ਸੰਕਟ : ਧਰਤੀ ਤੋਂ ਖ਼ਤਮ ਹੋ ਰਿਹੈ ਸੋਨਾ, ਹੁਣ ਸਿਰਫ ਇੰਨਾ ਹੀ ਬਚਿਆ

10/13/2020 5:30:34 PM

ਨਵੀਂ ਦਿੱਲੀ : ਤਿਉਹਾਰੀ ਸੀਜ਼ਨ 'ਚ ਅਕਸਰ ਸੋਨੇ ਦੀ ਮੰਗ ਵੱਧ ਜਾਂਦੀ ਹੈ ਪਰ ਇਸ ਵਾਰ ਤੁਹਾਨੂੰ ਤਿਉਹਾਰੀ ਸੀਜ਼ਨ ਵਿਚ ਵੱਡਾ ਝਟਕਾ ਲੱਗ ਸਕਦਾ ਹੈ। ਦਰਅਸਲ ਸੋਨੇ ਦੇ ਭੰਡਾਰ ਨੂੰ ਲੈ ਕੇ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਤੁਹਾਡੀ ਚਿੰਤਾ ਵੱਧ ਸਕਦੀ ਹੈ ਅਤੇ ਸੋਚਣ ਨੂੰ ਮਜ਼ਬੂਰ ਹੋ ਜਾਓਗੇ ਕੀ ਆਖਿਰ ਕੀ ਹੋਵੇਗਾ।

ਘੱਟ ਰਿਹੈ ਸੋਨਾ
ਦਰਅਸਲ ਸੋਨੇ ਦੀ ਕੀਮਤ ਨੂੰ ਲੈ ਕੇ ਰਿਪੋਰਟ ਸਾਹਮਣੇ ਆਈ ਹੈ, ਜਿਸ ਮੁਤਾਬਕ ਖਾਨ ਤੋਂ ਸੋਨੇ ਦੀ ਅਪੂਰਤੀ ਘੱਟ ਹੋ ਰਹੀ ਹੈ। ਇਹ ਆਉਣ ਵਾਲੇ ਸਮੇਂ ਵਿਚ ਸੰਕਟ ਖੜ੍ਹਾ ਕਰ ਸਕਦਾ ਹੈ। ਸੋਨੇ ਦੇ ਭੰਡਾਰ ਨੂੰ ਲੈ ਕੇ ਵਰਲਡ ਗੋਲਡ ਕਾਊਂਸਲ ਨੇ ਇਕ ਰਿਪੋਰਟ ਤਿਆਰ ਕੀਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਸੋਨੇ ਦੀਆਂ ਖਾਨਾਂ ਵਿਚ ਸੋਨੇ ਦੀ ਅਪੂਰਤੀ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਸੋਨੇ ਦਾ ਭੰਡਾਰ ਘੱਟ ਰਿਹਾ ਹੈ। ਰਿਪੋਰਟ ਮੁਤਾਬਕ 2019 ਵਿਚ ਸੋਨੇ ਦਾ ਕੁੱਲ ਉਤਪਾਦਨ 3 ਹਜ਼ਾਰ 531 ਟਨ ਰਿਹਾ ਜੋ 2018 ਦੇ ਮੁਕਾਬਲੇ 1 ਫ਼ੀਸਦੀ ਘੱਟ ਹੈ। ਸਾਲ 2008 ਤੋਂ ਬਾਅਦ ਪਹਿਲੀ ਵਾਰੀ ਸੋਨੇ ਦੇ ਉਤਪਾਦਨ ਵਿਚ ਕਮੀ ਆਈ ਹੈ।

