ਸੋਨਾ 25 ਰੁਪਏ ਚੜ੍ਹਿਆ, ਚਾਂਦੀ 20 ਰੁਪਏ ਨਰਮ

02/06/2020 5:16:25 PM

ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤੂਆਂ ਦੀ ਰਹੀ ਤੇਜ਼ੀ ਦੇ ਬਲ 'ਤੇ ਘਰੇਲੂ ਪੱਧਰ 'ਤੇ ਗਾਹਕੀ ਸੁਸਤ ਰਹਿਣ ਦੇ ਬਾਵਜੂਦ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 25 ਰੁਪਏ ਵਧ ਕੇ 41670 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਜਦੋਂਕਿ ਚਾਂਦੀ 20 ਰੁਪਏ ਉਤਰ ਕੇ 47350 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 0.50 ਫੀਸਦੀ ਵਧ ਕੇ 1564.210 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ 0.33 ਫੀਸਦੀ ਵਧ ਕੇ 1563.00 ਡਾਲਰ ਪ੍ਰਥੀ ਔਂਸ 'ਤੇ ਰਿਹਾ। ਇਸ ਦੌਰਾਨ ਚਾਂਦੀ ਹਾਜ਼ਿਰ 1.16 ਫੀਸਦੀ ਵਧ ਕੇ 17.86 ਡਾਲਰ ਪ੍ਰਤੀ ਔਂਸ 'ਤੇ ਰਿਹਾ।
 


Aarti dhillon

Content Editor

Related News