Good News ; ਸਸਤਾ ਹੋ ਗਿਆ ਸੋਨਾ-ਚਾਂਦੀ, ਮੂਧੇ ਮੂੰਹ ਡਿੱਗੀਆਂ ਕੀਮਤਾਂ, ਜਾਣੋ ਕੀ ਹੈ ਤਾਜ਼ਾ ਭਾਅ
Tuesday, Jun 30, 2026 - 11:01 AM (IST)
ਨਵੀਂ ਦਿੱਲੀ : ਫੇਡਰਸ ਰਿਜ਼ਰਵ ਵਲੋਂ ਵਿਆਜ਼ ਦਰਾਂ ਵਿੱਚ ਵਾਧੇ ਦਾ ਚਲਦੇ ਘਰੇਲੂ ਅਤੇ ਗਲੋਬਲ ਮਾਰਕਿਟ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ । ਸੋਨੇ ਦਾ ਭਾਅ ਗਲੋਬਲ ਮਾਰਕਿਟ ਵਿੱਚ ਇਕ ਵਾਰ ਫਿਰ 4,000 ਡਾਲਰ ਦੇ ਹੇਠਾ ਫਿਸਲ ਗਿਆ ਹੈ । ਚਾਂਦੀ ਦੀ ਕੀਮਤ ਵਿੱਚ ਗਿਰਾਵਟ ਆਈ ਹੈ । ਘਰੇਲੂ ਮਾਰਕਿਟ ਮਲਟੀ ਕਮੋਡਿਟੀ ਐਕਸਚੇਂਜ਼ 'ਤੇ ਸੋਨੇ ਦੀ ਕੀਮਤ 1162 ਰੁਪਏ ਤੋਂ ਹੇਠਾ ਡਿੱਗ ਕੇ 1,41,240 ਰੁਪਏ, ਜਦਕਿ ਚਾਂਦੀ ਕੀਮਤ 2,21,700 ਰੁਪਏ ਦੇ ਨੇੜੇ ਸੀ ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਹੇਠਾ ਡਿੱਗੀ ਸੋਨੇ- ਚਾਂਦੀ ਦੀ ਕੀਮਤ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ । comex 'ਤੇ ਸੋਨਾ 4,032.50 ਡਾਲਰ ਪ੍ਰਤੀ ਔਸ ਦੇ ਭਾਅ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ ।
ਉੱਥੇ ਹੀ ਚਾਂਦੀ ਦੀ ਕੀਮਤ 58.34 ਡਾਲਰ ਦੇ ਭਾਅ ਨਾਲ ਖੁੱਲਿਆ । ਪਿਛਲਾ ਕਲੋਜਿੰਗ ਰੇਟ 58.17 ਡਾਲਰ ਸੀ । ਖਬਰ ਲਿਖੇ ਜਾਣ ਤਕ ਇਹ 0.82 ਡਾਲਰ ਦੀ ਗਿਰਾਵਟ ਦੇ ਨਾਲ 57.35 ਡਾਲਰ ਪ੍ਰਤੀ ਔਸ ਦੀ ਕੀਮਤ 'ਤੇ ਕਾਰੋਬਾਰ ਕਰ ਰਿਹਾ ਸੀ ।