ਇਹ ਵੀ ਪੜ੍ਹੋ: ਸੋਨਾ ਖ਼ਰੀਦਣ ਦਾ ਹੈ ਚੰਗਾ ਮੌਕਾ, ਕੀਮਤਾਂ 'ਚ ਆਈ ਭਾਰੀ ਗਿਰਾਵਟ

ਕਿੰਨਾ ਸੋਨਾ ਬਾਕੀ
ਹੁਣ ਸਵਾਲ ਇਹ ਉਠਦਾ ਹੈ ਕਿ ਆਖ਼ਿਰ ਦੁਨੀਆਭਰ ਵਿਚ ਕਿੰਨਾ ਸੋਨਾ ਬਾਕੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦਾ ਅਨੁਮਾਨ ਖਨਨ ਕੰਪਨੀਆਂ ਕਈ ਤਰੀਕਿਆਂ ਨਾਲ ਲਗਾਉਂਦੀਆਂ ਹਨ। ਵਰਡਲ ਗੋਲਡ ਕਾਊਂਸਲ ਮੁਤਾਬਕ ਹਾਲੇ ਵੀ ਜ਼ਮੀਨ ਦੇ ਹੇਠਾਂ ਲੱਗਭਗ 54 ਹਜ਼ਾਰ ਟਨ ਸੋਨਾ ਹੈ ਜਿਸ ਦਾ ਖਨਨ ਹੋਣਾ ਬਾਕੀ ਹੈ ਪਰ ਜ਼ਮੀਨ ਹੇਠਾਂ ਦੱਬਿਆ ਇਹ ਸੋਨਾ ਹਾਲੇ ਤੱਕ ਕੱਢੇ ਜਾ ਚੁੱਕੇ ਸੋਨੇ ਦਾ ਸਿਰਫ਼ 30 ਫ਼ੀਸਦੀ ਹੀ ਹੈ ਯਾਨੀ 3 ਚੌਥਾਈ ਤੋਂ ਜ਼ਿਆਦਾ ਸੋਨਾ ਸਾਡੇ ਘਰਾਂ ਜਾਂ ਬੈਂਕਾਂ ਤੱਕ ਜਾ ਚੁੱਕਾ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਜ਼ਮੀਨ 'ਚੋਂ ਕੱਢਿਆ ਜਾ ਚੁੱਕਿਆ 50 ਫ਼ੀਸਦੀ ਤੋਂ ਜ਼ਿਆਦਾ ਸੋਨਾ ਗਹਿਣਿਆਂ ਵਿਚ ਤਬਦੀਲ ਹੋ ਚੁੱਕਾ ਹੈ। ਇਸ ਲਈ ਖਨਨ ਕੀਤੇ ਜਾ ਚੁੱਕੇ ਸੋਨੇ ਦਾ ਅਸਲ ਅੰਕੜਾ ਨਹੀਂ ਕੱਢਿਆ ਜਾ ਸਕਦਾ। ਇਸ ਤੋਂ ਇਲਾਵਾ ਵਿਕਾਸਸ਼ੀਲ ਦੇਸ਼ਾਂ ਵਿਚ ਛੋਟੀਆਂ ਖਨਨ ਕੰਪਨੀਆਂ ਵੀ ਸੋਨੇ ਦਾ ਸਹੀ ਅੰਕੜਾ ਦੇਣ ਤੋਂ ਕਤਰਾਉਂਦੀਆਂ ਹਨ।

ਇਹ ਵੀ ਪੜ੍ਹੋ: ਕੋਹਲੀ ਅਤੇ ਡੀਵਿਲਿਅਰਸ ਨੇ ਕੀਤਾ ਕਮਾਲ, IPL 'ਚ ਇਹ ਰਿਕਾਰਡ ਬਣਾਉਣ ਵਾਲੀ ਪਹਿਲੀ ਜੋੜੀ ਬਣੀ​​​​​​​

ਕਿਉਂ ਖ਼ਤਮ ਹੋ ਰਿਹੈ ਸੋਨਾ
ਯੂ.ਐਸ. ਮਨੀ ਰਿਜ਼ਰਵ ਨੇ ਗਲੋਬਲ ਕੰਪਨੀ ਗੋਲਡਮੈਨ ਸੈਸ਼ ਦੇ ਹਵਾਲੇ ਤੋਂ ਕਿਹਾ ਹੈ ਕਿ ਸਾਲ 2035 ਵਿਚ ਦੁਨੀਆ ਦਾ ਪੂਰਾ ਸੋਨਾ ਖ਼ਤਮ ਹੋ ਜਾਵੇਗਾ। ਖਾਨਾ ਖਾਲ੍ਹੀ ਹੋ ਚੁੱਕੀਆਂ ਹਨ ਪਰ ਸਵਾਲ ਇਹ ਵੀ ਹੈ ਆਖ਼ਿਰ ਅਜਿਹਾ ਹੋਇਆ ਕਿਉਂ, ਤਾਂ ਤੁਹਾਨੂੰ ਇਸ ਦੀ ਵਜ੍ਹਾ ਵੀ ਦੱਸਦੇ ਹਾਂ। ਦਰਅਸਲ ਇਸ ਦੀ ਮੁੱਖ ਵਜ੍ਹਾ ਸੋਨੇ ਦੀ ਵੱਧਦੀ ਮੰਗ ਦੇ ਨਾਲ-ਨਾਲ ਨਵੀਆਂ ਖਾਨਾ ਦਾ ਨਾ ਮਿਲਣਾ ਹੈ। ਆਉਣ ਵਾਲੇ ਸਾਲਾਂ ਵਿਚ ਸੋਨੇ ਦੀ ਖਾਨ ਤੋਂ ਉਤਪਾਦਨ ਹੋਰ ਵੀ ਘੱਟ ਹੋ ਸਕਦਾ ਹੈ, ਕਿਉਂਕਿ ਹਾਲੇ ਜੋ ਖਾਨਾਂ ਸਨ ਉਨ੍ਹਾਂ ਦਾ ਪੂਰੀ ਤਰ੍ਹਾਂ ਇਸਤੇਮਾਲ ਹੋ ਰਿਹਾ ਹੈ। ਨਵੀਂਆਂ ਖਾਨਾਂ ਹੁਣ ਘੱਟ ਮਿਲ ਰਹੀਆਂ ਹਨ ਇਸ ਦਾ ਅਸਰ ਆਉਣ ਵਾਲੇ ਸਮੇਂ ਵਿਚ ਸੋਨੇ ਦੀਆਂ ਕੀਮਤਾਂ 'ਤੇ ਪੈ ਸਕਦਾ ਹੈ। ਸੋਨੇ ਦੀਆਂ ਕੀਮਤਾਂ ਵਿਚ ਉਛਾਲ ਆ ਸਕਦਾ ਹੈ।

