ਚਾਂਦੀ 'ਚ 1500 ਰੁਪਏ ਦੀ ਵੱਡੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਮੁੱਲ

Tuesday, Sep 22, 2020 - 01:35 PM (IST)

ਚਾਂਦੀ 'ਚ 1500 ਰੁਪਏ ਦੀ ਵੱਡੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਮੁੱਲ

ਨਵੀਂ ਦਿੱਲੀ : ਮੰਗਲਵਾਰ ਨੂੰ ਕਾਰੋਬਾਰ ਦੇ ਸ਼ੁਰੂ ਵਿਚ ਮਲਟੀ ਕਮੋਡਿਟੀ ਐਕਸਚੇਂਜ਼ (ਐੱਮ. ਸੀ. ਐਕਸ.) 'ਤੇ ਕੀਮਤੀ ਧਾਤਾਂ ਵਿਚ ਤੇਜ਼ੀ ਪਿੱਛੋਂ ਫਿਲਹਾਲ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 

ਦਸੰਬਰ ਡਿਲਿਵਰੀ ਵਾਲੀ ਵਾਇਦਾ ਚਾਂਦੀ ਦੁਪਹਿਰ ਨੂੰ ਕਾਰੋਬਾਰ ਸਮੇਂ ਲਗਭਗ 1500 ਰੁਪਏ ਡਿੱਗ ਕੇ 59,777 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ, ਜੋ ਪਿਛਲੇ ਕਾਰੋਬਾਰੀ ਸੈਸ਼ਨ ਐੱਮ. ਸੀ. ਐਕਸ. 'ਤੇ 61,316 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਕਾਰੋਬਾਰ ਦੇ ਸ਼ੁਰੂ ਵਿਚ ਅੱਜ ਵਾਇਦਾ ਚਾਂਦੀ 61,869 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਖੁੱਲ੍ਹੀ ਸੀ।

ਉੱਥੇ ਹੀ, ਵਾਇਦਾ ਸੋਨੇ ਵਿਚ ਇਸ ਦੌਰਾਨ 261 ਰੁਪਏ ਦੀ ਕਮੀ ਦੇਖਣ ਨੂੰ ਮਿਲੀ ਅਤੇ ਅਕਤੂਬਰ ਡਿਲਿਵਰੀ ਵਾਲਾ ਸੋਨਾ 50,210 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ। 

ਮਲਟੀ ਕਮੋਡਿਟੀ ਐਕਸਚੇਂਜ਼ 'ਤੇ ਅੱਜ ਸੋਨਾ 50,560 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਖੁੱਲ੍ਹਾ ਸੀ, ਜੋ ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ਵਿਚ 50,471 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ, ਫਿਲਹਾਲ ਇਸ ਵਿਚ 0.52 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਗੌਰਤਲਬ ਹੈ ਕਿ ਭਾਰਤ 'ਚ ਹਾਲ ਹੀ 'ਚ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ ਪਿਛਲੇ ਸਾਲ ਨਾਲੋਂ ਲਗਭਗ 30 ਫੀਸਦੀ ਉਪਰ ਹੀ ਹਨ। ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ ਇਸ ਸਮੇਂ 51,000 ਰੁਪਏ ਪ੍ਰਤੀ ਦਸ ਗ੍ਰਾਮ ਹੈ, ਜੋ ਪਿਛਲੇ ਮਹੀਨੇ 56,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ।


author

Sanjeev

Content Editor

Related News