ਸੋਨਾ 48 ਹਜ਼ਾਰ ਤੋਂ ਸਸਤਾ, ਚਾਂਦੀ 'ਚ 300 ਰੁਪਏ ਤੋਂ ਵੱਧ ਉਛਾਲ, ਜਾਣੋ ਮੁੱਲ

06/16/2021 6:42:37 PM

ਨਵੀਂ ਦਿੱਲੀ- ਗਲੋਬਲ ਬਾਜ਼ਾਰਾਂ ਵਿਚ ਕਮਜ਼ੋਰੀ ਦੇ ਰੁਖ਼ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨਾ ਮਾਮੂਲੀ ਘੱਟ ਕੇ 47,814 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਹ 47,862 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਇਸ ਦੇ ਉਲਟ ਚਾਂਦੀ 340 ਰੁਪਏ ਮਹਿੰਗੀ ਹੋ ਕੇ 70,589 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ ਦਾ ਬੰਦ ਮੁੱਲ 70,249 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਗਲੋਬਲ ਪੱਧਰ 'ਤੇ ਸੋਨਾ ਮਾਮੂਲੀ ਤੇਜ਼ੀ ਨਾਲ 1,859 ਡਾਲਰ ਪ੍ਰਤੀ ਔਂਸ, ਜਦੋਂ ਕਿ ਚਾਂਦੀ 27.78 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ,''ਵਿਦੇਸ਼ੀ ਬਾਜ਼ਾਰ ਵਿਚ ਸੋਨਾ ਤਕਰੀਬਨ ਚਾਰ ਹਫ਼ਤੇ ਦੇ ਹੇਠਲੇ ਪੱਧਰ 'ਤੇ ਹੈ। ਟ੍ਰੇਡਰ ਤੇ ਨਿਵੇਸ਼ਕਾਂ ਨੂੰ ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ ਦੇ ਨਤੀਜਿਆਂ ਦੀ ਘੋਸ਼ਣਾ ਦਾ ਇੰਤਜ਼ਾਰ ਹੈ।" ਗੌਰਤਲਬ ਹੈ ਕਿ ਇਕਨੋਮੀ ਵਿਚ ਸੁਧਾਰ ਵਿਚਕਾਰ ਫੈਡਰਲ ਰਿਜ਼ਰਵ ਦੀ ਬੈਠਕ ਦੇ ਨਤੀਜੇ ਅੱਜ ਜਾਰੀ ਹੋਣੇ ਹਨ। ਨਿਵੇਸ਼ਕਾਂ ਦੀ ਨਜ਼ਰ ਅੱਗੇ ਦੀ ਮਹਿੰਗਾਈ ਦੀ ਸਥਿਤੀ ਅਤੇ ਇਸ ਤੋਂ ਮਿਲਣ ਵਾਲੇ ਵਿਆਜ ਦਰਾਂ ਵਿਚ ਤਬਦੀਲੀ ਦੇ ਸੰਕੇਤਾਂ 'ਤੇ ਹੈ।


Sanjeev

Content Editor

Related News