ਸੋਨਾ ਨਵੇਂ ਇਤਿਹਾਸਕ ਉੱਚਾਈ ''ਤੇ, ਕੀਮਤ ਨੇ ਤੋੜੇ ਸਾਰੇ ਰਿਕਾਰਡ

Friday, Oct 17, 2025 - 12:44 AM (IST)

ਸੋਨਾ ਨਵੇਂ ਇਤਿਹਾਸਕ ਉੱਚਾਈ ''ਤੇ, ਕੀਮਤ ਨੇ ਤੋੜੇ ਸਾਰੇ ਰਿਕਾਰਡ

ਬਿਜ਼ਨੈੱਸ ਡੈਸਕ- ਸੋਨੇ ਦੀ ਕੀਮਤ ਅੱਜ ਨਵੀਂ 52 ਹਫਤਿਆਂ ਦੀ ਉੱਚਾਈ 'ਤੇ ਪਹੁੰਚ ਗਈ ਹੈ। COMEX ‘ਤੇ ਦਸੰਬਰ 2025 ਦੇ ਡਿਲਿਵਰੀ ਕਾਂਟ੍ਰੈਕਟ ਲਈ ਸੋਨੇ ਦੀ ਕੀਮਤ 4,300.20 ਡਾਲਰ ਪ੍ਰਤੀ ਔਂਸ ਦਰਜ ਕੀਤੀ ਗਈ। ਇਹ ਪਿਛਲੇ ਦਿਨ ਦੀ ਤੁਲਨਾ ਵਿੱਚ 98.60 ਡਾਲਰ ਜਾਂ 2.35% ਵਾਧੇ ਨੂੰ ਦਰਸਾਉਂਦਾ ਹੈ।

ਸਵੇਰੇ ਵਪਾਰ ਦੀ ਸ਼ੁਰੂਆਤ ਵਿੱਚ ਕੀਮਤਾਂ ਹੌਲੀ-ਹੌਲੀ ਵਧਦੀਆਂ ਗਈਆਂ ਅਤੇ ਦੁਪਹਿਰ ਤੱਕ ਤੇਜ਼ੀ ਨਾਲ ਉਛਾਲ ਆਇਆ, ਜਿਸ ਤੋਂ ਬਾਅਦ ਕੀਮਤ ਰਿਕਾਰਡ ਹਾਈ ਯਾਨੀ 4310 ਡਾਲਰ ਦੇ ਨੇੜੇ ਪੁੱਜ ਗਈ। 

PunjabKesari

ਇਸ ਵਾਧੇ ਦੇ ਪਿੱਛੇ ਕਾਰਨਾਂ ਵਿੱਚ ਗਲੋਬਲ ਆਰਥਿਕ ਅਸਥਿਰਤਾ, ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖਰੀਦ ਵਿੱਚ ਤੇਜ਼ੀ ਅਤੇ ਡਾਲਰ ਦੀ ਕਮਜ਼ੋਰੀ ਸ਼ਾਮਲ ਮੰਨੇ ਜਾ ਰਹੇ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਕੀਮਤ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਵੀ ਵਧ ਸਕਦੀ ਹੈ।

ਨਿਵੇਸ਼ਕਾਂ ਵੱਲੋਂ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ, ਖਾਸ ਕਰਕੇ ਜਦੋਂ ਬਾਜ਼ਾਰ ਵਿੱਚ ਅਸਥਿਰਤਾ ਹੁੰਦੀ ਹੈ। ਇਸ ਕਰਕੇ ਬਹੁਤ ਸਾਰੇ ਫੰਡ ਅਤੇ ਵੱਡੇ ਨਿਵੇਸ਼ਕ ਸੋਨੇ ਵੱਲ ਰੁਝਾਨ ਕਰ ਰਹੇ ਹਨ।


author

Rakesh

Content Editor

Related News