ਸੋਨਾ-ਚਾਂਦੀ ਹੋਏ ਸਸਤੇ : ਸੋਨੇ ਦੀ ਕੀਮਤ 48000 ਤੋਂ ਹੇਠਾਂ ਡਿੱਗੀ, ਜਾਣੋ ਤਾਜ਼ਾ ਰੇਟ

Wednesday, Dec 15, 2021 - 05:58 PM (IST)

ਸੋਨਾ-ਚਾਂਦੀ ਹੋਏ ਸਸਤੇ : ਸੋਨੇ ਦੀ ਕੀਮਤ 48000 ਤੋਂ ਹੇਠਾਂ ਡਿੱਗੀ, ਜਾਣੋ ਤਾਜ਼ਾ ਰੇਟ

ਨਵੀਂ ਦਿੱਲੀ - ਵਿਆਹਾਂ ਦੇ ਸੀਜ਼ਨ ਦਰਮਿਆਨ ਸਰਾਫਾ ਬਾਜ਼ਾਰ 'ਚ ਹਫਤੇ ਦੇ ਤੀਜੇ ਦਿਨ ਬੁੱਧਵਾਰ ਨੂੰ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਭਾਅ 48000 ਰੁਪਏ ਤੱਕ ਹੇਠਾਂ ਚਲਾ ਗਿਆ ਹੈ। ਸੋਨਾ ਅੱਜ 237 ਰੁਪਏ ਡਿੱਗ ਕੇ 47,975 ਰੁਪਏ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਚਾਂਦੀ ਮਹਿੰਗੀ ਹੋ ਕੇ 60,375 ਰੁਪਏ ਪ੍ਰਤੀ ਕਿਲੋ 'ਤੇ ਖੁੱਲ੍ਹੀ।

ਇਹ ਵੀ ਪੜ੍ਹੋ : ਬੈਂਕਾਂ ਨੂੰ 13 ਕੰਪਨੀਆਂ ਦੇ ਬੈਡ ਲੋਨ ਕਾਰਨ 2.85 ਲੱਖ ਕਰੋੜ ਦਾ ਨੁਕਸਾਨ, ਦੋ ਦਿਨਾਂ ਹੜਤਾਲ ਦਾ ਸੱਦਾ

24 ਕੈਰੇਟ ਸੋਨੇ ਦੀ ਕੀਮਤ 47,975 ਰੁਪਏ 'ਤੇ ਖੁੱਲ੍ਹੀ। ਮੰਗਲਵਾਰ ਨੂੰ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 48,212 ਰੁਪਏ 'ਤੇ ਬੰਦ ਹੋਈ ਸੀ। ਅੱਜ ਕੀਮਤ 237 ਰੁਪਏ ਡਿੱਗ ਗਈ। 23 ਕੈਰੇਟ ਸੋਨੇ ਦੀ ਔਸਤ ਕੀਮਤ 47,783 ਰੁਪਏ ਰਹੀ। ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਸਪਾਟ ਕੀਮਤ 43,945 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ 18 ਕੈਰੇਟ ਦੀ ਕੀਮਤ 35,981 ਰੁਪਏ 'ਤੇ ਪਹੁੰਚ ਗਈ ਹੈ। ਅੱਜ 14 ਕੈਰੇਟ ਸੋਨੇ ਦਾ ਭਾਅ 28,065 ਰੁਪਏ ਰਿਹਾ। ਸਰਾਫਾ ਬਾਜ਼ਾਰ 'ਚ ਇਕ ਕਿਲੋ ਚਾਂਦੀ ਦਾ ਭਾਅ 60375 ਰੁਪਏ ਰਿਹਾ। ਸੋਮਵਾਰ ਨੂੰ ਚਾਂਦੀ ਦਾ ਭਾਅ 60885 ਰੁਪਏ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ 510 ਰੁਪਏ ਡਿੱਗ ਗਈ ਹੈ।

ਇਹ ਵੀ ਪੜ੍ਹੋ : ਹੁਣ ਪੈਕਟਾਂ 'ਚ ਮਿਲੇਗਾ ਊਠਣੀ ਦਾ ਦੁੱਧ, ਇਸ ਸੂਬੇ 'ਚ ਲੱਗੇਗਾ ਪ੍ਰੋਸੈਸਿੰਗ ਪਲਾਂਟ