ਇਹ ਵੀ ਪੜ੍ਹੋ: IPL 2020: ਪੰਜਾਬ ਟੀਮ ਲਈ ਵੱਡੀ ਖ਼ੁਸ਼ਖ਼ਬਰੀ! ਕ੍ਰਿਸ ਗੇਲ ਜਲਦ ਉਤਰਣਗੇ ਮੈਦਾਨ 'ਚ​​​​​​​

ਦੂਜੇ ਗ੍ਰਹਾਂ 'ਤੇ ਸੋਨੇ ਦੀ ਭਾਲ
ਧਰਤੀ 'ਤੇ ਤਾਂ ਸੋਨਾ ਖ਼ਤਮ ਹੋਣ ਦੀ ਕਗਾਰ 'ਤੇ ਪਹੁੰਚ ਚੁੱਕਾ ਹੈ, ਇਸ ਲਈ ਇਨਸਾਨ ਦੂਜੇ ਗ੍ਰਹਾਂ ਤੋਂ ਸੋਨੇ ਦੀ ਭਾਲ ਕਰਨ ਵਿਚ ਜੁੱਟ ਗਿਆ ਹੈ। ਇਕ ਰਿਪੋਰਟ ਮੁਤਾਬਕ ਵਿਗਿਆਨਕ ਹੁਣ ਚੰਨ 'ਤੇ ਵੀ ਸੋਨੇ ਦੀ ਸੰਭਾਵਨਾ ਦੇਖ ਰਹੇ ਹਨ। ਜੇਕਰ ਸੋਨਾ ਉਥੇ ਮਿਲ ਵੀ ਜਾਵੇ ਤਾਂ ਸਪੇਸ ਤੋਂ ਇਸ ਤੋਂ ਨੂੰ ਖੋਦ ਕੇ ਧਰਤੀ 'ਤੇ ਲਿਆਉਣਾ ਸੋਨੇ ਦੀ ਮੂਲ ਕੀਮਤ ਤੋਂ ਜ਼ਿਆਦਾ ਹੋਵੇਗਾ। ਇਸ ਲਈ ਫਿਲਹਾਲ ਇਸ 'ਤੇ ਓਨਾ ਕੰਮ ਨਹੀਂ ਕੀਤਾ ਜਾ ਰਿਹਾ। ਰਿਪੋਰਟ ਮੁਤਾਬਕ ਇਕ ਖੋਜ ਦੌਰਾਨ ਸਪੇਸ ਵਿਚ 16 ਸਾਈਕੀ ਨਾਂ ਦਾ ਤਾਰਾ ਦੇਖਿਆ ਗਿਆ ਇਸ ਤਾਰੇ ਦੀ ਸਰੰਚਨਾ ਸੋਨਾ, ਬਹੁਮੁੱਲ ਧਾਤੂ ਪਲੈਟੀਨਮ, ਆਇਰਨ ਅਤੇ ਨਿਕਲ ਤੋਂ ਬਣਿਆ ਹੋਇਆ ਹੈ। ਪੁਲਾੜ ਮਾਹਰਾਂ ਮੁਤਾਬਕ ਐਸਟ੍ਰਾਇਡ 'ਤੇ ਮੌਜੂਦ ਲੋਹੇ ਦੀ ਕੁੱਲ ਕੀਮਤ ਕਰੀਬ 8000 ਕਵਾਡ੍ਰੀਲਿਅਨ ਪੌਂਡ ਹੈ। ਯਾਨੀ ਆਸਾਨ ਤਰੀਕੇ ਨਾਲ ਸਮਝਿਆ ਜਾਏ ਤਾਂ 8000 ਦੇ ਬਾਅਦ 15 ਜ਼ੀਰੋਆਂ ਹੋਣ ਲਗਾਉਣੀਆਂ ਹੋਣਗੀਆਂ।

IPL 2020 'ਚ ਧੋਨੀ ਫਲਾਪ ਪਰ 'ਟੀ 20' 'ਚ ਕਿੰਗ ਘੋਸ਼ਿਤ


cherry

Content Editor cherry