼ੋਰ ਹੋ ਕੇ 88.8 ’ਤੇ ਆ ਗਿਆ। ਘਰੇਲੂ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ’ਚ ਵਿੱਤੀ ਸਾਲ 2025-26 ਦੀ ਪਹਿਲੀ ਛਿਮਾਹੀ ’ਚ 29.4 ਫੀਸਦੀ ਦੀ ਜ਼ੋਰਦਾਰ ਤੇਜ਼ੀ ਆਈ। ਇਸੇ ਤਰ੍ਹਾਂ ਚਾਂਦੀ ’ਚ 41.2 ਫੀਸਦੀ ਦੀ ਤੇਜ਼ੀ ਆਈ। ਵਿੱਤੀ ਸਾਲ 2026 ਦੀ ਪਹਿਲੀ ਛਿਮਾਹੀ ’ਚ ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨੇ ਨੇ 22.1 ਫੀਸਦੀ ਦਾ ਰਿਟਰਨ ਦਿੱਤਾ ਹੈ, ਜੋ ਘੱਟ ਤੋਂ ਘੱਟ 30 ਸਾਲਾਂ ਤੋਂ ਬਾਅਦ ਪਹਿਲੀ ਛਿਮਾਹੀ ’ਚ ਦਰਜ ਕੀਤਾ ਗਿਆ ਹੁਣ ਤਕ ਦੀ ਸਭ ਤੋਂ ਵੱਧ ਰਿਟਰਨ ਹੈ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਵੇਗਾ ਪੇਮੈਂਟ ਦਾ ਤਰੀਕਾ, NPCI ਨੇ ਧੋਖਾਧੜੀ ਤੋਂ ਬਚਣ ਲਈ ਕੀਤੇ ਅਹਿਮ ਬਦਲਾਅ
ਕੁਲ ਬਾਜ਼ਾਰ ਪੂੰਜੀਕਰਨ 23 ਲੱਖ ਕਰੋਡ਼ ਰੁਪਏ ਹੋਇਆ ਘੱਟ
ਪਹਿਲੀ ਛਿਮਾਹੀ ਦੇ ਆਖਿਰ ’ਚ ਭਾਰਤ ਦਾ ਕੁਲ ਬਾਜ਼ਾਰ ਪੂੰਜੀਕਰਨ 451.6 ਲੱਖ ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਦੀ ਤੁਲਨਾ ’ਚ ਕਰੀਬ 23 ਲੱਖ ਕਰੋਡ਼ ਰੁਪਏ ਘੱਟ ਹੈ। ਵੱਖ-ਵੱਖ ਸੈਕਟਰ ਦੀ ਗੱਲ ਕਰੀਏ ਤਾਂ ਵਾਹਨ, ਜਨਤਕ ਖੇਤਰ ਦੇ ਬੈਂਕਾਂ ਅਤੇ ਧਾਤੂ ਖੇਤਰ ਨੇ ਬਿਹਤਰ ਪ੍ਰਦਰਸ਼ਨ ਕੀਤਾ, ਜਦੋਂਕਿ ਆਈ. ਟੀ. ’ਚ ਨਰਮੀ ਆਈ ਅਤੇ ਨਿਫਟੀ ਆਈ. ਟੀ. ਸੂਚਕ ਅੰਕ 9 ਫੀਸਦੀ ਗਿਰਾਵਟ ’ਚ ਰਿਹਾ।
ਇਹ ਵੀ ਪੜ੍ਹੋ : 34 ਦਵਾਈਆਂ 'ਤੇ ਸਰਕਾਰ ਵੱਲੋਂ ਪਾਬੰਦੀ, ਨਿਯਮਾਂ ਦੀ ਅਣਦੇਖੀ 'ਤੇ ਹੋਵੇਗੀ 3 ਸਾਲ ਦੀ ਸਜ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8