ਇਸ ਤਰੀਕੇ ਪਛਾਣੋ ਸੋਨੇ ਦੀ ਸ਼ੁੱਧਤਾ

ਦੱਸ ਦੇਈਏ ਕਿ ਐਕਸਾਈਜ਼ ਡਿਊਟੀ, ਸਟੇਟ ਟੈਕਸ ਅਤੇ ਮੇਕਿੰਗ ਚਾਰਜ ਦੇ ਕਾਰਨ ਦੇਸ਼ ਭਰ ਵਿੱਚ ਸੋਨੇ ਦੀ ਕੀਮਤ ਵੱਖ-ਵੱਖ ਹੁੰਦੀ ਹੈ। ਗਹਿਣੇ ਬਣਾਉਣ ਲਈ ਜ਼ਿਆਦਾਤਰ 22 ਕੈਰੇਟ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਲੋਕ 18 ਕੈਰੇਟ ਸੋਨਾ ਵੀ ਵਰਤਦੇ ਹਨ। ਗਹਿਣਿਆਂ 'ਤੇ ਕੈਰੇਟ ਦੇ ਹਿਸਾਬ ਨਾਲ ਹਾਲ ਮਾਰਕ ਬਣਾਇਆ ਜਾਂਦਾ ਹੈ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਲਿਖਿਆ ਹੋਇਆ ਹੁੰਦਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਕਿਸਾਨਾਂ ਨੂੰ ਜ਼ੀਰੋ ਬਜਟ ਖੇਤੀ ਅਪਣਾਉਣ ਦੀ ਕੀਤੀ ਅਪੀਲ, ਜਾਣੋ ਕੁਦਰਤੀ ਖੇਤੀ ਦੇ ਸਿਧਾਂਤ

ਜਾਣੋ ਆਪਣੇ ਸ਼ਹਿਰ ਵਿੱਚ ਕੀਮਤਾਂ ਧਾਤਾਂ ਦੇ ਭਾਅ

ਐਕਸਾਈਜ਼ ਡਿਊਟੀ, ਰਾਜ ਦੇ ਟੈਕਸਾਂ ਅਤੇ ਮੇਕਿੰਗ ਚਾਰਜ ਦੇ ਕਾਰਨ ਸੋਨੇ ਦੇ ਗਹਿਣਿਆਂ ਦੀ ਕੀਮਤ ਦੇਸ਼ ਭਰ ਵਿੱਚ ਵੱਖ-ਵੱਖ ਹੁੰਦੀ ਹੈ। ਤੁਸੀਂ ਮੋਬਾਈਲ 'ਤੇ ਆਪਣੇ ਸ਼ਹਿਰ ਦੇ ਸੋਨੇ ਦੀ ਕੀਮਤ ਦੇਖ ਸਕਦੇ ਹੋ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਤੁਸੀਂ ਸਿਰਫ 8955664433 ਨੰਬਰ 'ਤੇ ਮਿਸ ਕਾਲ ਦੇ ਕੇ ਕੀਮਤ ਦੀ ਜਾਂਚ ਕਰ ਸਕਦੇ ਹੋ। ਤੁਹਾਡਾ ਮੈਸੇਜ ਉਸੇ ਨੰਬਰ 'ਤੇ ਆਵੇਗਾ ਜਿਸ ਤੋਂ ਤੁਸੀਂ ਮੈਸੇਜ ਕਰਦੇ ਹੋ। ਇਸ ਤਰ੍ਹਾਂ ਤੁਸੀਂ ਘਰ ਬੈਠੇ ਹੀ ਜਾਣ ਸਕੋਗੇ ਸੋਨੇ ਦਾ ਤਾਜ਼ਾ ਰੇਟ।

ਇਹ ਵੀ ਪੜ੍ਹੋ : ਹੋਟਲਾਂ ਦੀ ਬੁਕਿੰਗ ਹੋਈ ਫੁੱਲ, ਓਮੀਕ੍ਰੋਨ ਦੇ ਸਾਏ ਹੇਠ 30 ਤੋਂ 40 ਫ਼ੀਸਦੀ ਵਧੇ ਕਿਰਾਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News